ਲੁਧਿਆਣਾ: ਸਿਹਤ ਵਿਭਾਗ ਦੀ ਘਰ ‘ਤੇ ਰੇਡ, 40 ਕਿੱਲੋਂ ਨਕਲੀ ਘਿਓ ਜ਼ਬਤ, ਪਤੀ ਫ਼ਰਾਰ-ਪਤਨੀ ਗ੍ਰਿਫ਼ਤਾਰ

Updated On: 

06 Oct 2025 14:54 PM IST

Ludhiana Raid: ਲੁਧਿਆਣਾ ਦੇ ਸ਼ਾਮ ਨਗਰ 'ਚ ਇੱਕ ਘਰ 'ਚ ਹੀ ਨਕਲੀ ਦੇਸੀ ਘਿਓ ਬਣਾਉਣ ਵਾਲੇ ਪਤੀ-ਪਤਨੀ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਗਈ। ਰੇਡ ਦੌਰਾਨ ਇੱਥੋਂ 40 ਕਿਲੋ ਨਕਲੀ ਘਿਓ ਬਰਾਮਦ ਕੀਤਾ ਤੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਵੀ ਕਾਰਵਾਈ ਕੀਤੀ ਗਈ। ਇਸ ਮੌਕੇ 'ਤੇ ਲੁਧਿਆਣਾ ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਰਮਨਦੀਪ ਆਹਲੂਵਾਲੀਆ ਵੀ ਮੌਜੂਦ ਰਹੇ।

ਲੁਧਿਆਣਾ: ਸਿਹਤ ਵਿਭਾਗ ਦੀ ਘਰ ਤੇ ਰੇਡ, 40 ਕਿੱਲੋਂ ਨਕਲੀ ਘਿਓ ਜ਼ਬਤ, ਪਤੀ ਫ਼ਰਾਰ-ਪਤਨੀ ਗ੍ਰਿਫ਼ਤਾਰ
Follow Us On

ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਲੁਧਿਆਣਾ ਚ ਸਤਰਕ ਨਜ਼ਰ ਆ ਰਿਹਾ ਹੈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਟੀਮਾਂ ਬਣਾ ਕੇ ਰੇਡਾਂ ਕੀਤੀਆਂ ਜਾ ਰਹੀਆਂ ਹਨ ਤੇ ਨਕਲੀ ਦੁੱਧ, ਪਨੀਰ ਤੇ ਨਕਲੀ ਦੇਸੀ ਘਿਓ ਬਣਾਉਣ ਵਾਲਿਆਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਸ਼ਾਮ ਨਗਰ ਚ ਇੱਕ ਘਰ ਚ ਹੀ ਨਕਲੀ ਦੇਸੀ ਘਿਓ ਬਣਾਉਣ ਵਾਲੇ ਪਤੀ-ਪਤਨੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ। ਰੇਡ ਦੌਰਾਨ ਇੱਥੋਂ 40 ਕਿਲੋ ਨਕਲੀ ਘਿਓ ਬਰਾਮਦ ਕੀਤਾ ਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਵੀ ਕਾਰਵਾਈ ਕੀਤੀ ਗਈ। ਇਸ ਮੌਕੇ ਤੇ ਲੁਧਿਆਣਾ ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਰਮਨਦੀਪ ਆਹਲੂਵਾਲੀਆ ਵੀ ਮੌਜੂਦ ਰਹੇ।

ਸਿਵਿਲ ਸਰਜਨ ਲੁਧਿਆਣਾ ਡਾ. ਰਮਨਦੀਪ ਆਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ ਚ ਗੁਪਤ ਸੂਚਨਾ ਦੇ ਧਾਰ ਤੇ ਰੇਡ ਕੀਤੀ ਤੇ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ। ਇਸ ਦੌਰਾਨ 3 ਕਿਲੋ ਸੁੱਕਾ ਦੁੱਧ ਤੇ 10 ਕਿੱਲੋ ਕਰੀਮ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਉੱਪਰ ਪਹਿਲਾਂ ਵੀ ਨਕਲੀ ਚੀਜ਼ਾਂ ਬਣਾਉਣ ਨੂੰ ਲੈ ਕੇ ਕਈ ਮਾਮਲੇ ਦਰਜ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਸਤਰਕ ਹੋਣ ਤੇ ਘੱਟ ਰੇਟਾਂ ਦੇ ਲਾਲਚ ਚ ਨਕਲੀ ਦੇਸੀ ਘਿਓ ਜਾਂ ਪਨੀਰ ਨਾ ਖਰੀਦਣ।

ਪਤੀ ਫ਼ਰਾਰ-ਪਤਨੀ ਗ੍ਰਿਫ਼ਤਾਰ

ਉੱਥੇ ਹੀ, ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਤੀ-ਪਤਨੀ ਦੋਵੇਂ ਪਹਿਲੇ ਵੀ ਇੱਕ ਕੇਸ ਚ ਭਗੌੜੇ ਚੱਲ ਰਹੇ ਨ। ਇਸ ਰੇਡ ਦੌਰਾਨ ਪਤੀ ਮੌਕੇ ਤੋਂ ਫਰਾਰ ਹੋ ਚੁੱਕਾ ਹੈ, ਜਦਕਿ ਪਤਨੀ ਨੂੰ ਹਿਰਾਸਤ ਚ ਲਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ 2023 ਇਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। 2017 ਤੇ 2020 ਚ ਵੀ ਇਨ੍ਹਾਂ ਤੇ ਕਾਰਵਾਈ ਕੀਤੀ ਗਈ ਸੀ। ਹੁਣ ਫਿਰ ਤੋਂ ਛਾਪੇਮਾਰੀ ਦੌਰਾਨ ਨਕਲੀ ਘਿਓ ਤੇ ਹੋਰ ਸਮਾਨ ਮਿਲਿਆ ਹੈ। ਮੁਲਜ਼ਮ 2023 ਤੋਂ ਫ਼ਰਾਰ ਚੱਲ ਰਹੇ ਸਨ, ਅੱਜ ਇੱਕ ਮੁਲਜ਼ਮ ਹਿਰਾਸਤ ਚ ਲਿਆ ਗਿਆ ਹੈ।