ਚੰਡੀਗੜ੍ਹ ‘ਚ ਕੋਠੀ ‘ਤੇ ਤਾਬੜਤੋੜ ਫਾਇਰਿੰਗ, ਘਰ ਦੇ ਮਾਲਿਕ ਦਾ ਮੁਹਾਲੀ ‘ਚ ਹੋਟਲ ਤੇ ਕੌਂਸਲਰ ਦਾ ਵੀ ਰਿਸ਼ਤੇਦਾਰ

Published: 

05 Nov 2025 13:55 PM IST

Chandigarh Firing: ਸ਼ਹਿਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੋਠੀ 'ਚ ਰਹਿ ਰਹੇ ਪਰਿਵਾਰ ਦਾ ਬਿਆਨ ਦਰਜ ਕਰ ਰਹੇ ਹਾਂ ਤਾਂ ਜੋ ਵਾਰਦਾਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸ਼ੁਰੂਆਤੀ ਜਾਂਚ 'ਚ ਪਤਾ ਚਲਿਆ ਹੈ ਕਿ ਬਦਮਾਸ਼ਾਂ ਨੇ 4 ਰਾਊਂਡ ਫਾਈਰਿੰਗ ਕੀਤੀ ਹੈ। ਹਾਲਾਂਕਿ, ਪੁਲਿਸ ਜਾਂਚ ਕਰ ਰਹੀ ਹੈ।

ਚੰਡੀਗੜ੍ਹ ਚ ਕੋਠੀ ਤੇ ਤਾਬੜਤੋੜ ਫਾਇਰਿੰਗ, ਘਰ ਦੇ ਮਾਲਿਕ ਦਾ ਮੁਹਾਲੀ ਚ ਹੋਟਲ ਤੇ ਕੌਂਸਲਰ ਦਾ ਵੀ ਰਿਸ਼ਤੇਦਾਰ
Follow Us On

ਚੰਡੀਗੜ੍ਹ ‘ਚ ਬੁੱਧਵਾਰ ਸਵੇਰੇ ਇੱਕ ਹੋਟਲ ਮਾਲਿਕ ਦੇ ਘਰ ‘ਤੇ ਤਾਬੜਤੋੜ ਫਾਈਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਹ ਫਾਈਰਿੰਗ ਚੰਡੀਗੜ੍ਹ ਦੇ ਸੈਕਟਰ 38C ਵਿਖੇ ਕੋਠੀ ਨੰਬਰ 2176 ‘ਤੇ ਹੋਈ ਹੈ। 2 ਬਦਮਾਸ਼ ਬਾਈਕ ‘ਤੇ ਆਏ ਦੇ ਘਰ ਵੱਲ ਗੋਲੀਬਾਰੀ ਕਰਕੇ ਫ਼ਰਾਰ ਹੋ ਗਏ। ਇਸ ਦੌਰਾਨ ਘਰ ਬਾਹਰ ਖੜ੍ਹੀ ਥਾਰ ਕਾਰ ਦਾ ਸ਼ੀਸ਼ਾ ਟੁੱਟ ਗਿਆ। ਪੁਲਿਸ ਨੇ ਮੌਕੇ ਤੋਂ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਸ਼ਹਿਰ ‘ਚ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਲਈ ਸ਼ਹਿਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੋਠੀ ‘ਚ ਰਹਿ ਰਹੇ ਪਰਿਵਾਰ ਦਾ ਬਿਆਨ ਦਰਜ ਕਰ ਰਹੇ ਹਾਂ ਤਾਂ ਜੋ ਵਾਰਦਾਤ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸ਼ੁਰੂਆਤੀ ਜਾਂਚ ‘ਚ ਪਤਾ ਚਲਿਆ ਹੈ ਕਿ ਬਦਮਾਸ਼ਾਂ ਨੇ 4 ਰਾਊਂਡ ਫਾਈਰਿੰਗ ਕੀਤੀ ਹੈ। ਹਾਲਾਂਕਿ, ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਮੁਤਾਬਕ ਇਹ ਕੋਠੀ ਮਨਜੀਤ ਸਿੰਘ ਨਾਮ ਦੇ ਵਿਅਕਤੀ ਦੀ ਹੈ। ਉਹ ਕੌਂਸਲਰ ਹਰਦੀਪ ਸਿੰਘ ਦਾ ਰਿਸ਼ਤੇਦਾਰ ਹੈ। ਕੌਂਸਲਰ ਵੀ ਵਾਰਦਾਤ ਤੋਂ ਬਾਅਦ ਕੋਠੀ ‘ਚ ਪਹੁੰਚ ਗਏ ਹਨ। ਮਨਜੀਤ ਸਿੰਘ ਦਾ ਮੁਹਾਲੀ ‘ਚ ਰੀਜੇਂਟਾ ਹੋਟਲ ਹੈ। ਪੁਲਿਸ ਫਿਰੌਤੀ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

ਫਾਈਰਿੰਗ ਤੋਂ ਬਾਅਦ ਬਦਮਾਸ਼ਾਂ ਦੀ ਪਹਿਚਾਣ ਜਾਂ ਹੋਰ ਕੋਈ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਇਲਾਕੇ ਦੇ ਸਾਰੇ ਐਂਟਰੀ ਤੇ ਐਕਜ਼ਿਟ ਪੁਆਇੰਟਸ ‘ਤੇ ਨਾਕਾਬੰਦੀ ਕਰ ਦਿੱਤੀ ਹੈ। ਨਾਲ ਹੀ ਨੇੜਲੇ ਇਲਾਕੇ ਦੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੇ ਆਉਣ ਤੇ ਜਾਣ ਵਾਲੇ ਰਸਤੇ ਦਾ ਪਤਾ ਲਗਾਇਆ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਇਹ ਸਾਫ ਨਹੀਂ ਹੋ ਪਾ ਰਿਹਾ ਹੈ ਕਿ ਫਾਈਰਿੰਗ ਦਾ ਮਕਸਦ ਕੀ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀਬਾਰੀ ਸਿਰਫ਼ ਡਰਾਉਣ-ਧਮਕਾਉਣ ਲਈ ਕੀਤੀ ਗਈ ਹੈ ਜਾਂ ਇਸ ਦੇ ਪਿੱਛੇ ਕੋਈ ਪੁਰਾਣੀ ਰੰਜਿਸ਼ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਬਦਮਾਸ਼ਾਂ ਦੀ ਭਾਲ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।