ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ ਕੈਨੇਡਾ ‘ਚ ਮਿਲੀ ਜ਼ਮਾਨਤ, ਭਾਰਤ ‘ਚ 70 FIR ਦਰਜ
28 ਅਕਤੂਬਰ ਨੂੰ ਕੈਨੇਡੀਅਨ ਪੁਲਿਸ ਨੇ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਤੇ 11 ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਦੇ ਘਰੋਂ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ ਹੈ। ਭਾਰਤ ਨੇ ਡੱਲਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ।
ਕੈਨੇਡਾ ਦੀ ਅਦਾਲਤ ਨੇ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲ ਹੀ ‘ਚ ਗ੍ਰਿਫਤਾਰ ਕੀਤੇ ਗਏ ਅਰਸ਼ ਡੱਲਾ ਨੂੰ 30 ਹਜ਼ਾਰ ਡਾਲਰ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਮਿਲ ਗਈ ਹੈ। ਡੱਲਾ ਕਦੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਪਰ ਅੱਜ ਉਹ ਉਨ੍ਹਾਂ ਦਾ ਪੱਕਾ ਦੁਸ਼ਮਣ ਬਣ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ।
ਮੋਸਟ ਵਾਂਟੇਡ ਗੈਂਗਸਟਰ ਅਰਸ਼ ਡੱਲਾ ਨੂੰ ਕੈਨੇਡੀਅਨ ਪੁਲਿਸ ਨੇ 28 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ, ਉਸ ਨੂੰ ਮਹਿਜ਼ ਇੱਕ ਮਹੀਨੇ ਦੇ ਅੰਦਰ ਜ਼ਮਾਨਤ ਮਿਲ ਗਈ। ਭਾਰਤ ਨੇ ਡੱਲਾ ਨੂੰ 2023 ਅੱਤਵਾਦੀ ਘੋਸ਼ਿਤ ਕੀਤਾ ਹੈ। NIA ਦੀ ਚਾਰਜਸ਼ੀਟ ‘ਚ ਦਾਅਵਾ ਕੀਤਾ ਗਿਆ ਸੀ ਕਿ ਅਰਸ਼ ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਬੁਲਾ ਕੇ ਅੱਤਵਾਦੀ ਗਤੀਵਿਧੀਆਂ ‘ਚ ਵੀ ਸ਼ਾਮਲ ਕਰ ਰਿਹਾ ਹੈ। ਪੁਲਿਸ ਨੂੰ ਉਸ ਕੋਲੋਂ ਕਈ ਹਾਈਟੈਕ ਹਥਿਆਰ ਵੀ ਮਿਲੇ ਹਨ। ਅਰਸ਼ ਡੱਲਾ ਦਾ ਪੂਰਾ ਨਾਂ ਅਰਸ਼ਦੀਪ ਡੱਲਾ ਹੈ। ਉਹ ਮੂਲ ਰੂਪ ਵਿੱਚ ਮੋਗਾ, ਪੰਜਾਬ ਦਾ ਵਸਨੀਕ ਹੈ।
ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹੈ ਡੱਲਾ
ਅਰਸ਼ ਡੱਲਾ ਨੂੰ ਭਾਰਤ ਸਰਕਾਰ ਨੇ 2023 ਵਿੱਚ ਅੱਤਵਾਦੀ ਘੋਸ਼ਿਤ ਕੀਤਾ ਸੀ। ਉਸ ਵਿਰੁੱਧ 70 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਅਰਸ਼ ਡੱਲਾ ਪਹਿਲਾਂ ਜਬਰੀ ਵਸੂਲੀ ਦਾ ਕੰਮ ਕਰਦਾ ਸੀ, ਪਰ ਬਾਅਦ ਵਿੱਚ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਵਿੱਚ ਸ਼ਾਮਲ ਹੋ ਗਿਆ, ਜੋ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਡੱਲਾ ਖਾਲਿਸਤਾਨ ਪੱਖੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਸੀ ਅਤੇ ਨਿੱਝਰ ਦੇ ਕਤਲ ਤੋਂ ਬਾਅਦ ਅਰਸ਼ ਨੇ ਕੇਟੀਐਫ ਦੀ ਕਮਾਨ ਸੰਭਾਲ ਲਈ ਸੀ। ਯਾਨੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਖਾਲਿਸਤਾਨੀ ਅੱਤਵਾਦੀ ਸੰਗਠਨ ਕੇਟੀਐਫ ਦੇ ਸਾਰੇ ਫੈਸਲੇ ਉਹ ਲੈ ਰਿਹਾ ਹੈ।
ਡੱਲਾ ਉੱਚ ਤਕਨੀਕ ਵਾਲੇ ਹਥਿਆਰਾਂ ਦੀ ਤਸਕਰੀ ਕਰਦਾ ਹੈ
NIA ਦੀ ਚਾਰਜਸ਼ੀਟ ‘ਚ ਖੁਲਾਸਾ ਹੋਇਆ ਸੀ ਕਿ ਅਰਸ਼ ਡੱਲਾ ਅਤੇ ਬੰਬੀਹਾ ਗੈਂਗ ਦੇ ਮੈਂਬਰ ਪਾਕਿਸਤਾਨ ਤੋਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਦੇ ਹਨ। ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਪਹੁੰਚਾਏ ਜਾਂਦੇ ਹਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ।
ਵਿਦੇਸ਼ੀ ਹਥਿਆਰਾਂ ਦੀ ਤਸਕਰੀ ਅਤੇ ਦਹਿਸ਼ਤੀ ਫੰਡਿੰਗ
NIA ਦੀ ਚਾਰਜਸ਼ੀਟ ‘ਚ ਖੁਲਾਸਾ ਹੋਇਆ ਸੀ ਕਿ ਅਰਸ਼ ਡੱਲਾ ਅਤੇ ਬੰਬੀਹਾ ਗੈਂਗ ਦੇ ਮੈਂਬਰ ਪਾਕਿਸਤਾਨ ਤੋਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਦੇ ਹਨ। ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਪਹੁੰਚਾਏ ਜਾਂਦੇ ਹਨ। ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਹੈ।


