ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਾਮਜ਼ਦ ਨਹੀਂ ਪਹੁੰਚੇ ਕੋਰਟ, 24 ਫਰਵਰੀ ਨੂੰ ਅਗਲੀ ਸੁਣਵਾਈ
Kotkapura Firing Case: ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਇਸੇ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ ਤੇ ਸਾਲ 2018 ਵਿਚ ਦਰਜ ਹੋਈ FIR 129 ਦੀ ਚੱਲ ਰਹੀ ਹੈ। ਫਰੀਦਕੋਟ ਅਦਾਲਤ ਵਿਚ ਸੁਣਵਾਈ, ਅੱਜ ਕੋਈ ਵੀ ਨਾਮਜਦ ਅਦਾਲਤ ਨਹੀਂ ਪਹੁੰਚਿਆ।

Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਅੱਜ ਫਰੀਦਕੋਟ ਅਦਾਲਤ ਵਿਚ ਹੋਈ, ਜਿਸ ਵਿਚ ਨਿੱਜੀ ਤੌਰ ‘ਤੇ ਕੋਈ ਨਾਮਜਦ ਹਾਜਰ ਨਹੀਂ ਹੋਇਆ। ਨਾਲ ਹੀ ਇਸ ਮਾਮਲੇ ‘ਚ ਦੋਸ਼ ਤੈਅ ਕਰਨ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਹੋਣ ਵਾਲੀ ਬਹਿਸ ਹੋ ਸਕੀ ਹੈ। ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਰੱਖੀ ਗਈ ਹੈ। ਹੁਣ ਅਗਲੀ ਸੁਣਵਾਈ ਤੇ ਹੀ ਪਤਾ ਚੱਲ ਸਕੇਗਾ ਕਿ ਦੋਸ ਤੈਅ ਕਰਨ ਨੂੰ ਲੈ ਕੇ ਬਹਿਸ ਹੋਵੇਗੀ ਜਾਂ ਨਹੀਂ।
ਜਾਣਕਾਰੀ ਦਿੰਦੇ ਹੋਏ ਸਿਖ ਸੰਗਤਾਂ ਦੇ ਵਕੀਲ ਹਰਪਾਲ ਸਿੰਘ ਖਾਹਰਾ ਤੇ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਅਦਾਲਤ ਵੀ ਭੰਬਲਭੂਸੇ ਵਿਚ ਹੈ। ਇਸ ਮਾਮਲੇ ਵਿਚ ਹੁਣ ਤੱਕ ਕੁਝ ਵੀ ਕਾਰਵਾਈ ਨਹੀਂ ਹੋਈ। ਉਸ ਮਾਮਲੇ ਦੀ ਕਾਰਵਾਈ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ, ਪਰ ਜਿਸ ਮਾਮਲੇ ਵਿਚ ਫਰੀਦਕੋਟ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ।
ਉਸ ਮਾਮਲੇ ਨੂੰ ਤਬਦੀਲ ਕਰਨ ਸਬੰਧੀ ਕੋਈ ਅਪੀਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਨਹੀਂ ਪਾਈ ਗਈ। ਇਸ ਲਈ ਹਾਲੇ ਸਥਿਤੀ ਸਪਸ਼ਟ ਨਹੀਂ ਹੈ। ਇਸੇ ਲਈ ਅੱਜ ਇਸ ਮਾਮਲੇ ਵਿਚ ਸੁਣਵਾਈ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਬਾਕੀ ਸਾਰਾ ਕੁਝ ਅਗਲੀ ਤਾਰੀਖ ਪੇਸ਼ੀ ‘ਤੇ ਹੀ ਪਤਾ ਲੱਗ ਸਕੇਗਾ।
2 FIR ਵਿਚਾਲੇ ਬੰਭਲਭੂਸ
ਉਹਨਾਂ ਦੱਸਿਆ ਕਿ FIR 192 ਸਾਲ 2015 ਵਿਚ ਪੁਲਿਸ ਵੱਲੋਂ ਲੋਕਾਂ ‘ਤੇ ਦਰਜ ਕੀਤੀ ਗਈ ਸੀ। ਜਦੋਂਕਿ ਸਾਲ 2018 ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਪੰਜਾਬ ਦੇ ਤਤਕਾਲੀ ਗ੍ਰਹਿ ਮੰਤਰੀ, ਤਤਕਾਲੀ DGP ਤੇ 2 ਤਤਕਾਲੀ SSP’s ਦੇ ਨਾਲ ਨਾਲ ਹੋਰ ਲੋਕਾਂ ‘ਤੇ FIR ਨੰਬਰ 129 ਦਰਜ ਕੀਤੀ ਗਈ ਸੀ।
ਇਸ ਸਬੰਧੀ ਫਰੀਦਕੋਟ ਅਦਾਲਤ ‘ਚ ਅੱਜ ਸੁਣਵਾਈ ਸੀ, ਜਦੋਂਕਿ ਇਸ ਮਾਮਲੇ ਨਾਲ ਸਬੰਧਿਤ FRI ਨੰਬਰ 192 ਦੀ ਸੁਣਵਾਈ ਚੰਡੀਗੜ੍ਹ ਅਦਾਲਤ ਵਿਚ ਬਦਲਣ ਸਬੰਧੀ ਬਚਾਅ ਪੱਖ ਨੇ ਅਪੀਲ ਦਾਇਰ ਕੀਤੀ ਹੋਈ ਹੈ। ਇਸੇ ਦੇ ਚਲਦੇ ਮਾਨਯੋਗ ਫਰੀਦਕੋਟ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਨੂੰ ਤੈਅ ਕੀਤੀ ਜਾਵੇਗੀ।