ਚੱਕਰਵਾਤੀ ਤੂਫ਼ਾਨ ਮੋਂਥਾ ਦਾ ਪੰਜਾਬ ‘ਤੇ ਅਸਰ, ਥੱਲੇ ਵੱਲ ਚੱਲੀਆਂ ਹਵਾਵਾਂ, ਕਈ ਜ਼ਿਲ੍ਹਿਆਂ ‘ਚ ਪ੍ਰਦੂਸ਼ਣ ਤੋਂ ਰਾਹਤ
ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ-ਪੂਰਬ ਵੱਲ ਚੱਲ ਸਕਦੀਆਂ ਹਨ। ਮੱਧ ਪੰਜਾਬ 'ਚ ਇਹ ਹਵਾਵਾਂ ਉੱਤਰ ਦੇ ਵੱਲ ਨੂੰ ਹਨ। ਇਸ ਦੇ ਚੱਲਦੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਸੂਬੇ 'ਚ ਬਠਿੰਡਾ ਤੇ ਅੰਮ੍ਰਿਤਸਰ 'ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਇੱਥੇ ਏਕਿਊਆਈ 100 ਤੋਂ ਥੱਲੇ ਹੈ, ਪਰ ਮੱਧ ਪੰਜਾਬ 'ਚ ਸਥਿਤੀ ਚਿੰਤਾਜਨਕ ਪੱਧਰ 'ਤੇ ਪਹੁੰਚ ਗਈ ਹੈ।
ਚੱਕਰਵਾਤੀ ਤੂਫ਼ਾਨ ਮੋਂਥਾ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਸ ਦੇ ਕਾਰਨ ਸੂਬੇ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ, ਪਰ ਹਵਾਵਾਂ ਥੱਲੇ ਦੇ ਵੱਲੋਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਕੁੱਝ ਜ਼ਿਲ੍ਹਿਆਂ ‘ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ, ਅੱਜ ਹਵਾ ਦੀ ਸਥਿਤੀ ਬਦਲੇਗੀ, ਜਿਸ ਨਾਲ ਤਾਪਮਾਨ ਵੱਧ ਸਕਦਾ ਹੈ ਤੇ ਪ੍ਰਦੂਸ਼ਣ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ।
ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ-ਪੂਰਬ ਵੱਲ ਚੱਲ ਸਕਦੀਆਂ ਹਨ। ਮੱਧ ਪੰਜਾਬ ‘ਚ ਇਹ ਹਵਾਵਾਂ ਉੱਤਰ ਦੇ ਵੱਲ ਨੂੰ ਹਨ। ਇਸ ਦੇ ਚੱਲਦੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਸੂਬੇ ‘ਚ ਬਠਿੰਡਾ ਤੇ ਅੰਮ੍ਰਿਤਸਰ ‘ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਇੱਥੇ ਏਕਿਊਆਈ 100 ਤੋਂ ਥੱਲੇ ਹੈ, ਪਰ ਮੱਧ ਪੰਜਾਬ ‘ਚ ਸਥਿਤੀ ਚਿੰਤਾਜਨਕ ਪੱਧਰ ‘ਤੇ ਪਹੁੰਚ ਗਈ ਹੈ।
ਜਲੰਧਰ, ਖੰਨਾ, ਲੁਧਿਆਣਾ ‘ਚ ਸਥਿਤੀ ਖਰਾਬ ਹੈ। ਹਵਾਵਾ ਦੇ ਕਾਰਨ ਪ੍ਰਦੂਸ਼ਣ ਤੇਜ਼ੀ ਨਾਲ ਵਧਿਆ ਹੈ। ਸੰਭਾਵਨਾ ਹੈ ਕਿ ਅੱਜ ਅੱਧ ਪੰਜਾਬ ‘ਚ ਹਵਾਵਾਂ ਉੱਤਰ ਤੇ ਅੱਧੇ ਪੰਜਾਬ ‘ਚ ਦੱਖਣ-ਪੱਛਮ ਵੱਲ ਨੂੰ ਚਲਣਗੀਆਂ, ਜਿਸ ਨਾਲ ਪ੍ਰਦੂਸ਼ਣ ਦੇ ਸਥਿਤੀ ਵਿਗੜਣ ਦੇ ਹਾਲਾਤ ਬਣ ਰਹੇ ਹਨ।


