ਪੰਜਾਬ ਦਾ ਮੌਸਮ ਖੁਸ਼ਕ ਤੇ ਤਾਪਮਾਨ ‘ਚ ਲਗਾਤਾਰ ਗਿਰਾਵਟ, ਵਾਤਾਵਰਣ ਦਬਾਅ ਦੇ ਚੱਲਦੇ ਪ੍ਰਦੂਸ਼ਣ ਵਧਿਆ
Punjab Weather Update: ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਵਾਤਾਵਰਣ 'ਚ ਦਬਾਅ ਦੇ ਕਾਰਨ ਹਵਾ ਥੰਮ ਗਈ ਹੈ, ਜਿਸ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦਾ AQI ਵਧਿਆ ਹੈ। ਐਤਵਾਰ ਨੂੰ, ਜਲੰਧਰ ਚ AQI 439, ਬਠਿੰਡਾ 321, ਲੁਧਿਆਣਾ 260, ਅੰਮ੍ਰਿਤਸਰ 257, ਪਟਿਆਲਾ 195 ਤੇ ਮੰਡੀ ਗੋਬਿੰਦਗੜ੍ਹ 153 ਦਰਜ ਕੀਤਾ ਗਿਆ।
ਪੰਜਾਬ ਦੇ ਤਾਪਮਾਨ ‘ਚ ਹੌਲੀ-ਹੌਲੀ ਗਿਰਾਵਟ ਆ ਰਹੀ ਹੈ। ਬੀਤੇ ਦਿਨ 0.1 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜੋ ਕਿ ਆਮ ਵਾਂਗ ਹੈ। ਅੱਜ ਵੀ ਤਾਪਮਾਨ ‘ਚ ਗਿਰਾਵਟ ਦੀ ਸੰਭਾਵਨਾ ਹੈ। ਸਵੇਰ ਤੇ ਰਾਤ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਹੈ, ਦੁਪਹਿਰ ਨੂੰ ਹਲਕੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ, ਪਰ ਤਾਪਮਾਨ ਅੱਗੇ ਨਾਲੋਂ ਘੱਟ ਗਿਆ ਹੈ। ਪੰਜਾਬ ਦਾ ਮੌਸਮ ਖੁਸ਼ਕ ਬਣਿਆ ਹੋਇਆ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਵਾਤਾਵਰਣ ‘ਚ ਦਬਾਅ ਦੇ ਕਾਰਨ ਹਵਾ ਥੰਮ ਗਈ ਹੈ, ਜਿਸ ਦੇ ਨਾਲ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦਾ AQI ਵਧਿਆ ਹੈ। ਐਤਵਾਰ ਨੂੰ, ਜਲੰਧਰ ਚ AQI 439, ਬਠਿੰਡਾ 321, ਲੁਧਿਆਣਾ 260, ਅੰਮ੍ਰਿਤਸਰ 257, ਪਟਿਆਲਾ 195 ਤੇ ਮੰਡੀ ਗੋਬਿੰਦਗੜ੍ਹ 153 ਦਰਜ ਕੀਤਾ ਗਿਆ।
ਵੱਧ ਤੋਂ ਵੱਧ ਤਾਪਮਾਨ
ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 35 ਡਿਗਰੀ ਬਠਿੰਡਾ ‘ਚ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 30.3 ਡਿਗਰੀ, ਲੁਧਿਆਣਾ ਦਾ 31 ਡਿਗਰੀ, ਪਟਿਆਲਾ ਦਾ 32.4 ਡਿਗਰੀ, ਪਠਾਨਕੋਟ ਦਾ 30.2 ਡਿਗਰੀ, ਬਠਿੰਡਾ ਦਾ 33.2 ਡਿਗਰੀ, ਫਰੀਦਕੋਟ ਦਾ 32.2 ਡਿਗਰੀ, ਗੁਰਦਾਸਪੁਰ ਦਾ 31.2 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 32.1 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 32.3 ਡਿਗਰੀ, ਹੁਸ਼ਿਆਰਪੁਰ ਦਾ 30 ਡਿਗਰੀ, ਮੁਹਾਲੀ ਦਾ 31.9, ਥੀਨ ਡੈਮ (ਪਠਾਨਕੋਟ) ਦਾ 28.2 ਡਿਗਰੀ, ਰੋਪੜ ਦਾ 32.1 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 29.9 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 30.2 ਡਿਗਰੀ ਦਰਜ ਕੀਤਾ ਗਿਆ।
ਸੂਬੇ ‘ਚ ਇਸ ਮਹੀਨੇ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ ਤਾਪਮਾਨ ਆਮ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਉੱਤਰ-ਪੂਰਬੀ ਜ਼ਿਲ੍ਹਿਆਂ ‘ਚ ਵੱਧ ਤੋਂ ਵੱਧ ਤਾਪਮਾਨ 26 ਤੋਂ 30 ਡਿਗਰੀ ਵਿਚਕਾਰ, ਦੱਖਣ-ਪੱਛਮੀ ਜ਼ਿਲ੍ਹਿਆਂ ‘ਚ 32-34 ਡਿਗਰੀ ਵਿਚਕਾਰ ਤੇ ਬਾਕੀ ਜ਼ਿਲ੍ਹਿਆਂ ‘ਚ 30-32 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ। ਘੱਟ ਤੋਂ ਘੱਟ ਤਾਪਮਾਨ 12-16 ਡਿਗਰੀ ਵਿਚਕਾਰ ਰਹਿ ਸਕਦਾ ਹੈ।


