ਆਸਾਨ ਬਿਲਡਿੰਗ ਨਿਯਮ, ਨਵੀਂ ਸਬ-ਤਹਿਸੀਲ, ਨਵਾਂ ਨਗਰ ਨਿਗਮ… ਪੰਜਾਬ ਕੈਬਨਿਟ ਮੀਟਿੰਗ ਦੇ ਫੈਸਲੇ
Punjab Cabinet Meeting: ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮੀਟਿੰਗ 'ਚ ਪੰਜਾਬ ਯੂਨੀਫਾਈਡ ਬਿਲਡਿੰਗ ਨਿਯਮ 2025 ਨੂੰ ਮਨਜ਼ੂਰੀ ਦਿੱਤੀ ਗਈ। ਇਸ 'ਚ ਮਕਾਨ ਨਿਰਮਾਣ ਸ਼ਹਿਰੀ ਵਿਕਾਸ ਵਿਭਾਗ ਦੀ ਮਨਜ਼ੂਰੀ ਤੇ ਲਾਗੂ ਕਰਨ ਦੀਆਂ ਸ਼ਰਤਾਂ ਆਸਾਨ ਕੀਤੀਆਂ ਗਈਆਂ ਹਨ। ਘੱਟ ਉੱਚਾਈ ਵਾਲੀ ਇਮਾਰਤ 15 ਮੀਟਰ ਤੋਂ 21 ਮੀਟਰ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਰਾਣੀ ਤਸਵੀਰ
ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋਈ। ਮੀਟਿੰਗ ਚੰਡੀਗੜ੍ਹ ਵਿਖੇ ਸੀਐਮ ਰਿਹਾਇਸ਼ ‘ਤੇ ਕਰੀਬ ਦੋ ਘੰਟੇ ਤੱਕ ਚਲੀ, ਜਿਸ ‘ਚ ਕਈ ਅਹਿਮ ਫੈਸਲਿਆਂ ‘ਤੇ ਵਿਚਾਰ ਕੀਤਾ ਗਿਆ। ਇਨ੍ਹਾਂ ‘ਚੋਂ ਇੱਕ ਫੈਸਲਾ ਲੁਧਿਆਣਾ ‘ਚ ਇੱਕ ਨਵੀਂ ਸਬ-ਤਹਿਸੀਲ ਬਣਾਉਣ ਦਾ ਵੀ ਹੈ। ਲੁਧਿਆਣਾ ਉੱਤਰੀ ਨੂੰ ਇੱਕ ਨਵੀਂ ਤਹਿਸੀਲ ਬਣਾਇਆ ਜਾਵੇਗਾ, ਜਿਸ ‘ਚ ਚਾਰ ਪਟਵਾਰੀ ਸਰਕਲ ਸ਼ਾਮਲ ਹੋਣਗੇ ਤੇ ਸੱਤ ਤੋਂ ਅੱਠ ਪਿੰਡਾਂ ਲਈ ਇੱਕ ਕਾਨੂੰਗੋ ਸਰਕਲ ਹੋਵੇਗਾ। ਇੱਕ ਨਾਇਬ ਤਹਿਸੀਲਦਾਰ ਵੀ ਬੈਠੇਗਾ।
ਪੰਜਾਬ ਯੂਨੀਫਾਈਡ ਬਿਲਡਿੰਗ ਨਿਯਮ 2025
ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮੀਟਿੰਗ ‘ਚ ਪੰਜਾਬ ਯੂਨੀਫਾਈਡ ਬਿਲਡਿੰਗ ਨਿਯਮ 2025 ਨੂੰ ਮਨਜ਼ੂਰੀ ਦਿੱਤੀ ਗਈ। ਇਸ ‘ਚ ਮਕਾਨ ਨਿਰਮਾਣ ਸ਼ਹਿਰੀ ਵਿਕਾਸ ਵਿਭਾਗ ਦੀ ਮਨਜ਼ੂਰੀ ਤੇ ਲਾਗੂ ਕਰਨ ਦੀਆਂ ਸ਼ਰਤਾਂ ਆਸਾਨ ਕੀਤੀਆਂ ਗਈਆਂ ਹਨ। ਘੱਟ ਉੱਚਾਈ ਵਾਲੀ ਇਮਾਰਤ 15 ਮੀਟਰ ਤੋਂ 21 ਮੀਟਰ ਕੀਤੀ ਗਈ ਹੈ। ਲੋਕ ਖੁੱਦ ਹੀ ਆਪਣੇ ਆਰਕੀਟੈਕਟ ਤੋਂ ਨਕਸ਼ਾ ਪਾਸ ਕਰਵਾਉਣਗੇ। ਸੈਲਫ ਸਰਟੀਫਿਕੇਸ਼ਨ ਦੇ ਮੁਤਾਬਕ ਨਕਸ਼ਾ ਪਾਸ ਹੋ ਜਾਵੇਗਾ। ਗ੍ਰਾਊਂਡ ਕਵਰੇਜ ਸੌ ਫੁੱਟ ਦੇ ਪਲਾਟਾਂ ‘ਚ ਪਾਰਕਿੰਗ ਸਮੇਤ ਹੋਰ ਨਿਯਮ ਰੱਖੇ ਗਏ ਹਨ।
CM ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਦੌਰਾਨ ਲਏ ਗਏ ਅਹਿਮ ਫ਼ੈਸਲੇ:
👉 Punjab Unified Building Rules 2025 ਨੂੰ ਪ੍ਰਵਾਨਗੀ 👉 ਲੁਧਿਆਣਾ ਨੌਰਥ ‘ਚ ਨਵੀਂ ਸਬ ਤਹਿਸੀਲ ਬਣਾਉਣ ਨੂੰ ਪ੍ਰਵਾਨਗੀ 👉 ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਜੋਂ ਅੱਪਗ੍ਰੇਡ ਕਰਨ ਨੂੰ ਮਨਜ਼ੂਰੀ 👉 ਭਾਰਤੀ ਸਟੈਂਪ ਐਕਟ, 1899 (ਪੰਜਾਬ) pic.twitter.com/FEVEwejSkW — AAP Punjab (@AAPPunjab) October 28, 2025
ਬਰਨਾਲਾ ਨਗਰ ਨਿਗਮ ਵਜੋਂ ਅਪਗ੍ਰੇਡ
ਕੈਬਨਿਟ ਮੀਟਿੰਗ ‘ਚ ਬਰਨਾਲਾ ਨਗਰ ਕਾਊਂਸਿਲ ਨੂੰ ਨਗਰ ਨਿਗਮ ‘ਚ ਅਪਗ੍ਰੇ਼ਡ ਕਰਨ ਦਾ ਫੈਸਲਾ ਕੀਤਾ ਗਿਆ। ਇਹ ਨਗਰ ਕਾਊਂਸਿਲ ਨਿਗਮ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀ ਕਰਦੀ ਹੈ। ਇੱਥੇ ਦੀ ਜਨਸੰਖਿਆ ਤੇ ਜੀਐਸਟੀ ਕੁਲੈਕਸ਼ਨ ਵੀ ਵੱਧ ਹੈ। ਇਸ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ।
ਇਸ ਤੋਂ ਇਲਾਵਾ ਪੰਜਾਬ ਕੈਬਨਿਟ ਨੇ ਸਪੋਰਟਸ ਮੈਡਿਕਲ ਕੈਡਰ ‘ਚ ਭਰਤੀਆਂ ਦਾ ਫੈਸਲਾ ਵੀ ਕੀਤਾ। ਪੰਜਾਬ ਮੈਡਿਕਲ ਕੈਡਰ ‘ਚ ਸੌ ਅਹੁਦਿਆਂ ਦੇ ਲਈ ਪੋਸਟ ਕੱਢੀ ਜਾਵੇਗੀ। ਇਹ ਪੋਸਟਾਂ ਗਰੁੱਪ-ਏ ਤੋਂ ਸੀ ਲਈ ਹੋਣਗੀਆਂ। ਇਹ ਅਹੁਦੇ ਕਾਂਟ੍ਰੈਕਟ ‘ਤੇ ਭਰੇ ਜਾਣਗੇ। ਇਸ ਨਾਲ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ ‘ਚ ਮਦਦ ਹੋਵੇਗੀ। ਇਹ ਸਟਾਫ਼ ਵੱਡੇ ਖੇਡ ਜ਼ਿਲ੍ਹਿਆਂ ‘ਚ ਤੈਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਇਸ ਮੀਟਿੰਗ ‘ਚ ਡੇਰਾਬੱਸੀ ‘ਚ ਸੌ ਬੈੱਡ ਦੇ ਈਐਸਆਈ ਹਸਪਤਾਲ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹਸਪਤਾਲ ਖੋਲ੍ਹਣ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਇਹ ਕੇਂਦਰ ਸਰਕਾਰ ਬਣਾਉਂਦੀ ਹੈ ਤੇ ਇਸ ਦੇ ਲਈ 4 ਏਕੜ ਜ਼ਮੀਨ ਦਿੱਤੀ ਜਾਵੇਗੀ। ਇਹ ਜ਼ਮੀਨ ਲੀਜ਼ ‘ਤੇ ਦਿੱਤੀ ਜਾਵੇਗੀ।
ਸ਼ਹੀਦੀ ਸ਼ਤਾਬਦੀ ਸਮਾਗਮ
ਸੀਐਮ ਮਾਨ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਦੇ ਲਈ ਸ਼੍ਰੀਨਗਰ ਤੋਂ ਨਗਰ ਕੀਰਤਨ ਕੱਢਿਆ ਜਾਵੇਗਾ ਤੇ ਇਸ ਨਗਰ ਕੀਰਤਨ ‘ਚ ਕਸ਼ਮੀਰੀ ਪੰਡਿਤ ਸ਼ਾਮਲ ਹੋਣਗੇ। ਹਰ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ। ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ ਤੇ ਪ੍ਰਧਾਨ ਮੰਤਰੀ ਕੋਲੋਂ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ। 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ।
