ਪੰਜਾਬ ‘ਚ ਅੱਜ ਬਾਰਿਸ਼ ਦਾ ਅਲਰਟ ਨਹੀਂ, ਕੱਲ੍ਹ ਤੋਂ ਮੌਸਮ ‘ਚ ਬਦਲਾਅ ਦੀ ਸੰਭਾਵਨਾ

Updated On: 

03 Aug 2025 08:39 AM IST

Punjab Weather: ਕੱਲ੍ਹ ਤੋਂ ਪੰਜਾਬ ਦੇ ਮੌਸਮ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਅਗਲੇ ਚਾਰ ਦਿਨ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। 4 ਤੇ 5 ਅਗਸਤ ਨੂੰ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦਾ ਅਲਰਟ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਤੇ ਰੂਪਨਗਰ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰੀ ਤੇ ਪੂਰਬੀ ਪੰਜਾਬ 'ਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ। ਦੱਖਣੀ ਤੇ ਪੱਛਮੀ ਪੰਜਾਬ 'ਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਚ ਅੱਜ ਬਾਰਿਸ਼ ਦਾ ਅਲਰਟ ਨਹੀਂ, ਕੱਲ੍ਹ ਤੋਂ ਮੌਸਮ ਚ ਬਦਲਾਅ ਦੀ ਸੰਭਾਵਨਾ

ਸੰਕੇਤਕ ਤਸਵੀਰ (Photo Credit: AI)

Follow Us On

ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ, ਪਰ ਵੈਸਟਰਨ ਡਿਸਟਰਬੈਂਸ ਦੇ ਅਸਰ ਨਾਲ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ‘ਚ ਬਦਲਾਅ ਕੱਲ੍ਹ ਤੋਂ ਦੇਖਣ ਨੂੰ ਮਿਲ ਸਕਦਾ ਹੈ। ਬੀਤੇ ਦਿਨ ਸੂਬੇ ਦੇ ਕੁੱਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਦਾ ਵਾਧਾ ਦੇਖਿਆ ਗਿਆ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਰੂਪਨਗਰ ਦੇ ਭਾਖੜਾ ਡੈਮ ਖੇਤਰ ‘ਚ ਰਿਕਾਰਡ ਕੀਤਾ ਗਿਆ।

ਅੰਮ੍ਰਿਤਸਰ ਦਾ ਤਾਪਮਾਨ 32.3 ਡਿਗਰੀ, ਲੁਧਿਆਣਾ ਤਾ 32.2 ਡਿਗਰੀ, ਬਠਿੰਡਾ ਦਾ 31.6 ਡਿਗਰੀ ਤੇ ਪਟਿਆਲਾ ਦਾ 31.2 ਡਿਗਰੀ ਦਰਜ ਕੀਤਾ ਗਿਆ। ਬਾਰਿਸ਼ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ‘ਚ 41.5 ਮਿਮੀ, ਰੂਪਨਗਰ ‘ਚ 13 ਮਿਮੀ, ਮੋਗਾ ‘ਚ 4 ਮਿਮੀ, ਲੁਧਿਆਣਾ ‘ਚ 0.4 ਮਿਮੀ ਤੇ ਪਟਿਆਲਾ ‘ਚ 0.2 ਮਿਮੀ ਦਰਜ ਕੀਤੀ ਗਈ।

ਕੱਲ੍ਹ ਤੋਂ ਪੰਜਾਬ ਦੇ ਮੌਸਮ ‘ਚ ਬਦਲਾਅ ਦੇਖਿਆ ਜਾ ਸਕਦਾ ਹੈ। ਅਗਲੇ ਚਾਰ ਦਿਨ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। 4 ਤੇ 5 ਅਗਸਤ ਨੂੰ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਤੇ ਰੂਪਨਗਰ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਉੱਤਰੀ ਤੇ ਪੂਰਬੀ ਪੰਜਾਬ ‘ਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ। ਦੱਖਣੀ ਤੇ ਪੱਛਮੀ ਪੰਜਾਬ ‘ਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।

ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ

ਅੰਮ੍ਰਿਤਸਰ- ਹਲਕੇ ਬੱਦਲ ਰਹਿਣਗੇ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿ ਸਕਦਾ ਹੈ।

ਜਲੰਧਰ- ਹਲਕੇ ਬੱਦਲ ਰਹਿਣਗੇ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 29 ਡਿਗਰੀ ਵਿਚਕਾਰ ਰਹਿ ਸਕਦਾ ਹੈ।

ਲੁਧਿਆਣਾ- ਹਲਕੇ ਬੱਦਲ ਰਹਿਣਗੇ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 25 ਤੋਂ 33 ਡਿਗਰੀ ਵਿਚਕਾਰ ਰਹਿ ਸਕਦਾ ਹੈ।

ਪਟਿਆਲਾ- ਹਲਕੇ ਬੱਦਲ ਰਹਿਣਗੇ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿ ਸਕਦਾ ਹੈ।

ਮੁਹਾਲੀ- ਹਲਕੇ ਬੱਦਲ ਰਹਿਣਗੇ, ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 31 ਡਿਗਰੀ ਵਿਚਕਾਰ ਰਹਿ ਸਕਦਾ ਹੈ।

Related Stories
ਪੰਜਾਬ ਲਈ ਦੱਖਣੀ ਕੋਰੀਆ ਨਿਵੇਸ਼ ਰੋਡ ਸ਼ੋਅ, ਵੱਡੀਆਂ ਉਦਯੋਗਿਕ ਕੰਪਨੀਆਂ ਨੇ ਨਿਵੇਸ਼ ਵਿੱਚ ਦਿਖਾਈ ਦਿਲਚਸਪੀ
‘ਵੀਰ ਬਾਲ’ ਦਿਵਸ ਦਾ ਨਾਂ ਬਦਲਣ ਦੀ ਮੰਗ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸਾਂਸਦਾਂ ਨੂੰ ਲਿਖੀ ਚਿੱਠੀ
ਸਾਬਾ ਗੋਬਿੰਦਗੜ੍ਹ ਦੀ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਵੌਇਸ ਨੋਟ ਵਾਇਰਲ; ਹਰਕਤ ਵਿੱਚ ਸੁਰੱਖਿਆ ਏਜੰਸੀਆਂ
ਅੰਮ੍ਰਿਤਸਰ ਕਾਂਗਰਸ ਜਿਲ੍ਹਾ ਪ੍ਰਧਾਨ ਮਿੱਠੂ ਮਦਾਨ ਦੀ ਨਵਜੋਤ ਕੌਰ ਸਿੱਧੂ ਨੂੰ ਚੇਤਾਵਨੀ, ਕਿਹਾ- ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਕਰਾਂਗਾ ਵੱਡੇ ਖੁਲਾਸੇ
ਸ੍ਰੀ ਅਕਾਲ ਤਖ਼ਤ ਵੱਲੋਂ ਧਾਰਮਿਕ ਸਜ਼ਾ, ਵਿਰਸਾ ਸਿੰਘ ਵਲਟੋਹਾ ਤੇ ਭਾਈ ਹਰਿੰਦਰ UK ਨੇ ਨਿਭਾਈ ਭਾਂਡਿਆਂ ਤੇ ਜੋੜਿਆਂ ਦੀ ਸੇਵਾ
“ਚੋਰਾਂ ਦਾ ਸਾਥ ਨਹੀਂ ਦੇਵਾਂਗੀ: ਅਜਿਹੇ ਨੋਟਿਸ ਬਹੁਤ ਨਿਕਲਦੇ ਹਨ; ਰੰਧਾਵਾ ਦੇ ਤਸਕਰਾਂ ਨਾਲ ਸਬੰਧ, ਨਵਜੋਤ ਕੌਰ ਦਾ ਮੁੜ ਤਿੱਖਾ ਹਮਲਾ