ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, 6 ਦਸੰਬਰ ਨੂੰ ਟ੍ਰੈਕਟਰ-ਟਰਾਲੀਆਂ ਤੋਂ ਬਿਨਾਂ ਹੋਣਗੇ ਰਵਾਨਾ

Updated On: 

18 Nov 2024 14:31 PM

ਅੱਜ ਚੰਡੀਗੜ੍ਹ ਵਿੱਚ ਹੋਈ ਕਿਸਾਨਾਂ ਦੀ ਮੀਟਿੰਗ ਵਿੱਚ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ। ਸ਼ੰਭੂ ਸਰਹੱਦ ਤੋਂ ਹੀ ਦਿੱਲੀ ਵੱਲ ਵਧੇਗਾ।

ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, 6 ਦਸੰਬਰ ਨੂੰ ਟ੍ਰੈਕਟਰ-ਟਰਾਲੀਆਂ ਤੋਂ ਬਿਨਾਂ ਹੋਣਗੇ ਰਵਾਨਾ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, 6 ਦਿਸੰਬਰ ਨੂੰ ਟ੍ਰੈਕਟਰ-ਟਰਾਲੀਆਂ ਤੋਂ ਬਿਨਾਂ ਹੋਣਗੇ ਰਵਾਨਾ

Follow Us On

ਪਿਛਲੇ ਕਰੀਬ 9 ਮਹੀਨਿਆਂ ਤੋਂ ਸ਼ੰਭੂ ਬਾਰਡਰ ਦੇ ਬੈਠੇ ਕਿਸਾਨਾਂ ਨੇ ਮੀਟਿੰਗ ‘ਚ ਇੱਕ ਵਾਰ ਫਿਰ ਦਿੱਲੀ ਕੂਚ ਦਾ ਫੈਸਲਾ ਲਿਆ ਹੈ। ਮੀਟਿੰਗ ‘ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 6 ਦਸੰਬਰ ਨੂੰ ਕਿਸਾਨ ਦਿੱਲੀ ਲਈ ਕੂਚ ਕਰਨਗੇ। ਉਹ ਸ਼ੰਭੂ ਬਾਰਡਰ ਤੋਂ ਹੀ ਦਿੱਲੀ ਵੱਲ ਨੂੰ ਕੂਚ ਕਰਨਗੇ।

ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ 9 ਮਹਿਨਿਆਂ ਤੋਂ ਚੁੱਪ ਬੈਠੇ ਸਨ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਕਿਹਾ ਇਸ ਵਾਰ ਦਿੱਲੀ ਕੂਚ ਲਈ ਉਹ ਟ੍ਰੈਕਟਰ-ਟਰਾਲੀਆਂ ਨਹੀਂ ਲੈ ਕੇ ਜਾਣਗੇ। ਉਹ ਗਰੁੱਪ ‘ਚ ਜਾਣਗੇ। ਪੰਧੇਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਜਗ੍ਹਾ ਦਿੱਤੀ ਜਾਵੇ।

ਕਿਸਾਨ ਆਗੂ ਪੰਧੇਰ ਦਾ ਕਹਿਣਾ ਹੈ ਕਿ ਉਹ 6 ਦਿਸੰਬਰ ਨੂੰ ਕੂਚ ਕਰਨਗੇ ਤੇ ਸਰਕਾਰ ਕੋਲ ਅਜੇ ਸਮਾਂ ਹੈ, ਜੇਕਰ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ। ਅਸੀਂ ਜੱਥੇ ‘ਚ ਕੂਚ ਕਰਾਂਗੇ ਤੇ ਸਾਡੇ ਨਾਲ ਟ੍ਰੈਕਟਰ-ਟਰਾਲੀਆਂ ਨਹੀਂ ਹੋਣਗੀਆਂ।

ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ ‘ਤੇ ਜਿੱਥੇ ਦੀਵਾਰ ਬਣਾਈ ਗਈ ਹੈ, ਉੱਥੋਂ ਅਸੀ ਅੱਗੇ ਵਧਾਂਗੇ। ਸਰਕਾਰ ਤੋਂ ਅਸੀਂ ਜੰਤਰ-ਮੰਤਰ ਜਾਂ ਰਾਮ ਲੀਲਾ ਗਰਾਊਂਡ ‘ਚ ਜਗ੍ਹਾਂ ਮੰਗੀ ਹੈ। ਸਾਨੂੰ ਸਰਕਾਰ ਮੌਕਾ ਦੇਵੇ, ਜਿਸ ‘ਚ ਅਸੀ ਆਪਣਾ ਪੱਖ ਰੱਖ ਸਕੀਏ ਤੇ ਸਰਕਾਰ ਸਾਨੂ ਪ੍ਰਦਰਸ਼ਨ ਲਈ ਜਗ੍ਹਾ ਦੇਵੇ। ਇਹ ਹੁਣ ਸਰਕਾਰ ਦਾ ਫੈਸਲਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਬੰਮ ਸੁੱਟ ਕੇ ਗੱਲ ਖ਼ਤਮ ਕਰਨੀ ਹੈ ਜਾਂ ਫਿਰ ਬੈਠਕ ਦੇ ਜ਼ਰੀਏ।

Exit mobile version