ਲੁਧਿਆਣਾ ਗ੍ਰਨੇਡ ਮਾਮਲਾ: ਮੁੱਖ ਮੁਲਜ਼ਮ ਅਜੇ ਮਲੇਸ਼ੀਆ ਖਿਲਾਫ਼ LOC ਨੋਟਿਸ ਜਾਰੀ ਕਰਨ ਦੀ ਤਿਆਰੀ, ਤਸਵੀਰ ਆਈ ਸਾਹਮਣੇ
ਪੁਲਿਸ ਅਜੇ ਮਲੇਸ਼ੀਆ ਦੇ ਭਰਾ ਵਿਜੇ ਨੂੰ ਰਾਜਸਥਾਨ ਦੀ ਜੇਲ੍ਹ ਤੋਂ ਪ੍ਰਡੋਕਸ਼ਨ ਵਾਰੰਟ 'ਤੇ ਲੈ ਕੇ ਆਈ ਹੋਈ ਹੈ, ਤਾਂ ਜੋ ਅਜੇ ਮਲੇਸ਼ੀਆ ਦੀ ਪਹਿਚਾਣ ਕੀਤੀ ਜਾ ਸਕੇ। ਇਸ ਪੂਰੇ ਮਾਮਲੇ 'ਚ ਅਜੇ ਮਲੇਸ਼ੀਆ ਦੇ ਭਰਾ ਵਿਜੇ ਦੀ ਹੈਂਡ ਗ੍ਰਨੇਡ ਮਾਮਲੇ ਦਾ ਕੋਈ ਕੁਨੈਕਸ਼ਨ ਨਜ਼ਰ ਨਹੀਂ ਆ ਰਿਹਾ ਹੈ। ਮੁੱਖ ਮੁਲਜ਼ਮ ਅਜੇ ਮਲੇਸ਼ੀਆ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅੱਗੇ ਦੀ ਜਾਂਚ 'ਚ ਜੁੱਟ ਗਈ ਹੈ।
ਲੁਧਿਆਣਾ ਗ੍ਰਨੇਡ ਮਾਮਲਾ: ਮੁੱਖ ਮੁਲਜ਼ਮ ਅਜੇ ਮਲੇਸ਼ੀਆ ਖਿਲਾਫ਼ LOC ਨੋਟਿਸ ਜਾਰੀ ਕਰਨ ਦੀ ਤਿਆਰੀ
ਲੁਧਿਆਣਾ ‘ਚ ਬੀਤੇ ਦਿਨੀਂ ਦੋ ਨੌਜਵਾਨਾਂ ਦੀ ਚੈਕਿੰਗ ਦੌਰਾਨ ਹੈਂਡ ਗ੍ਰਨੇਡ ਮਿਲਿਆ ਸੀ। ਇਸ ਮਾਮਲੇ ‘ਚ ਹੁਣ ਮਾਸਟਰਮਾਈਂਡ ਅਜੇ ਮਲੇਸ਼ੀਆ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਜਲਦੀ ਹੀ ਉਸ ਨੂੰ ਮਲੇਸ਼ੀਆ ਤੋਂ ਭਾਰਤ ਲਿਆਉਣ ਦੀ ਤਿਆਰੀ ‘ਚ ਹੈ। ਸੂਤਰਾਂ ਮੁਤਾਬਕ ਪੁਲਿਸ ਕੁੱਝ ਦਿਨਾਂ ‘ਚ ਅਜੇ ਮਲੇਸ਼ੀਆ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ‘ਚ ਹੈ। ਅਜੇ ਹੁਣ ਵੀ ਮਲੇਸ਼ੀਆ ‘ਚ ਲੁੱਕ ਕੇ ਰਹਿ ਰਿਹਾ ਹੈ।
ਦੂਜੇ ਪਾਸੇ, ਪੁਲਿਸ ਉਸ ਦੇ ਭਰਾ ਵਿਜੇ ਨੂੰ ਰਾਜਸਥਾਨ ਦੀ ਜੇਲ੍ਹ ਤੋਂ ਪ੍ਰਡੋਕਸ਼ਨ ਵਾਰੰਟ ‘ਤੇ ਲੈ ਕੇ ਆਈ ਹੋਈ ਹੈ, ਤਾਂ ਜੋ ਅਜੇ ਮਲੇਸ਼ੀਆ ਦੀ ਪਹਿਚਾਣ ਕੀਤੀ ਜਾ ਸਕੇ। ਇਸ ਪੂਰੇ ਮਾਮਲੇ ‘ਚ ਅਜੇ ਮਲੇਸ਼ੀਆ ਦੇ ਭਰਾ ਵਿਜੇ ਦੀ ਹੈਂਡ ਗ੍ਰਨੇਡ ਮਾਮਲੇ ਦਾ ਕੋਈ ਕੁਨੈਕਸ਼ਨ ਨਜ਼ਰ ਨਹੀਂ ਆ ਰਿਹਾ ਹੈ। ਮੁੱਖ ਮੁਲਜ਼ਮ ਅਜੇ ਮਲੇਸ਼ੀਆ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅੱਗੇ ਦੀ ਜਾਂਚ ‘ਚ ਜੁੱਟ ਗਈ ਹੈ।
ਸੂਤਰਾਂ ਮੁਤਾਬਕ ਅਜੇ ‘ਤੇ ਹੁਣ ਤੱਕ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ। ਪੁਲਿਸ ਉਸ ਦੇ ਪਿਛਲੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਪੁਲਿਸ ਟੀਮ ਰਾਜਸਥਾਨ ‘ਚ ਉਸ ਦੇ ਘਰ ਵੀ ਜਾਂਚ ਕਰ ਕੇ ਆਈ ਹੈ। ਜਾਣਕਾਰੀ ਮੁਤਾਬਕ ਉਹ ਸਾਲ 2021-22 ‘ਚ ਮਲੇਸ਼ੀਆ ਗਿਆ ਸੀ। ਉਹ ਆਪਣੇ ਪਰਿਵਾਰ ਨਾਲ ਵੀ ਬਹੁਤ ਘੱਟ ਗੱਲ ਕਰਦਾ ਹੈ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਜੇ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ।
ਪੈਸਿਆਂ ਦੀ ਲਾਲਚ ‘ਚ ਆ ਕੇ ਉਹ ਹਥਿਆਰਾਂ ਦੀ ਤਸਕਰੀ ਕਰਨ ਲੱਗਾ। ਅਜੇ ਦੇ ਭਾਰਤ ਆਉਣ ਤੋਂ ਬਾਅਦ ਹੀ ਪੂਰਾ ਰਾਜ ਖੁਲ੍ਹੇਗਾ ਕਿ ਉਹ ਕਿਸ ਦੇ ਇਸ਼ਾਰੇ ‘ਤੇ ਹੈਂਡ ਗ੍ਰਨੇਡ ਲੁਧਿਆਣ ਭੇਜ ਰਿਹਾ ਸੀ। ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਜੇ ਬਾਰੇ ਹੋਰ ਤੱਥ ਲੱਭ ਰਹੀ ਹੈ। ਹੈਂਡ ਗ੍ਰਨੇਡ ਮਾਮਲੇ ‘ਚ ਕਾਬੂ ਕੀਤੀ ਗਏ ਮੁਲਜ਼ਮ ਕੁਲਦੀਪ, ਅਜੇ ਕੁਮਾਰ, ਪਰਵਿੰਦਰ ਸਿੰਘ, ਸ਼ੇਖਰ ਸਿੰਘ ਤੇ ਰਮਨੀਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹਨ।
