ਸੀਵਰੇਜ ਵਿੱਚ ਡਿੱਗਿਆ ਬੱਚਾ, ਖੁੱਲ੍ਹਾ ਸੀ ਢੱਕਣ, ਰੋਣ ਦੀ ਅਵਾਜ਼ ਸੁਣ ਰਾਹਗੀਰਾਂ ਨੇ ਕੱਢਿਆ ਬਾਹਰ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸੀਵਰ ਦੇ ਨੇੜੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ। ਬੱਚੇ ਸਾਹਮਣੇ ਪਾਰਕ ਵਿੱਚ ਖੇਡਣ ਆਉਂਦੇ ਹਨ। ਛੁੱਟੀ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਹਾਦਸੇ ਵਿੱਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਵਸਨੀਕਾਂ ਦਾ ਕਹਿਣਾ ਹੈ ਕਿ ਕਾਲੋਨੀ ਦੇ ਵਿਚਕਾਰ ਮੈਨਹੋਲ ਦਾ ਢੱਕਣ ਖੁੱਲ੍ਹਾ ਸੀ।
ਲੁਧਿਆਣਾ ਵਿੱਚ ਨਗਰ ਨਿਗਮ ਦੀ ਵੱਡੀ ਲਾਹਪਰਵਾਹੀ ਸਾਹਮਣੇ ਆਈ ਹੈ, ਜਿੱਥੇ ਚਲਦੀ ਸੜਕ ਉੱਪਰ ਸੀਵਰੇਜ ਦੇ ਖੁੱਲ੍ਹਾ ਛੱਡ ਦਿੱਤਾ ਗਿਆ, ਹੈਰਾਨੀ ਦੀ ਗੱਲ ਇਹ ਸੀ ਕਿ ਇਸ ਦੇ ਆਲੇ ਦੁਆਲੇ ਕੋਈ ਸੰਕੇਤਕ ਚੀਜ ਵੀ ਨਹੀਂ ਰੱਖੀ ਗਈ ਸੀ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਇੱਕ ਬੱਚਾ ਜਾਕੇ ਸੀਵਰੇਜ ਵਿੱਚ ਡਿੱਗ ਗਿਆ। ਸੀਵਰੇਜ ਵਿੱਚ ਡਿੱਗਣ ਤੋਂ ਬਾਅਦ ਬੱਚਾ ਡਰ ਗਿਆ ਅਤੇ ਰੋਣ ਲੱਗ ਪਿਆ। ਉਸ ਦੇ ਰੋਣ ਦੀ ਅਵਾਜ਼ ਕੋਲੋਂ ਲੰਘ ਰਹੇ ਰਾਹਗੀਰਾਂ ਨੇ ਸੁਣੀ ਜਿਸ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ।
ਸੀਵਰੇਜ ਵਿੱਚ ਡਿੱਗਿਆ ਹੋਇਆ ਬੱਚਾ ਅੰਦਰ ਕਾਫੀ ਦੇਰ ਤੱਕ ਰੋਂਦਾ ਰਿਹਾ। ਬੱਚੇ ਦੀਆਂ ਚੀਕਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਫਿਰ ਇੱਕ ਨੌਜਵਾਨ ਨੇ ਬੱਚੇ ਨੂੰ ਹੱਥੋਂ ਫੜ ਕੇ ਬਾਹਰ ਕੱਢਿਆ।
#Ludhiana में सीवरेज में गिरा बच्चा, राहगीरों ने निकाला बाहर, देखें #Video pic.twitter.com/4t3zoJzkJw
— JARNAIL (@N_JARNAIL) October 26, 2025
ਵੱਡਾ ਹਾਦਸੇ ਹੋਣੋਂ ਟਲਿਆ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸੀਵਰ ਦੇ ਨੇੜੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ। ਬੱਚੇ ਸਾਹਮਣੇ ਪਾਰਕ ਵਿੱਚ ਖੇਡਣ ਆਉਂਦੇ ਹਨ। ਛੁੱਟੀ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਹਾਦਸੇ ਵਿੱਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਵਸਨੀਕਾਂ ਦਾ ਕਹਿਣਾ ਹੈ ਕਿ ਕਾਲੋਨੀ ਦੇ ਵਿਚਕਾਰ ਮੈਨਹੋਲ ਦਾ ਢੱਕਣ ਖੁੱਲ੍ਹਾ ਸੀ।
ਇਹ ਵੀ ਪੜ੍ਹੋ
ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕਈ ਵਾਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਇਸ ਤੋਂ ਇਲਾਵਾ, ਕਾਲੋਨੀ ਵਿੱਚ ਕਈ ਹੋਰ ਸੀਵਰ ਦੇ ਢੱਕਣ ਖੁੱਲ੍ਹੇ ਹਨ। ਹੁਣ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ।
ਗੋਲਡਨ ਐਵੇਨਿਊ ਕਲੋਨੀ ਵਿੱਚ ਵਾਪਰੀ ਘਟਨਾ
ਇਹ ਘਟਨਾ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਜਗੀਰਪੁਰ ਰੋਡ ‘ਤੇ ਸਥਿਤ ਗੋਲਡਨ ਐਵੇਨਿਊ ਕਲੋਨੀ ਵਿੱਚ ਵਾਪਰੀ। ਇੱਕ ਮਿੰਟ ਤੋਂ ਵੱਧ ਲੰਬੇ ਇਸ ਵੀਡੀਓ ਵਿੱਚ ਇੱਕ 10 ਸਾਲ ਦਾ ਬੱਚਾ ਇੱਕ ਗਲੀ ਵਿੱਚ ਤੁਰਦਾ ਦਿਖਾਈ ਦੇ ਰਿਹਾ ਹੈ। ਨੇੜੇ ਹੀ ਇੱਕ ਪਾਰਕ ਹੈ। ਕੁਝ ਬੱਚੇ ਪਾਰਕ ਵਿੱਚ ਇੱਕ ਝੂਲੇ ‘ਤੇ ਝੂਲ ਰਹੇ ਹਨ, ਅਤੇ ਮੁੰਡਾ ਉਨ੍ਹਾਂ ਨੂੰ ਦੇਖ ਰਿਹਾ ਹੈ। ਜਿਵੇਂ ਹੀ ਉਹ ਪਾਰਕ ਵੱਲ ਥੋੜ੍ਹੀ ਦੂਰੀ ‘ਤੇ ਤੁਰਦਾ ਹੈ, ਉਹ ਇੱਕ ਮੈਨਹੋਲ ਰਾਹੀਂ ਸੀਵਰ ਵਿੱਚ ਡਿੱਗ ਜਾਂਦਾ ਹੈ। ਮੁੰਡੇ ਨੇ ਸ਼ਾਰਟਸ ਅਤੇ ਟੀ-ਸ਼ਰਟ ਪਾਈ ਹੋਈ ਹੈ।


