ਜੰਡਿਆਲਾ ਗੋਲੀਬਾਰੀ: ਪੰਸਾਰੀ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਕਾਬੂ, ਇੱਕ ਪਿਸਤੌਲ ਦੇ ਤਿੰਨ ਜ਼ਿੰਦਾ ਰੌਂਦ ਬਰਾਮਦ; ਐਨਕਾਊਂਟਰ ਦੌਰਾਨ ਪੁਲਿਸ ਨੂੰ ਸਫ਼ਲਤਾ

Updated On: 

13 Nov 2025 10:12 AM IST

Jandiala Guru Firing: ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਉਜਵੱਲ ਵਾਸੀ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਤੋਂ ਪੁਲਿਸ ਨੇ ਇੱਕ 30 ਬੋਰ ਪਿਸਤੌਲ, ਤਿੰਨ ਜਿੰਦੇ ਰੌਂਦ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਘਟਨਾ 6 ਨਵੰਬਰ 2025 ਨੂੰ ਵਾਪਰੀ ਸੀ, ਜਦੋਂ ਤਿੰਨ ਨਾ-ਮਲੂਮ ਸੂਟਰਾਂ ਨੇ ਜੰਡਿਆਲਾ ਵਿਖੇ ਕ੍ਰਿਪਾਲ ਸਿੰਘ ਉਰਫ ਗੋਬਿੰਦ ਦੀ ਪੰਸਾਰੀ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ।

ਜੰਡਿਆਲਾ ਗੋਲੀਬਾਰੀ: ਪੰਸਾਰੀ ਦੀ ਦੁਕਾਨ ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਕਾਬੂ, ਇੱਕ ਪਿਸਤੌਲ ਦੇ ਤਿੰਨ ਜ਼ਿੰਦਾ ਰੌਂਦ ਬਰਾਮਦ; ਐਨਕਾਊਂਟਰ ਦੌਰਾਨ ਪੁਲਿਸ ਨੂੰ ਸਫ਼ਲਤਾ

ਜੰਡਿਆਲਾ ਗੋਲੀਬਾਰੀ: ਪੰਸਾਰੀ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲਾ ਮੁਲਜ਼ਮ ਕਾਬੂ

Follow Us On

ਅੰਮ੍ਰਿਤਸਰ ‘ਚ ਬੀਤੀ ਦਿਨੀਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ਤੇ ਹੋਈ ਅੰਨੇਵਾਹ ਗੋਲੀਬਾਰੀ ਦੇ ਮਾਮਲੇ ਚ ਪੁਲਿਸ ਨੇ ਇੱਕ ਦੋਸ਼ੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਸੰਦੀਪ ਗੋਇਲ ਆਈਪੀਐਸ (ਡੀਆਈਜੀ ਬਾਰਡਰ ਰੇਂਜ) ਤੇ ਮਨਿੰਦਰ ਸਿੰਘ ਆਈਪੀਐਸ (ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਟੀਮ ਦੀ ਅਗਵਾਈ ਇੰਚਾਰਜ ਏਜੀਟੀਐਸ, ਇੰਸਪੈਕਟਰ ਮੁੱਖਤਿਆਰ ਸਿੰਘ ਅਤੇ ਐਸਆਈ ਹਰਜੀਤ ਸਿੰਘ ਕਰ ਰਹੇ ਸਨ।

ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਉਜਵੱਲ ਵਾਸੀ, ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਤੋਂ ਪੁਲਿਸ ਨੇ ਇੱਕ 30 ਬੋਰ ਪਿਸਤੌਲ, ਤਿੰਨ ਜਿੰਦੇ ਰੌਂਦ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਘਟਨਾ 6 ਨਵੰਬਰ 2025 ਨੂੰ ਵਾਪਰੀ ਸੀ, ਜਦੋਂ ਤਿੰਨ ਨਾ-ਮਲੂਮ ਸੂਟਰਾਂ ਨੇ ਜੰਡਿਆਲਾ ਵਿਖੇ ਕ੍ਰਿਪਾਲ ਸਿੰਘ ਉਰਫ ਗੋਬਿੰਦ ਦੀ ਪੰਸਾਰੀ ਦੁਕਾਨ ਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ। ਇਸ ਸਬੰਧ ਚ ਥਾਣਾ ਕੰਬੋਆ ਚ ਉਜਵੱਲ ਸਮੇਤ ਕਈਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਗੁਪਤ ਸੂਚਨਾ ਮਿਲਣ ਤੇ ਪੁਲਿਸ ਨੇ ਪੁੱਲ ਸੂਆ ਬੋਪਾਰਾਏ ਨੇੜੇ ਨਾਕਾਬੰਦੀ ਕੀਤੀ। ਦੋਸ਼ੀ ਉਜਵੱਲ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ। ਨਾਕਾਬੰਦੀ ਵੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦਾ ਮੋਟਰਸਾਈਕਲ ਸਲਿੱਪ ਹੋ ਗਿਆ। ਭੱਜਣ ਦੀ ਕੋਸ਼ਿਸ਼ ‘ਚ ਉਸ ਨੇ ਆਪਣੀ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤਾ। ਪੁਲਿਸ ਨੇ ਸਵੈ-ਰੱਖਿਆ ‘ਚ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜਿਸ ਚ ਇੱਕ ਫਾਇਰ ਉਜਵੱਲ ਦੀ ਲੱਤ ਚ ਲੱਗਾ ਤੇ ਉਹ ਜਖ਼ਮੀ ਹੋ ਗਿਆ।

ਪੁਲਿਸ ਨੇ ਮੌਕੇ ਤੇ ਉਸ ਨੂੰ ਕਾਬੂ ਕਰਕੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਗ੍ਰਿਫਤਾਰੀ ਨਾਲ ਗੋਲੀਬਾਰੀ ਮਾਮਲੇ ਦੀ ਜਾਂਚ ‘ਚ ਮਹੱਤਵਪੂਰਨ ਪ੍ਰਗਤੀ ਹੋਈ ਹੈ ਤੇ ਮੁਲਜ਼ਮ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ।