ਫਰੀਦਕੋਟ ‘ਚ ਮੁੜ ਚਾਈਨਾ ਡੋਰ ਦਾ ਕਹਿਰ, ਔਰਤ ਸਮੇਤ 2 ਨੂੰ ਲੱਗੀਆਂ ਗੰਭੀਰ ਸੱਟਾਂ
China Thread: ਸ਼ਹਿਰ ਵਾਸੀਆਂ ਵੱਲੋਂ ਧੜੱਲੇ ਨਾਲ ਚਾਈਨਾ ਡੋਰ ਦੇ ਇਸਤੇਮਾਲ 'ਤੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਫਰੀਦਕੋਟ ਅੰਦਰ ਪਾਬੰਦੀ ਦੇ ਬਾਵਜੂਦ ਸਰੇਆਮ ਚਾਈਨਾ ਡੋਰ ਵਿਕ ਵੀ ਰਹੀ ਹੈ। ਬੱਚੇ ਪਤੰਗਾ ਉਡਾਉਣ ਲਈ ਇਸਤੇਮਾਲ ਵੀ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ।

China Thread: ਫ਼ਰੀਦਕੋਟ ਦੇ ਕਿਲ੍ਹਾ ਚੌਂਕ ਦੇ ਨਜ਼ਦੀਕ ਬਾਈਕ ‘ਤੇ ਜਾ ਰਹੇ ਇੱਕ ਵਿਅਕਤੀ ਤੇ ਇੱਕ ਮਹਿਲਾ ਚਾਈਨਾ ਡੋਰ ਦੀ ਚਪੇਟ ‘ਚ ਆ ਗਏ। ਇਸ ਤੋਂ ਬਾਅਦ ਬਾਈਕ ਦਾ ਸੰਤੁਲਨ ਵਿਗੜ ਗਿਆ, ਜੋ ਅੱਗੋਂ ਆ ਰਹੀ ਇੱਕ ਸਕੂਟੀ ਨਾਲ ਟਕਰਾ ਗਏ। ਇਸ ਭਿਆਨਕ ਟੱਕਰ ‘ਚ ਦੋਨਾਂ ਬਾਈਕ-ਸਵਾਰ ਵਿਅਕਤੀਆਂ ਦੇ ਕਾਫ਼ੀ ਸੱਟਾਂ ਵੱਜੀਆਂ ਹਨ।
ਹਾਲਾਂਕਿ ਇਸ ਸਬੰਧੀ ਪੁਲਿਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ, ਪਰ ਸ਼ਹਿਰ ਵਾਸੀਆਂ ਵੱਲੋਂ ਧੜੱਲੇ ਨਾਲ ਚਾਈਨਾ ਡੋਰ ਦੇ ਇਸਤੇਮਾਲ ‘ਤੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਫਰੀਦਕੋਟ ਅੰਦਰ ਪਾਬੰਦੀ ਦੇ ਬਾਵਜੂਦ ਸਰੇਆਮ ਚਾਈਨਾ ਡੋਰ ਵਿਕ ਵੀ ਰਹੀ ਹੈ। ਬੱਚੇ ਪਤੰਗਾ ਉਡਾਉਣ ਲਈ ਇਸਤੇਮਾਲ ਵੀ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਚਾਈਨਾ ਡੋਰ ਤੇ ਸਖ਼ਤੀ ਨਾਲ ਪਾਬੰਧੀ ਲਗਾਈ ਜਾਣੀ ਚਾਹੀਦੀ ਹੈ।
ਹੁਣ ਬਠਿੰਡਾ ਤੋਂ ਪ੍ਰਧਾਨ ਵਪਾਰ ਮੰਡਲ ਜੀਵਨ ਗੋਇਲ ਨੇ ਐਲਾਨ ਕਰ ਦਿੱਤਾ ਹੈ, ਜੇਕਰ ਚਾਈਨਾ ਡੋਰ ਵਿੱਚ ਕੋਈ ਵੀ ਦੁਕਾਨਦਾਰ ਵਪਾਰੀ ਵੇਚਦਾ ਜਾ ਖਰੀਦਾ ਫੜਿਆ ਗਿਆ ਤਾਂ ਉਸਦੀ ਪੈਰਵੀ ਨਹੀਂ ਕਰਾਂਗੇ। ਨਾਲ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਜਾਵੇਗੀ।
ਵਪਾਰ ਮੰਡਲ ਦੇ ਪ੍ਰਧਾਨ ਨੇ ਦੱਸਿਆ ਕਿ ਜੇ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਜਾਂ ਖਰੀਦਦਾ ਫੜਿਆ ਗਿਆ ਤਾਂ ਵਪਾਰ ਮੰਡਲ ਉਸ ਦੀ ਕੋਈ ਵੀ ਮਦਦ ਨਹੀਂ ਕਰੇਗਾ। ਉਸ ਦੁਕਾਨਦਾਰ ਜਾਂ ਵਪਾਰੀ ਦਾ ਪੂਰਣ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ। ਇਸ ਦੇ ਨਾਲ ਬਠਿੰਡਾ ਪੁਲਿਸ ਤੋਂ ਵੀ ਮੰਗ ਕੀਤੀ ਕਿ ਹੋਰ ਬਠਿੰਡਾ ਪੁਲਿਸ ਨੂੰ ਸਖਤਾਈ ਵਿਖਾਉਣੀ ਚਾਹੀਦੀ ਹੈ। ਚਾਈਨਾ ਡੋਰ ਫੜਨੀ ਚਾਹੀਦੀ ਹੈ।
ਪਹਿਲਾ ਚਾਈਨਾ ਡੋਰ ਦੇ ਖਿਲਾਫ ਵਕੀਲਾਂ ਨੇ ਅਹਿਮ ਕਦਮ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਚਾਈਨਾ ਡੋਰ ਵੇਚਣ ਦੇ ਮਾਮਲੇ ਵਿੱਚ ਫੜੇ ਗਏ ਮੁਲਜ਼ਮ ਦਾ ਉਹ ਮਾਮਲਾ ਨਹੀਂ ਲੜ੍ਹਣਗੇ।