ਲੁਧਿਆਣਾ: ਢੋਲ ਵਜਾ ਕੇ ਲੱਭਿਆ ਜਾ ਰਿਹਾ 1 ਕਰੋੜ ਰੁਪਏ ਦਾ ਲਾਟਰੀ ਵਿਜੇਤਾ, ਇੱਕ ਮਹੀਨੇ ਬਾਅਦ ਨਹੀਂ ਹੋ ਸਕੇਗਾ ਕਲੇਮ
Ludhiana Lottery: ਇੱਕ ਓਮਕਾਰ ਲਾਟਰੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਲਾਟਰੀ ਦੀ ਟਿਕਟ 2 ਹਜ਼ਾਰ ਦੀ ਵੇਚੀ ਗਈ ਸੀ। ਲਾਟਰੀ ਖਰੀਦਣ ਵਾਲੇ ਵਿਅਕਤੀ ਨੇ ਆਪਣਾ ਨਾਮ ਤੇ ਨੰਬਰ ਗੁਪਤ ਰੱਖਿਆ। ਉਨ੍ਹਾਂ ਨੂੰ ਪਤਾ ਚੱਲਿਆ ਕਿ 7565 ਨੰਬਰ ਵਾਲੇ ਦੀ ਲਾਟਰੀ ਨਿਕਲੀ ਹੈ, ਪਰ ਹੁਣ ਤੱਕ ਕੋਈ ਵੀ ਟਿਕਟ ਦਾ ਕਲੇਮ ਕਰਨ ਨਹੀਂ ਆਇਆ। ਉਸ ਦੀ ਤਲਾਸ਼ ਲਈ ਢੋਲ ਬਜਾਇਆ ਜਾ ਰਹੀ ਹੈ।
ਪੰਜਾਬ ਦੇ ਲੁਧਿਆਣਾ ‘ਚ ਇੱਕ ਕਰੋੜ ਰੁਪਏ ਦੀ ਲਾਟਰੀ ਦਾ ਵਿਜੇਤਾ ਗਾਇਬ ਹੈ ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਲਾਟਰੀ ਵੇਚਣ ਵਾਲੀ ਦੁਕਾਨ ਦਾ ਮਾਲਿਕ ਵਿਜੇਤਾ ਦੀ ਭਾਲ ਕਰਨ ਲਈ ਢੋਲ ਵਜਵਾ ਰਿਹਾ ਹੈ। ਲਾਟਰੀ ਨੰਬਰ ਦੇ ਨਾਲ ਸ਼ਹਿਰ ‘ਚ ਆਵਾਜ਼ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਦਾ ਵੀ ਇਹ ਨੰਬਰ ਹੈ, ਉਸ ਦਾ 1 ਕਰੋੜ ਦਾ ਬੰਪਰ ਇਨਾਮ ਨਿਕਲਿਆ ਹੈ। ਉਹ ਆ ਕੇ ਆਪਣੀ ਰਕਮ ਲੈ ਲਵੇ।
ਲਾਟਰੀ ਦੁਕਾਨ ਦੇ ਕਰੀਬ ਰੋਜ਼ ਆਵਾਜ਼ ਲਗਾਈ ਜਾ ਰਹੀ ਹੈ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਜਿਸ ਨੇ ਇਹ ਟਿਕਟ ਖਰੀਦੀ ਹੈ, ਉਸ ਨੇ ਆਪਣਾ ਨਾਮ ਗੁਪਤ ਰਖਵਾਇਆ ਸੀ। ਅਜਿਹੇ ‘ਚ ਲਾਟਰੀ ਵਿਜੇਤਾ ਤੱਕ ਸੰਦੇਸ਼ ਪਹੁਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨਦਾਰ ਦਾ ਕਹਿਣਾ ਹੈ ਕਿ ਜੇਕਰ ਇੱਕ ਮਹੀਨੇ ‘ਚ ਲਾਟਰੀ ਲਈ ਕਲੇਮ ਨਾ ਕੀਤਾ ਗਿਆ ਤਾਂ ਇਹ ਰੱਦ ਹੋ ਜਾਵੇਗੀ ਤੇ ਇਸ ਦਾ ਕਲੇਮ ਨਹੀਂ ਹੋਵੇਗਾ।
ਇੱਕ ਓਮਕਾਰ ਲਾਟਰੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਲਾਟਰੀ ਦੀ ਟਿਕਟ 2 ਹਜ਼ਾਰ ਦੀ ਵੇਚੀ ਗਈ ਸੀ। ਲਾਟਰੀ ਖਰੀਦਣ ਵਾਲੇ ਵਿਅਕਤੀ ਨੇ ਆਪਣਾ ਨਾਮ ਤੇ ਨੰਬਰ ਗੁਪਤ ਰੱਖਿਆ। ਉਨ੍ਹਾਂ ਨੂੰ ਪਤਾ ਚੱਲਿਆ ਕਿ 7565 ਨੰਬਰ ਵਾਲੇ ਦੀ ਲਾਟਰੀ ਨਿਕਲੀ ਹੈ, ਪਰ ਹੁਣ ਤੱਕ ਕੋਈ ਵੀ ਟਿਕਟ ਦਾ ਕਲੇਮ ਕਰਨ ਨਹੀਂ ਆਇਆ। ਉਸ ਦੀ ਤਲਾਸ਼ ਲਈ ਢੋਲ ਬਜਾਇਆ ਜਾ ਰਹੀ ਹੈ।
ਲੁਧਿਆਣਾ ਵਿੱਚ ਲਾਟਰੀ ਵਿੱਚੋਂ ਨਿਕਲਿਆ 1 ਕਰੋੜ ਦਾ ਇਨਾਮ, ਜਿੱਤਣ ਵਾਲੇ ਨੂੰ ਲੱਭ ਰਹੇ ਨੇ ਦੁਕਾਨਦਾਰ pic.twitter.com/Kq5cB8qQA0
— JARNAIL (@N_JARNAIL) November 10, 2025
ਲਾਟਰੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਇਹ ਟਿਕਟ ਦਾ ਕਲੇਮ 1 ਮਹੀਨੇ ਅੰਦਰ ਕੀਤਾ ਜਾ ਸਕਦਾ ਹੈ, ਜੇਕਰ 1 ਮਹੀਨੇ ਅੰਦਰ ਕੋਈ ਵੀ ਵਿਅਕਤੀ ਟਿਕਟ ਲੈ ਕੇ ਨਹੀਂ ਆਉਂਦਾ ਤਾਂ ਇਹ ਟਿਕਟ ਦਾ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਟਿਕਟ ਕਲੇਮ ਨਹੀਂ ਹੋ ਪਾਵੇਗੀ। ਦੁਕਾਨ ਮਾਲਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਵੇਚੀ ਗਈ ਟਿਕਟ ਤੇ 20 ਲੱਖ ਤੇ 50 ਲੱਖ ਦਾ ਇਨਾਮ ਨਿਕਲ ਚੁੱਕਿਆ ਹੈ।


