ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਜਲਦ ਮਿਲੇਗੀ Clearance, ਕੇਂਦਰ ਰਾਜ ਮੰਤਰੀ ਬਿੱਟੂ ਨੇ ਦਿੱਤੀ ਜਾਣਕਾਰੀ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂ ਦੇਣ ਤੋਂ ਪਹਿਲਾਂ ਜਾਂਚ ਦੇ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕਓਵਰ ਕਰ ਲਵੇਗੀ।
ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਨੂੰ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਲਵਾਰਾ ਏਅਰਪੋਰਟ ਦਾ ਸਿਵਲ ਵਰਕ ਪੂਰਾ ਹੋਣ ਦੇ ਸਬੰਧ ‘ਚ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਅਤੇ ਇਸ ਤੋਂ ਬਾਅਦ ਹੁਣ ਕੇਂਦਰ ਦੀ ਟੀਮ ਹਲਵਾਰਾ ਆ ਕੇ ਏਅਰਪੋਰਟ ਟਰਮੀਨਲ ਬਿਲਡਿੰਗ ਦੀ ਜਾਂਚ ਕਰੇਗੀ। ਜਾਂਚ ‘ਚ ਫਿੱਟ ਪਾਏ ਜਾਣ ‘ਤੇ ਟੀਮ ਇਸ ਨੂੰ ਕਲੀਅਰੈਂਸ ਦੇਵੇਗੀ ਤੇ ਇਸ ਤੋਂ ਬਾਅਦ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਟੀਮ ਟਰਮੀਨਲ ਬਿਲਡਿੰਗ ਨੂੰ ਕਲੀਅਰੈਂਸ ਦੇਣ ਤੋਂ ਪਹਿਲਾਂ ਜਾਂਚ ਦੇ ਲਈ ਹਲਵਾਰਾ ਪਹੁੰਚ ਰਹੀ ਹੈ। ਟੀਮ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਏਅਰਪੋਰਟ ਅਥਾਰਿਟੀ ਆਫ ਇੰਡੀਆ ਇਸ ਏਅਰਪੋਰਟ ਟਰਮੀਨਲ ਨੂੰ ਸੂਬਾ ਸਰਕਾਰ ਨੂੰ ਟੇਕ ਓਵਰ ਕਰ ਲਵੇਗੀ।
The Long Wait is Over! Ludhianas dream takes flight! The Bureau of civil aviation security team will inspect Halwara Airport for building clearance—a massive milestone toward making air connectivity a reality. Under the visionary leadership of Prime Minister Shri Narendra Modi pic.twitter.com/gUDtgId9zn
— Ravneet Singh Bittu (@RavneetBittu) October 6, 2025
ਕਲੀਅਰੈਂਸ ਤੋਂ ਬਾਅਦ ਜਲਦ ਸ਼ੁਰੂ ਹੋਣਗੀਆਂ ਫਲਾਈਟਾਂ
ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਨੂੰ ਬਿਊਰੋ ਆਫ ਸਿਵਲ ਏਵੀਏਸ਼ਨ ਸਿਕਓਰਿਟੀ ਦੀ ਕਲੀਅਰੈਂਸ ਮਿਲਣ ਤੋਂ ਬਾਅਦ ਫਲਾਈਟਾਂ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਲੁਧਿਆਣਾ ਤੋਂ ਕਿੱਥੋਂ-ਕਿੱਥੋਂ ਲਈ ਫਲਾਈਟਾਂ ਸ਼ੁਰੂ ਹੋਣਗੀਆਂ, ਇਸ ਨੂੰ ਲੈ ਕੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਫਸਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੁੱਝ ਦਿਨ ਪਹਿਲਾਂ ਹਲਵਾਰਾ ਇੰਟਰਨੈਸ਼ਨਲ ਏਅਪੋਰਟ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਸੀ ਤੇ ਡੀਸੀ ਨੂੰ ਨਿਰਮਾਣ ਕਾਰਜ ਪੂਰੇ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਡੀਸੀ ਨੇ ਸਾਰੇ ਅਫਸਰਾਂ ਤੇ ਨਿਰਮਾਣ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਸੀ ਤੇ ਟਰਮੀਨਲ ਬਿਲਡਿੰਗ ਸਮੇਤ ਹੋਰ ਸਾਰੇ ਕੰਮ ਪੂਰੇ ਹੋਣ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਨੇ ਸਿਵਲ ਏਵੀਏਸ਼ਨ ਡਿਪਾਰਟਮੈਂਟ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ।


