CM ਭਗਵੰਤ ਮਾਨ ਨੂੰ ਮਿਲੀ ਛੁੱਟੀ, ਸਿਹਤ ਵਿੱਚ ਆਇਆ ਸੁਧਾਰ | Punjab CM Bhagwant Mann discharge from Hospital read full news details in Punjabi Punjabi news - TV9 Punjabi

Bhagwant mann Health Update: CM ਭਗਵੰਤ ਮਾਨ ਨੂੰ ਮਿਲੀ ਛੁੱਟੀ, ਸਿਹਤ ਵਿੱਚ ਆਇਆ ਸੁਧਾਰ

Updated On: 

29 Sep 2024 16:16 PM

Bhagwant mann Health Update: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਛੁੱਟੀ ਮਿਲਣ ਤੋਂ ਬਾਅਦ ਭਗਵੰਤ ਮਾਨ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ। ਜਾਣਕਾਰੀ ਅਨੁਸਾਰ ਉਹਨਾਂ ਨੇ ਫ਼ਸਲਾਂ ਦੀ ਖ਼ਰੀਦ ਨੂੰ ਲੈਕੇ ਸ਼ਾਮ ਨੂੰ ਅਧਿਕਾਰੀਆਂ ਨੂੰ ਮੀਟਿੰਗ ਕਰਨ ਲਈ ਸੱਦਿਆ ਹੈ।

Bhagwant mann Health Update: CM ਭਗਵੰਤ ਮਾਨ ਨੂੰ ਮਿਲੀ ਛੁੱਟੀ, ਸਿਹਤ ਵਿੱਚ ਆਇਆ ਸੁਧਾਰ

ਮੁੱਖ ਮੰਤਰੀ ਭਗਵੰਤ ਮਾਨ

Follow Us On

Bhagwant mann Health Update: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਦਿਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਰਹਿਣ ਤੋਂ ਬਾਅਦ ਮੁੜ ਤੰਦਰੁਸਤ ਹੋ ਗਏ ਹਨ। ਹੁਣ ਉਹਨਾਂ ਨੂੰ ਹਸਪਤਾਲ ਵਿੱਚ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਅਜੇ ਵੀ ਸਮੇਂ ਸਮੇਂ ਤੇ ਡਾਕਟਰਾਂ ਉਹਨਾਂ ਦੀ ਸਿਹਤ ਤੇ ਨਜ਼ਰ ਬਣਾਕੇ ਰੱਖਣਗੇ ਅਤੇ ਜਾਂਚ ਕੀਤੀ ਜਾਂਦੀ ਰਹੇਗੀ।

ਮੁੱਖ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਦੀ ਅਹਿਮ ਬੈਠਕ ਸੱਦੀ ਹੈ। ਜੋ 29 ਸਤੰਬਰ (ਅੱਜ) ਸ਼ਾਮ ਕਰੀਬ 5 ਵਜੇ ਹੋਵੇਗੀ।

ਝੋਨੇ ਦੇ ਸੀਜ਼ਨ ਤੇ CM ਦੀ ਨਜ਼ਰ

ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਮੁੱਖ ਮੰਤਰੀ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਇਸ ਰਿਵਿਊ ਮੀਟਿੰਗ ਹੋਵੇਗੀ। ਜਿਸ ਵਿੱਚ ਖਰੀਦ ਪ੍ਰਬੰਧਾਂ ਨਾਲ ਜੁੜੇ ਮਹਿਕਮਿਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਮੁੱਖਮੰਤਰੀ ਨਿਵਾਸ ਤੇ ਇਹ ਮੀਟਿੰਗ ਹੋਵੇਗੀ।

ਖ਼ਰੀਦ ਪ੍ਰਬੰਧਾਂ ਨੂੰ ਲੈਕੇ ਦਿੱਤੇ ਜਾ ਸਕਦੇ ਨੇ ਨਿਰਦੇਸ਼

ਮੰਨਿਆ ਜਾ ਰਿਹਾ ਕਿ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਖਰੀਦ ਪ੍ਰਬੰਧਾਂ ਸਬੰਧੀ ਸਖ਼ਤ ਹੁਕਮ ਜਾਰੀ ਕਰ ਸਕਦੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ ਸਿਹਤ ਵਿੱਚ ਸੁਧਾਰ ਆਉਣ ਮਗਰੋਂ ਮੁੱਖਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਨੂੰ ਸੁਲਝਾਉਣਾ ਪਹਿਲੀ ਪ੍ਰਥਾਮਕਤਾ ਹੈ। ਜਿਸ ਦੇ ਲਈ ਉਹ ਸ਼ਾਮ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ।

ਉਹਨਾਂ ਨੇ ਭਰੋਸਾ ਦਵਾਇਆ ਕਿ ਆਪਣੀ ਫ਼ਸਲ ਲੈਕੇ ਮੰਡੀਆਂ ਵਿੱਚ ਪਹੁੰਚਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਦਿੱਲੀ ਤੋਂ ਆਉਣ ਤੇ ਵਿਗੜੀ ਸੀ ਸਿਹਤ

ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਮੁੱਖ ਮੰਤਰੀ ਭਗਵੰਤ ਮਾਨ 13 ਸਤੰਬਰ ਨੂੰ ਦਿੱਲੀ ਚਲੇ ਗਏ ਸਨ। ਜਿੱਥੋ ਵਾਪਿਸ ਆਉਣ ਸਮੇਂ ਮਾਨ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ। ਹਾਲਾਂਕਿ ਉਸ ਸਮੇਂ ਕਿਹਾ ਗਿਆ ਸੀ ਮੁੱਖ ਮੰਤਰੀ ਪੂਰੀ ਤਰ੍ਹਾਂ ਠੀਕ ਹਨ। ਇਸ ਤੋਂ ਬਾਅਦ ਉਹਨਾਂ ਨੇ ਕਈ ਸਮਾਗਮਾਂ ਵਿੱਚ ਵੀ ਹਿੱਸਾ ਲਿਆ ਸੀ।

ਕੁੱਝ ਦਿਨ ਪਹਿਲਾਂ ਦੇਰ ਰਾਤ ਸਿਹਤ ਵਿਗੜਣ ਤੇ ਮੁੱਖ ਮੰਤਰੀ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ। ਜਿੱਥੋਂ ਅੱਜ ਮੁੱਖ ਮੰਤਰੀ ਨੂੰ ਛੁੱਟੀ ਦੇ ਕੇ ਸਰਕਾਰੀ ਰਿਹਾਇਸ਼ ਤੇ ਭੇਜ ਦਿੱਤਾ ਗਿਆ।

Exit mobile version