AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਆਪ੍ਰੇਸ਼ਨ ਬਲੂ ਸਟਾਰ ਦੇ ਬਰਸੀ ਪ੍ਰੋਗਰਾਮ ‘ਚ ਮਹਾਰਾਸ਼ਟਰ ਦੇ ਮੰਤਰੀ ਦੇ ਸ਼ਾਮਲ ਹੋਣ ‘ਤੇ ਵਿਵਾਦ, ਵੜਿੰਗ ਨੇ ਭਾਜਪਾ ਨੂੰ ਘੇਰਿਆ

ਇਕੱਠ ਨੂੰ ਸੰਬੋਧਨ ਕਰਦੇ ਹੋਏ ਗਿਰੀਸ਼ ਮਹਾਜਨ ਨੇ 6 ਜੂਨ ਨੂੰ 'ਕਾਲਾ ਦਿਨ' ਦੱਸਿਆ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਦਿਨ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸ ਸਮੇਂ ਦੀਆਂ ਘਟਨਾਵਾਂ 'ਚ ਵੱਡੀ ਗਿਣਤੀ 'ਚ ਜਾਨਾਂ ਗਈਆਂ ਸਨ ਤੇ ਇੱਕ ਪਵਿੱਤਰ ਸਿੱਖ ਧਾਰਮਿਕ ਸਥਾਨ 'ਤੇ ਫੌਜੀ ਕਾਰਵਾਈ ਕੀਤੀ ਗਈ ਸੀ, ਜਿਸ ਦਾ ਦਰਦ ਅਜੇ ਵੀ ਲੋਕਾਂ ਦੇ ਮਨਾਂ 'ਚ ਹੈ।

ਆਪ੍ਰੇਸ਼ਨ ਬਲੂ ਸਟਾਰ ਦੇ ਬਰਸੀ ਪ੍ਰੋਗਰਾਮ 'ਚ ਮਹਾਰਾਸ਼ਟਰ ਦੇ ਮੰਤਰੀ ਦੇ ਸ਼ਾਮਲ ਹੋਣ 'ਤੇ ਵਿਵਾਦ, ਵੜਿੰਗ ਨੇ ਭਾਜਪਾ ਨੂੰ ਘੇਰਿਆ
lalit-sharma
| Updated On: 09 Jun 2026 14:15 PM IST
Share

ਮਹਾਰਾਸ਼ਟਰ ਸਰਕਾਰ ਦੇ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਬੀਤੇ ਦਿਨ ਅੰਮ੍ਰਿਤਸਰ ‘ਚ ਦਮਦਮੀ ਟਕਸਾਲ ਦੇ ਮੁੱਖ ਦਫਤਰ ਵਿਖੇ ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਪ੍ਰੋਗਰਾਮ ‘ਚ ਸ਼ਿਰਕਤ ਕੀਤੀ। ਉਹ ਰਾਜ ਸਰਕਾਰ ਦੇ ਪ੍ਰਤੀਨਿਧੀ ਵਜੋਂ ਇਸ ਸਮਾਗਮ ‘ਚ ਸ਼ਾਮਲ ਹੋਣ ਵਾਲੇ ਪਹਿਲੇ ਮੰਤਰੀ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਹੈਲਪ ਡੈਸਕ ਦੇ ਇੰਚਾਰਜ ਡਾ. ਰਾਮੇਸ਼ਵਰ ਨਾਇਕ ਵੀ ਸਮਾਗਮ ‘ਚ ਮੌਜੂਦ ਸਨ। ਇਸ ਪੰਥਕ ਤੇ ਰਾਜਨੀਤਿਕ ਘਟਨਾਕ੍ਰਮ ਨੇ ਪੰਜਾਬ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਮੌਕਾਪ੍ਰਸਤੀ ਦੀ ਰਾਜਨੀਤੀ ਕਰਾਰ ਦਿੱਤਾ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਗਿਰੀਸ਼ ਮਹਾਜਨ ਨੇ 6 ਜੂਨ ਨੂੰ ‘ਕਾਲਾ ਦਿਨ’ ਦੱਸਿਆ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਦਿਨ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਸ ਸਮੇਂ ਦੀਆਂ ਘਟਨਾਵਾਂ ‘ਚ ਵੱਡੀ ਗਿਣਤੀ ‘ਚ ਜਾਨਾਂ ਗਈਆਂ ਸਨ ਤੇ ਇੱਕ ਪਵਿੱਤਰ ਸਿੱਖ ਧਾਰਮਿਕ ਸਥਾਨ ‘ਤੇ ਫੌਜੀ ਕਾਰਵਾਈ ਕੀਤੀ ਗਈ ਸੀ, ਜਿਸ ਦਾ ਦਰਦ ਅਜੇ ਵੀ ਲੋਕਾਂ ਦੇ ਮਨਾਂ ‘ਚ ਹੈ। ਹਜ਼ਾਰਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਤੇ ਉਸ ਸਮੇਂ ਦੀਆਂ ਘਟਨਾਵਾਂ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦਿਨ ਨੂੰ ਕਦੇ ਨਹੀਂ ਭੁੱਲ ਸਕਦੇ, ਜਿਸ ਤਰ੍ਹਾਂ ਸਾਡੇ ਹਜ਼ਾਰਾਂ ਭੈਣ-ਭਰਾ ਸ਼ਹੀਦ ਹੋਏ ਸਨ ਤੇ ਜਿਸ ਤਰ੍ਹਾਂ ਫੌਜ ਨੇ ਸਾਡੇ ਪਵਿੱਤਰ ਸਥਾਨ ‘ਤੇ ਹਮਲਾ ਕੀਤਾ ਸੀ। ਇੰਦਰਾ ਜੀ ਨੇ ਜ਼ਬਰਦਸਤੀ ਫੌਜ ਨੂੰ ਪੰਜਾਬ ‘ਚ ਸਾਡੇ ਪਵਿੱਤਰ ਸਥਾਨ ‘ਤੇ ਭੇਜਿਆ ਤੇ ਸਾਡੇ ਲੋਕਾਂ ਨੂੰ ਬਹੁਤ ਬੇਰਹਿਮੀ ਨਾਲ ਮਾਰ ਦਿੱਤਾ ਗਿਆ।

ਰਾਜਾ ਵੜਿੰਗ ਭਾਜਪਾ ‘ਤੇ ਵਰ੍ਹੇ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਬਣਦਾ ਹੈ। ਜੇਕਰ ਕੋਈ ਭਾਜਪਾ ਦਾ ਵਿਰੋਧ ਕਰਦਾ ਹੈ ਤਾਂ ਉਹ ਰਾਸ਼ਟਰ ਵਿਰੋਧੀ ਹੈ। ਅਜਿਹਾ ਨਹੀਂ ਹੈ ਕਿ ਕਿਸੇ ਨੂੰ ਭਾਜਪਾ ਤੋਂ ਸਰਟੀਫਿਕੇਟ ਦੀ ਲੋੜ ਹੈ, ਪਰ ਇਹ ਪਾਰਟੀ ਦੇ ਦੋਗਲੇਪਣ ਤੇ ਪਖੰਡ ਨੂੰ ਉਜਾਗਰ ਕਰਦਾ ਹੈ, ਜੋ ਦੂਜਿਆਂ ਨੂੰ ਰਾਸ਼ਟਰਵਾਦ ਦਾ ਪ੍ਰਚਾਰ ਕਰਦੇ ਹੋਏ ਚੋਣ ਲਾਭ ਲਈ ਮੌਕਾਪ੍ਰਸਤੀ ਦਾ ਸਹਾਰਾ ਲੈਂਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਤੇ ਹਿੰਸਾ ‘ਚ ਹਜ਼ਾਰਾਂ ਜਾਨਾਂ ਗੁਆ ਦਿੱਤੀਆਂ ਹਨ। ਪੰਜਾਬ ਦੇ ਦੇ ਲੋਕ ਪਹਿਲਾਂ ਹੀ ਵੰਡ ਤੇ ਫਿਰਕੂ ਰਾਜਨੀਤੀ ਨੂੰ ਰੱਦ ਕਰ ਚੁੱਕੇ ਹਨ। ਉਨ੍ਹਾਂ ਭਾਜਪਾ ਨੂੰ ਚੋਣ ਲਾਭਾਂ ਦੀ ਖ਼ਾਤਰ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਹਰੇ ਕਰਨ ਦੀ ਕੋਸ਼ਿਸ਼ ਕਰਨ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੀ ਕਿਸੇ ਵੀ ਵਿਚਾਰਧਾਰਾ ਨੂੰ ਸਵੀਕਾਰ ਨਹੀਂ ਕਰਨਗੇ।

ਭਾਜਪਾ ‘ਤੇ ਚੋਣ ਮੌਕਾਪ੍ਰਸਤੀ ਦਾ ਦੋਸ਼ ਲਗਾਉਂਦੇ ਹੋਏ, ਕਾਂਗਰਸ ਆਗੂ ਨੇ ਟਿੱਪਣੀ ਕੀਤੀ ਕਿ ਪਾਰਟੀ ਸੱਤਾ ਤੇ ਵੋਟਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ‘ਚ ਸ਼ਾਂਤੀ ਬਹਾਲ ਕਰਨ ਲਈ ਸਭ ਤੋਂ ਵੱਡੀ ਕੀਮਤ ਚੁਕਾਈ। ਉਨ੍ਹਾਂ ਨੇ ਕਿਹਾ ਕਿ ਹਿੰਸਾ ਤੇ ਨਫ਼ਰਤ ਦੀ ਰਾਜਨੀਤੀ ਵਿਰੁੱਧ ਲੜਾਈ ‘ਚ ਕਾਂਗਰਸ ਨੇ ਇੱਕ ਪ੍ਰਧਾਨ ਮੰਤਰੀ ਤੇ ਇੱਕ ਮੁੱਖ ਮੰਤਰੀ ਗੁਆ ਦਿੱਤਾ।

Follow Us
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ