DIG Bhullar Case: ਹੁਣ ਹੋਣਗੇ ਹੋਰ ਵੀ ਖੁਲਾਸੇ… ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂੰ ਦਾ ਮੰਗਿਆ ਰਿਮਾਂਡ
DIG Bhullar Case: ਸੀਬੀਆਈ ਰਿਮਾਂਡ ਦੌਰਾਨ ਵਿਚੋਲੇ ਕ੍ਰਿਸ਼ਨੂੰ ਤੋਂ ਹੋਰ ਉਦਯੋਗਪਤੀਆਂ, ਕਾਰੋਬਾਰੀਆਂ, ਅਧਿਕਾਰੀਆਂ ਤੇ ਹੋਰ ਲੋਕਾਂ ਦੇ ਬਾਰੇ ਜਾਣਕਾਰੀ ਜੁਟਾ ਸਕਦੀ ਹੈ। ਸੀਬੀਆਈ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਕ੍ਰਿਸ਼ਨੂੰ ਡੀਆਈਜੀ ਭੁੱਲਰ ਦੇ ਰਿਸ਼ਵਤ ਲੈਣ-ਦੇਣ ਦਾ ਕੰਮ ਕਰਦਾ ਸੀ। ਡੀਆਈਜੀ ਭੁੱਲਰ ਰਿਸ਼ਵਤ ਕਾਂਡ 'ਚ ਸੀਬੀਆਈ ਨੇ ਉਸ ਨੂੰ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਅਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਚੰਡੀਗੜ੍ਹ ਦੇ ਸੈਕਟਰ-21 'ਚ ਦਬੋਚਿਆ ਸੀ।
ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ‘ਚ ਕਾਬੂ ਕੀਤ ਗਏ ਵਿਚੋਲ ਕ੍ਰਿਸ਼ਨੂੰ ਨੂੰ ਰਿਮਾਂਡ ‘ਤੇ ਲੈਣ ਲਈ ਸੀਬੀਆਈ ਨੇ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ‘ਚ ਅਰਜ਼ੀ ਦਿੱਤੀ ਹੈ। ਸੀਬੀਆਈ ਨੂੰ ਜੇਕਰ ਕ੍ਰਿਸ਼ਨੂੰ ਦੀ ਰਿਮਾਂਡ ਮਿਲ ਜਾਂਦੀ ਹੈ ਤਾਂ ਪੰਜਾਬ ਦੇ ਹੋਰ ਵੀ ਅਫ਼ਸਰਾਂ ਦੇ ਲਿੰਕ ਸਾਹਮਣੇ ਆ ਸਕਦੇ ਸਨ। ਕ੍ਰਿਸ਼ਨੂੰ ਕਿਨ੍ਹਾਂ ਅਧਿਕਾਰੀਆਂ ਲਈ ਵਿਚੋਲਗੀ ਦਾ ਕੰਮ ਕਰਦਾ ਸੀ, ਇਸ ਸਭ ਦਾ ਖੁਲਾਸਾ ਹੋ ਸਕਦਾ ਹੈ।
ਸੀਬੀਆਈ ਰਿਮਾਂਡ ਦੌਰਾਨ ਵਿਚੋਲੇ ਕ੍ਰਿਸ਼ਨੂੰ ਤੋਂ ਹੋਰ ਉਦਯੋਗਪਤੀਆਂ, ਕਾਰੋਬਾਰੀਆਂ, ਅਧਿਕਾਰੀਆਂ ਤੇ ਹੋਰ ਲੋਕਾਂ ਦੇ ਬਾਰੇ ਜਾਣਕਾਰੀ ਜੁਟਾ ਸਕਦੀ ਹੈ। ਸੀਬੀਆਈ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਕ੍ਰਿਸ਼ਨੂੰ ਡੀਆਈਜੀ ਭੁੱਲਰ ਦੇ ਰਿਸ਼ਵਤ ਲੈਣ-ਦੇਣ ਦਾ ਕੰਮ ਕਰਦਾ ਸੀ। ਡੀਆਈਜੀ ਭੁੱਲਰ ਰਿਸ਼ਵਤ ਕਾਂਡ ‘ਚ ਸੀਬੀਆਈ ਨੇ ਉਸ ਨੂੰ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਅਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਚੰਡੀਗੜ੍ਹ ਦੇ ਸੈਕਟਰ-21 ‘ਚ ਦਬੋਚਿਆ ਸੀ।
ਉੱਥੇ ਹੀ ਸੀਬੀਆਈ ਡੀਆਈਜੀ ਭੁੱਲਰ ਮਾਮਲੇ ‘ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਬੀਤੇ ਦਿਨ ਸੀਬੀਆਈ ਚੰਡੀਗੜ੍ਹ ਦੀ ਟੀਮ ਨੇ ਸੈਕਟਰ-40 ਵਿਖੇ ਭੁੱਲਰ ਦੀ ਕੋਠੀ ‘ਤੇ ਦੁਬਾਰਾ ਰੇਡ ਕੀਤੀ। ਇਸ ਤੋਂ ਪਹਿਲਾਂ ਸੈਕਟਰ-9 ਵਿਖੇ ਭੁੱਲਰ ਦੇ ਐਚਡੀਐਫਸੀ ਬੈਂਕ ਸਮੇਤ ਤਿੰਨ ਲੋਕਰਾਂ ਨੂੰ ਖੁਲਵਾਇਆ ਗਿਆ ਹੈ। ਇਸ ਤੋਂ ਬਾਅਦ ਲੁਧਿਆਣਾ ‘ਚ ਭੁੱਲਰ ਦੇ ਫਾਰਮ ਹਾਊਸ ਤੇ 55 ਏਕੜ ਜ਼ਮੀਨ ‘ਤੇ ਰੇਡ ਕੀਤੀ ਗਈ।
ਰੋਪੜ ਰੇਂਜ ਦੇ ਦੋ ਆਈਪੀਐਸ ਅਧਿਕਾਰੀਆਂ ਤੋਂ ਇਲਾਵਾ ਭੁੱਲਰ ਦੇ ਰੀਡਰ, ਪੀਏ ਸਮੇਤ ਹੋਰ ਸਟਾਫ਼ ਦੇ ਪੁਲਿਸ ਮੁਲਾਜ਼ਮਾਂ ਨੂੰ ਸਮਨ ਕਰ ਕੀਤੀ ਗਈ ਪੁੱਛ-ਗਿੱਛ ‘ਚ ਸੀਬੀਆਈ ਦੇ ਹੱਥ ਕਈ ਤੱਥ ਲੱਗੇ ਹਨ। ਹੁਣ ਸੀਬੀਆਈ ਵਿਚੋਲੇ ਕ੍ਰਿਸ਼ਨੂੰ ਨੂੰ ਰਿਮਾਂਡ ‘ਤੇ ਲੈ ਕੇ ਅਗਲੀ ਜਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਸੀਬੀਆਈ ਦੀ ਜਾਂਚ ‘ਚ ਹੋਰ ਵੀ ਕਈ ਪੁਲਿਸ ਅਫ਼ਸਰਾਂ ਤੇ ਆਗੂਆਂ ਤੋਂ ਪੁੱਛ-ਗਿੱਛ ਕੀਤੀ ਜਾ ਸਕਦੀ ਹੈ।