ਡੀਆਈਜੀ ਭੁੱਲਰ ਰਿਸ਼ਵਤ ਕੇਸ: ਕ੍ਰਿਸ਼ਨੂੰ ਬੋਲਿਆ DIG ਦੇ ਕਹਿਣ ‘ਤੇ ਮੰਗੇ ਸੀ ਪੈਸੇ, ਘੰਟਿਆਂ ਤੱਕ ਚਲੀ ਪੁੱਛ-ਪੜਤਾਲ

Updated On: 

03 Nov 2025 15:11 PM IST

ਕ੍ਰਿਸ਼ਨੂੰ ਨੇ ਰਿਮਾਂਡ ਦੌਰਾਨ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਭੁੱਲਰ ਦੇ ਕਹਿਣ 'ਤੇ ਕਈ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੰਮ ਕਰਨ ਲਈ ਤੇ ਪੈਸੇ ਫੜਨ ਲਈ ਜਾਂਦਾ ਸੀ। ਸੀਬੀਆਈ ਨੇ ਭੁੱਲਰ ਦੇ ਵਿਚੋਲੇ ਤੋਂ ਕਰੀਬ 9 ਘੰਟੇ ਪੁੱਛ-ਗਿੱਛ ਕੀਤੀ। ਕ੍ਰਿਸ਼ਨੂੰ ਤੋਂ ਇਸ ਦੌਰਾਨ ਡੇਰਾਬੱਸੀ ਦੇ ਕਾਰੋਬਾਰੀ ਤੋਂ ਐਫਆਈਆਰ ਦਰਜ ਕਰਵਾਉਣ ਦੇ ਨਾਮ 'ਤੇ ਮੰਗੀ ਗਈ 10 ਲੱਖ ਦੀ ਰਿਸ਼ਵਤ ਵਾਰੇ ਵੀ ਪੱਛਿਆ ਗਿਆ।

ਡੀਆਈਜੀ ਭੁੱਲਰ ਰਿਸ਼ਵਤ ਕੇਸ: ਕ੍ਰਿਸ਼ਨੂੰ ਬੋਲਿਆ DIG ਦੇ ਕਹਿਣ ਤੇ ਮੰਗੇ ਸੀ ਪੈਸੇ, ਘੰਟਿਆਂ ਤੱਕ ਚਲੀ ਪੁੱਛ-ਪੜਤਾਲ

ਸਾਬਕਾ ਡੀਆਈਜੀ ਰਿਸ਼ਵਤ ਮਾਮਲੇ ਵਿੱਚ ਵੱਡਾ ਖੁਲਾਸਾ

Follow Us On

ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਅਕਾਸ਼ ਬੱਤਾ ਤੋਂ 8 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਸਸਪੈਂਡ ਡੀਆਈਜੀ ਹਰਚਰਨ ਸਿੰਘ ਭੁੱਲਰ ਨਿਆਇਕ ਹਿਰਾਸਤ ‘ਚ ਹੈ। ਉੱਥੇ ਹੀ, ਡੀਆਈਜੀ ਭੁੱਲਰ ਦਾ ਵਿਚੋਲਾ ਕ੍ਰਿਸ਼ਨੂੰ ਸ਼ਾਰਦਾ ਇਸ ਸਮੇਂ ਸੀਬੀਆਈ ਦੀ ਰਿਮਾਂਡ ‘ਤੇ ਹੈ। ਸੂਤਰਾਂ ਮੁਤਾਬਕ ਜਦੋਂ ਸੀਬੀਆਈ ਨੇ ਰਿਮਾਂਡ ਦੌਰਾਨ ਕ੍ਰਿਸਨੂੰ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਭੁੱਲਰ ਦੇ ਕਹਿਣ ‘ਤੇ ਅਕਾਸ਼ ਬੱਤਾ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਕ੍ਰਿਸ਼ਨੂੰ ਨੇ ਰਿਮਾਂਡ ਦੌਰਾਨ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਭੁੱਲਰ ਦੇ ਕਹਿਣ ‘ਤੇ ਕਈ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕੰਮ ਕਰਨ ਲਈ ਤੇ ਪੈਸੇ ਫੜਨ ਲਈ ਜਾਂਦਾ ਸੀ। ਸੀਬੀਆਈ ਨੇ ਭੁੱਲਰ ਦੇ ਵਿਚੋਲੇ ਤੋਂ ਕਰੀਬ 9 ਘੰਟੇ ਪੁੱਛ-ਗਿੱਛ ਕੀਤੀ। ਕ੍ਰਿਸ਼ਨੂੰ ਤੋਂ ਇਸ ਦੌਰਾਨ ਡੇਰਾਬੱਸੀ ਦੇ ਕਾਰੋਬਾਰੀ ਤੋਂ ਐਫਆਈਆਰ ਦਰਜ ਕਰਵਾਉਣ ਦੇ ਨਾਮ ‘ਤੇ ਮੰਗੀ ਗਈ 10 ਲੱਖ ਦੀ ਰਿਸ਼ਵਤ ਵਾਰੇ ਵੀ ਪੱਛਿਆ ਗਿਆ।

ਦਰਅਸਲ ਡੇਰਾਬੱਸੀ ਦੇ ਇੱਕ ਕਾਰੋਬਾਰੀ ਤੋਂ ਭੁੱਲਰ ਦੇ ਲਈ ਕੰਮ ਕਰਨ ਵਾਲੇ ਹੋਰ ਵਿਚੋਲੇ ਨੇ ਕੇਸ ਦਰਜ ਕਰਵਾਉਣ ਦੇ ਨਾਮ ‘ਤੇ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਵਿਚੋਲੇ ਨੇ ਕਿਹਾ ਸੀ ਕਿ ਉਹ ਕ੍ਰਿਸ਼ਨੂੰ ਨੂੰ ਜਾਣਦਾ ਹੈ ਤੇ ਉਸ ਨੂੰ ਕਹਿ ਕੇ ਡੀਆਈਜੀ ਭੁੱਲਰ ਤੋਂ ਕੰਮ ਕਰਵਾ ਦੇਵੇਗਾ।

ਕੀ ਹੈ ਪੂਰਾ ਮਾਮਲਾ?

ਚੰਡੀਗੜ੍ਹ ਸੀਬੀਆਈ ਵੱਲੋਂ 16 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸਕ੍ਰੈਪ ਵਪਾਰੀ ਤੋਂ ਰਿਸ਼ਵਤ ਲੈਣ ਦੇ ਇਲਜ਼ਾਮ ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਚ ਰੇਡ ਦੌਰਾਨ ਕਰੀਬ 7.5 ਕਰੋੜ ਕੈਸ਼, ਮਹਿੰਗੀਆਂ ਘੜੀਆਂ, ਇੰਪੋਰਟਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਮਿਲਿਆ ਸਨ। ਇਸ ਤੋਂ ਇਲਾਵਾ ਸੀਬੀਆਈ ਨੂੰ ਕਈ ਦਸਤਾਵੇਜ਼ ਵੀ ਮਿਲੇ ਸਨ ਤੇ ਵੱਖ-ਵੱਖ ਬੈਂਕਾਂ ਚ ਲਾਕਰਾਂ ਦਾ ਵੀ ਪਤਾ ਚੱਲਿਆ ਸੀ।

ਜਾਂਚ ਚ ਭੁੱਲਰ ਦੇ ਵਿਦੇਸ਼ੀ ਕੁਨੈਕਸ਼ਨ ਵੀ ਸਾਹਮਣੇ ਆਏ ਹਨ। ਉਸ ਦੀ ਵਿਦੇਸ਼ ਚ ਵੀ ਜਾਇਦਾਦ ਹੈ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿ ਭੁੱਲਰ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਦੁਬਈ ਵੀ ਗਿਆ ਸੀ। ਸੀਬੀਆਈ ਨੇ ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜਿਆ ਹੈ।