ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ‘ਚ ਡਿਪੂ ਹੋਲਡਰ ਦਾ ਕਮਿਸ਼ਨ ਵਧਿਆ: ਹੁਣ 50 ਰੁਪਏ ਦੀ ਬਜਾਏ 90 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਭਾਅ, 9792 ਨਵੇਂ ਡਿਪੂ ਖੁੱਲ੍ਹਣਗੇ

ਕੈਬਨਿਟ ਮੰਤਰੀ ਨੇ ਦੱਸਿਆ ਕਿ ਡਿਪੂ ਹੋਲਡਰਾਂ ਦੇ ਕਮਿਸ਼ਨ ਵਿੱਚ ਪਹਿਲੀ ਵਾਰ 2016 ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ ਕਮਿਸ਼ਨ ਵਿੱਚ ਸਿਰਫ਼ ਦਸ ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਰ ਹੁਣ ਇਸ ਵਿੱਚ ਸਿੱਧਾ ਚਾਲੀ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਮੰਨ ਲਓ ਕਿ ਇੱਕ ਡਿਪੂ ਹੋਲਡਰ ਕੋਲ 200 ਰਾਸ਼ਨ ਕਾਰਡ ਹਨ। ਇਨ੍ਹਾਂ ਰਾਸ਼ਨ ਕਾਰਡਾਂ ਨਾਲ ਚਾਰ ਲੋਕ ਜੁੜੇ ਹੋਏ ਹਨ।

ਪੰਜਾਬ ‘ਚ ਡਿਪੂ ਹੋਲਡਰ ਦਾ ਕਮਿਸ਼ਨ ਵਧਿਆ: ਹੁਣ 50 ਰੁਪਏ ਦੀ ਬਜਾਏ 90 ਰੁਪਏ ਪ੍ਰਤੀ ਕੁਇੰਟਲ ਹੋਵੇਗਾ ਭਾਅ, 9792 ਨਵੇਂ ਡਿਪੂ ਖੁੱਲ੍ਹਣਗੇ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
Follow Us
amanpreet-kaur
| Updated On: 29 Nov 2024 16:13 PM

ਪੰਜਾਬ ਸਰਕਾਰ ਨੇ ਅੱਠ ਸਾਲਾਂ ਬਾਅਦ ਡਿਪੂ ਹੋਲਡਰਾਂ ਦੇ ਕਮਿਸ਼ਨ (ਮਾਰਜਨ ਮਨੀ) ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਡਿਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਜਦੋਂ ਕਿ ਪਹਿਲਾਂ ਕਮਿਸ਼ਨ 50 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨਾਲ ਸੂਬੇ ਦੇ 14400 ਡਿਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ।

ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 9792 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ। ਇਸ ਲਈ 5 ਦਸੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਹ ਪ੍ਰਕਿਰਿਆ ਆਨਲਾਈਨ ਚੱਲ ਰਹੀ ਹੈ।

ਡਿਪੂ ਹੋਲਡਰ ਨੂੰ 43 ਹਜ਼ਾਰ ਰੁਪਏ ਦਾ ਲਾਭ ਮਿਲੇਗਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਡਿਪੂ ਹੋਲਡਰਾਂ ਦੇ ਕਮਿਸ਼ਨ ਵਿੱਚ ਪਹਿਲੀ ਵਾਰ 2016 ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ ਕਮਿਸ਼ਨ ਵਿੱਚ ਸਿਰਫ਼ ਦਸ ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਰ ਹੁਣ ਇਸ ਵਿੱਚ ਸਿੱਧਾ ਚਾਲੀ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਮੰਨ ਲਓ ਕਿ ਇੱਕ ਡਿਪੂ ਹੋਲਡਰ ਕੋਲ 200 ਰਾਸ਼ਨ ਕਾਰਡ ਹਨ। ਇਨ੍ਹਾਂ ਰਾਸ਼ਨ ਕਾਰਡਾਂ ਨਾਲ ਚਾਰ ਲੋਕ ਜੁੜੇ ਹੋਏ ਹਨ। ਇਸ ਮੁਤਾਬਕ ਪਹਿਲਾਂ ਡਿਪੂ ਹੋਲਡਰਾਂ ਨੂੰ ਕਮਿਸ਼ਨ ਦੇ ਰੂਪ ਵਿੱਚ 24 ਹਜ਼ਾਰ 200 ਰੁਪਏ ਦਾ ਲਾਭ ਮਿਲਦਾ ਸੀ। ਪਰ ਹੁਣ ਉਨ੍ਹਾਂ ਨੂੰ 43 ਹਜ਼ਾਰ 200 ਰੁਪਏ ਸਾਲਾਨਾ ਦਾ ਲਾਭ ਮਿਲੇਗਾ।

ਡਿਪੂ ਹੋਲਡਰਾਂ ਨੂੰ ਅਪ੍ਰੈਲ 2024 ਤੋਂ ਭੁਗਤਾਨ ਕੀਤਾ ਜਾਵੇਗਾ

ਸਰਕਾਰ ਵੱਲੋਂ ਕਮਿਸ਼ਨ ਵਧਾਉਣ ਤੋਂ ਬਾਅਦ ਹੁਣ ਡਿਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਸਰਕਾਰ ਨੇ ਇਹ ਹੁਕਮ ਅਪ੍ਰੈਲ 2024 ਤੋਂ ਲਾਗੂ ਕਰ ਦਿੱਤਾ ਹੈ। ਨਾਲ ਹੀ ਹੁਣ ਤੱਕ 38 ਕਰੋੜ ਰੁਪਏ ਦਾ ਕਮਿਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਕਮਿਸ਼ਨ ਵਿੱਚੋਂ ਪੰਜਾਬ ਸਰਕਾਰ ਆਪਣੇ ਖਾਤੇ ਵਿੱਚੋਂ 17 ਕਰੋੜ 40 ਲੱਖ ਰੁਪਏ ਦੇਵੇਗੀ। ਡਿਪੂ ਹੋਲਡਰਾਂ ਨੂੰ ਸਾਲਾਨਾ ਕਮਿਸ਼ਨ ਵਜੋਂ 78 ਕਰੋੜ 40 ਲੱਖ ਰੁਪਏ ਦਿੱਤੇ ਜਾਣਗੇ।

ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...