ਨਾਇਬ ਸੈਣੀ ਹਰਿਆਣਾ ਦੇ ਜਾਂ ਪੰਜਾਬ ਦੇ? ਵੜਿੰਗ ਨੇ SYL, ਚੰਡੀਗੜ੍ਹ ਤੇ ਪੰਜਾਬੀ ਭਾਸ਼ਾ ਖੇਤਰ ‘ਤੇ ਪੁੱਛਿਆ ਸਟੈਂਡ
ਰਾਜਾ ਵੜਿੰਗ ਨੇ ਕਿਹਾ ਕਿ ਨਾਇਬ ਸੈਣੀ ਪੰਜਾਬ ਤੇ ਹਰਿਆਣਾ 'ਚ ਟਕਰਾਅ ਵਾਲੇ ਮੁੱਦਿਆਂ 'ਤੇ ਸਪੱਸ਼ਟ ਸਟੈਂਡ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਨਾਇਬ ਸੈਣੀ ਪੰਜਾਬ ਤੋਂ ਵਾਧੂ ਨਜਾਇਜ਼ ਪਾਣੀ ਦੀ ਮੰਗ ਤੇ ਚੰਡੀਗੜ੍ਹ ਨੂੰ ਪੰਜਾਬ ਲਈ ਛੱਡ ਦੇਣਗੇ? ਉਨ੍ਹਾਂ ਨੇ ਕਿਹਾ ਹਰ ਕੋਈ ਇਨ੍ਹਾਂ ਮੁੱਦਿਆਂ 'ਤੇ ਉਨ੍ਹਾਂ ਦੇ ਸਟੈਂਡ ਬਾਰਾ ਜਾਣਨਾ ਚਾਹੁੰਦਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀਆਂ ਪੰਜਾਬ ‘ਚ ਵੱਧ ਰਹੀਆਂ ਰਾਜਨੀਤਿਕ ਗਤੀਵਿਧੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪੰਜਾਬ ਹਿੱਤ ਦੇ ਮੁੱਦਿਆਂ ‘ਤੇ ਨਾਇਬ ਸੈਣੀ ਕੋਲੋਂ ਤਿੱਖੇ ਸਵਾਲ ਪੁੱਛੇ ਹਨ। ਉਨ੍ਹਾਂ ਨੇ ਸੈਣੀ ਨੂੰ ਪੁੱਛਿਆ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ‘ਤੇ, ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਤੇ ਹਰਿਆਣਾ ਦੇ ਪੰਜਾਬ ਭਾਸ਼ਾ ਵਾਲੇ ਖੇਤਰਾਂ ‘ਤੇ ਉਨ੍ਹਾਂ ਦਾ ਕੀ ਸਟੈਂਡ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਨਾਇਬ ਸੈਣੀ ਪੰਜਾਬ ਤੇ ਹਰਿਆਣਾ ‘ਚ ਟਕਰਾਅ ਵਾਲੇ ਮੁੱਦਿਆਂ ‘ਤੇ ਸਪੱਸ਼ਟ ਸਟੈਂਡ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਨਾਇਬ ਸੈਣੀ ਪੰਜਾਬ ਤੋਂ ਵਾਧੂ ਨਜਾਇਜ਼ ਪਾਣੀ ਦੀ ਮੰਗ ਤੇ ਚੰਡੀਗੜ੍ਹ ਨੂੰ ਪੰਜਾਬ ਲਈ ਛੱਡ ਦੇਣਗੇ? ਉਨ੍ਹਾਂ ਨੇ ਕਿਹਾ ਹਰ ਕੋਈ ਇਨ੍ਹਾਂ ਮੁੱਦਿਆਂ ‘ਤੇ ਉਨ੍ਹਾਂ ਦੇ ਸਟੈਂਡ ਬਾਰਾ ਜਾਣਨਾ ਚਾਹੁੰਦਾ ਹੈ।
ਪ੍ਰਧਾਨ ਵੜਿੰਗ ਨੇ ਬੀਤੇ ਦਿਨੀਂ ਭਾਜਪਾ ਦੀ ਧੂਰੀ ਰੈਲੀ ‘ਤੇ ਵੀ ਚੁਟਕੀ ਲਈ। ਇਸ ਰੈਲੀ ‘ਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਤੇ ਸੀਐਮ ਸੈਣੀ ਸਮੇਤ ਹੋਰ ਸੀਨੀਅਰ ਆਗੂ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਨਾਇਬ ਸੈਣੀ ਧੂਰੀ ਰੈਲੀ ‘ਚ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਚਲੇ ਗਏ।
ਕਾਂਗਰਸੀ ਪੂਰੀ ਤਰ੍ਹਾਂ ਇੱਕਜੁਟ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੇ ਇੱਕਜੁਟ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸਾਰੇ ਪੰਜਾਬ ‘ਚ 2-3 ਦਿਨਾਂ ‘ਚ ਕਾਂਗਰਸ ਦੇ ਲੀਡਰ- ਚਾਹੇ ਚੰਨੀ, ਬਾਜਵਾ, ਰੰਧਾਵਾ, ਰਾਣਾ ਗੁਰਜੀਤ ਤੋਂ ਲੈ ਕੇ ਹੋਰ ਸਾਰੇ ਆਗੂ ਹੋਣ, ਉਹ ਸਾਰੇ ਇੱਕ ਗੱਡੀ ‘ਚ ਦਿਖਣਗੇ ਤੇ ਤੁਹਾਡੇ ਜ਼ਿਲ੍ਹੇ ‘ਚ ਜਾ ਕੇ ਤੁਹਾਡੇ ਨਾਲ ਗੱਲਬਾਤ ਕਰ ਕੇ ਜਾਣਗੇ।
ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਦੇ ਸੁਨੇਹਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੈਂ ਜਿੰਨੇ ਵੀ ਲੀਡਰਾਂ ਦਾ ਨਾਮ ਲਿਆ ਹੈ, ਉਹ ਸਾਰੇ ਮੇਰੇ ਨਾਲੋਂ ਕਾਬਿਲ ਹੈ। ਮੈਨੂੰ ਚੌਕੀਦਾਰ ਵਾਲੀ ਡਿਊਟੀ ਦਿੱਤੀ ਗਈ ਹੈ ਤੇ ਮੈਂ ਨਿਭਾ ਰਿਹਾ ਹਾਂ। ਜੇਕਰ ਮੇਰੇ ਕੋਲੋਂ ਉਹ ਡਿਊਟੀ ਲੈ ਵੀ ਲਈ ਜਾਵੇ ਤਾਂ ਵੀ ਮੈਂ ਕਾਂਗਰਸ ਦਾ ਝੰਡਾ ਚੱਕ ਕੇ ਪਿੰਡੋ-ਪਿੰਡੀ ਤੁਰਿਆਂ ਫਿਰਾਂਗਾ, ਕਿਉਂਕਿ ਸਰਕਾਰ ਵਾਪਸ ਲੈ ਕੇ ਆਉਣੀ ਹੈ।
ਇਹ ਵੀ ਪੜ੍ਹੋ
ਮੈਨੂੰ ਟਿਕਟ ਵੀ ਨਾ ਮਿਲੇ… ਤਾਂ ਵੀ ਕਾਂਗਰਸ ਨਾਲ ਰਹਾਂਗੇ
ਰਾਜਾ ਵੜਿੰਗ ਨੇ ਕੁਰਸੀ ਦੀ ਦਾਅਵੇਦਾਰੀ ਬਾਰੇ ਕਿਹਾ ਕਿ ਵਿਰੋਧੀ ਕਹਿੰਦੇ ਹਨ ਕਿ ਇਹ ਮੁੱਖ ਮੰਤਰੀ ਦੀ ਕੁਰਸੀ ਦੇ ਗ੍ਰਾਹਕ ਹਨ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਮੇਰੇ ਕੋਲੋਂ ਪੰਜਾਬ ਪ੍ਰਧਾਨ ਦੀ ਡਿਊਟੀ ਵੀ ਲੈ ਲਈ ਜਾਵੇ ਤਾਂ ਵੀ ਮੈਂ ਕਾਂਗਰਸ ਦਾ ਝੰਡਾ ਫੜ੍ਹ ਕੇ ਤੁਰਾਂਗਾ, ਜਦਕਿ ਮੁੱਖ ਮੰਤਰੀ ਦੀ ਕੁਰਸੀ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਵੜਿੰਗ ਨੇ ਕਿਹਾ ਕਿ ਮੈਨੂੰ ਕਾਂਗਰਸ ਪਾਰਟੀ ਨੇ ਸਭ ਕੁੱਝ ਦਿੱਤਾ ਹੈ। ਮੈਂ ਚਾਰ ਵਾਰ ਜਿੱਤ ਚੁੱਕਾ ਹਾਂ- ਚਾਹੇ ਐਮਪੀ, ਐਮਐਲਏ, ਮੰਤਰੀ ਜਾਂ ਪ੍ਰਧਾਨ ਹੋਵੇ। ਉਨ੍ਹਾਂ ਨੇ ਕਿਹਾ ਹੁਣ ਚਾਹੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਵੀ ਨਾ ਦੇਵੇ ਤਾਂ ਵੀ ਮੈਂ ਕਾਂਗਰਸ ਨਾਲ ਰਹਾਂਗਾ। ਕਾਂਗਰਸ ਇਕੱਠੀ ਹੈ, ਮਾੜਾ-ਮੋਟਾ ਤਾ ਪਿਓ-ਪੁੱਤ ਤੇ ਪਤੀ-ਪਤਨੀ ‘ਚ ਵੀ ਰੋਸਾ-ਗਿੱਲਾ ਹੋ ਜਾਂਦਾ ਹੈ।


