ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਲਦ ਮਿਲੇਗੀ Clearance, ਕੇਂਦਰ ਰਾਜ ਮੰਤਰੀ ਬਿੱਟੂ ਨੇ ਦਿੱਤੀ ਜਾਣਕਾਰੀ

Updated On: 

06 Oct 2025 15:40 PM IST

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂ ਦੇਣ ਤੋਂ ਪਹਿਲਾਂ ਜਾਂਚ ਦੇ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕਓਵਰ ਕਰ ਲਵੇਗੀ।

ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਲਦ ਮਿਲੇਗੀ Clearance, ਕੇਂਦਰ ਰਾਜ ਮੰਤਰੀ ਬਿੱਟੂ ਨੇ ਦਿੱਤੀ ਜਾਣਕਾਰੀ
Follow Us On

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਲਵਾਰਾ ਏਅਰਪੋਰਟ ਦਾ ਸਿਵਲ ਵਰਕ ਪੂਰਾ ਹੋਣ ਦੇ ਸਬੰਧ ਚ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਅਤੇ ਇਸ ਤੋਂ ਬਾਅਦ ਹੁਣ ਕੇਂਦਰ ਦੀ ਟੀਮ ਹਲਵਾਰਾ ਆ ਕੇ ਏਅਰਪੋਰਟ ਟਰਮੀਨਲ ਬਿਲਡਿੰਗ ਦੀ ਜਾਂਚ ਕਰੇਗੀ। ਜਾਂਚ ਚ ਫਿੱਟ ਪਾਏ ਜਾਣ ਤੇ ਟੀਮ ਇਸ ਨੂੰ ਕਲੀਅਰੈਂਸ ਦੇਵੇਗੀ ਤੇ ਇਸ ਤੋਂ ਬਾਅਦ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ।

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂਸ ਦੇਣ ਤੋਂ ਪਹਿਲਾਂ ਜਾਂਚ ਦੇ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕ ਓਵਰ ਕਰ ਲਵੇਗੀ।

ਕਲੀਅਰੈਂਸ ਤੋਂ ਬਾਅਦ ਜਲਦ ਸ਼ੁਰੂ ਹੋਣਗੀਆਂ ਫਲਾਈਟਾਂ

ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਨੂੰ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਫਲਾਈਟਾਂ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਲੁਧਿਆਣਾ ਤੋਂ ਕਿੱਥੋਂ-ਕਿੱਥੋਂ ਲਈ ਫਲਾਈਟਾਂ ਸ਼ੁਰੂ ਹੋਣਗੀਆਂ, ਇਸ ਨੂੰ ਲੈ ਕੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਫਸਰ ਕੰਮ ਕਰ ਰਹੇ ਹਨ।

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੁੱਝ ਦਿਨ ਪਹਿਲਾਂ ਹਲਵਾਰਾ ਇੰਟਰਨੈਸ਼ਨਲ ਏਅਪੋਰਟ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਸੀ ਤੇ ਡੀਸੀ ਨੂੰ ਨਿਰਮਾਣ ਕਾਰਜ ਪੂਰੇ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਡੀਸੀ ਨੇ ਸਾਰੇ ਅਫਸਰਾਂ ਤੇ ਨਿਰਮਾਣ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਸੀ ਤੇ ਟਰਮੀਨਲ ਬਿਲਡਿੰਗ ਸਮੇਤ ਹੋਰ ਸਾਰੇ ਕੰਮ ਪੂਰੇ ਹੋਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ ਸਿਵਲ ਏਵੀਏਸ਼ਨ ਡਿਪਾਰਟਮੈਂਟ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ।