ਸਾਬਕਾ ਡੀਜੀਪੀ ਮੁਸਤਫਾ ਦੇ ਪੁੱਤਰ ਲਈ ਕੀਤੀ ਗਈ ਅੰਤਿਮ ਦੁਆ, ਵੱਡੇ ਕਾਂਗਰਸੀ ਲੀਡਰ ਵੀ ਹੋਏ ਸ਼ਾਮਲ
ਅਕੀਲ ਅਖਤਰ ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇੱਕ ਵੀਡੀਓ ਦੇ ਆਧਾਰ 'ਤੇ, ਇੱਕ ਗੁਆਂਢੀ ਨੇ ਉਸਦੇ ਪਿਤਾ, ਮਾਂ, ਭੈਣ ਅਤੇ ਪਤਨੀ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕਰਵਾਇਆ। ਇਸ ਵੇਲੇ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਤੋਂ ਬਾਅਦ ਉਹਨਾਂ ਲਈ ਅਤਿੰਮ ਦੁਆ ਕੀਤੀ ਗਈ। ਲੋਕ ਅਕੀਲ ਦੀ ਆਤਮਿਕ ਸ਼ਾਤੀ ਲਈ ਉਹਨਾਂ ਦੇ ਮਲੇਰਕੋਟਲਾ ਸਥਿਤ ਘਰ ਵਿੱਚ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਦੁਆ ਕਰਨ ਪਹੁੰਚੇ।
ਸਾਬਕਾ ਸੀਐਮ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਅੰਤਿਮ ਦੁਆ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲ ਨਹੀਂ ਕੀਤੀ। ਇਸ ਤੋਂ ਪਹਿਲਾਂ, ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਏਡੀਜੀਪੀ ਮੁਹੰਮਦ ਫਯਾਜ਼ ਫਾਰੂਕੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਅਕੀਲ ਅਖਤਰ ਦੀ 16 ਅਕਤੂਬਰ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇੱਕ ਵੀਡੀਓ ਦੇ ਆਧਾਰ ‘ਤੇ, ਇੱਕ ਗੁਆਂਢੀ ਨੇ ਉਸਦੇ ਪਿਤਾ, ਮਾਂ, ਭੈਣ ਅਤੇ ਪਤਨੀ ਵਿਰੁੱਧ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕਰਵਾਇਆ। ਇਸ ਵੇਲੇ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੀਬੀਆਈ ਜਾਂਚ ਦੀ ਅਪੀਲ ਕਰਦੇ ਹੋਏ ਪੱਤਰ ਵੀ ਲਿਖਿਆ ਹੈ। ਹਾਲਾਂਕਿ, ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।


