ਚੰਡੀਗੜ੍ਹ ਏਅਰਪੋਰਟ ਦਾ ਵਿੰਟਰ ਸ਼ੈਡਿਊਲ ਜਾਰੀ, ਕੋਹਰੇ ਦੇ ਮੱਦੇਨਜ਼ਰ ਸਵੇਰ 5 ਵਜੇ ਤੋਂ ਬਾਅਦ ਫਲਾਈਟਸ ਹੋਣਗੀਆਂ ਸ਼ੁਰੂ
Chandigarh Airport Winter Schedule: ਇਹ ਸ਼ਡਿਊਲ 26 ਅਕਤੂਬਰ 2025 ਤੋਂ ਲੈ ਕ 28 ਮਾਰਚ 2026 ਤੱਕ ਲਾਗੂ ਰਹੇਗਾ। ਰੋਜ਼ਾਨਾ 55 ਫਲਾਈਟਸ ਟੇਕਆਫ ਤੇ ਲੈਂਡ ਕਰਨਗੀਆਂ। ਇਨ੍ਹਾਂ ਫਲਾਈਟਸ 'ਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਤੇ ਅਲਾਇੰਸ ਏਅਰ ਦੀ ਸੇਵਾਵਾਂ ਸ਼ਾਮਲ ਰਹਿਣਗੀਆਂ।
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਸ ਦਾ ਵਿੰਟਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਫਲਾਈਟਸ ਟੇਕ ਆਫ ਕਰਨ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। ਹੁਣ ਸਵੇਰੇ 5:20 ਵਜੇ ਤੋਂ ਲੈ ਕੇ ਰਾਤ 11:55 ਵਜੇ ਤੱਕ 55 ਫਲਾਈਟਸ ਟੇਕਆਫ ਕਰਨਗੀਆਂ।
ਇਹ ਸ਼ਡਿਊਲ 26 ਅਕਤੂਬਰ 2025 ਤੋਂ ਲੈ ਕ 28 ਮਾਰਚ 2026 ਤੱਕ ਲਾਗੂ ਰਹੇਗਾ। ਰੋਜ਼ਾਨਾ 55 ਫਲਾਈਟਸ ਟੇਕਆਫ ਤੇ ਲੈਂਡ ਕਰਨਗੀਆਂ। ਇਨ੍ਹਾਂ ਫਲਾਈਟਸ ‘ਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਤੇ ਅਲਾਇੰਸ ਏਅਰ ਦੀ ਸੇਵਾਵਾਂ ਸ਼ਾਮਲ ਰਹਿਣਗੀਆਂ।
ਇੰਡੀਗੋ ਏਅਰਲਾਈਨ ਦੀਆਂ ਲਗਭਗ 40 ਫਲਾਈਟਸ ਲੈਂਡ ਤੇ ਟੇਕ ਆਫ ਕਰਨਗੀਆਂ। ਏਅਰ ਇੰਡੀਆ ਦੀ ਕਰੀਬ 10 ਤੇ ਅਲਾਇੰਸ ਏਅਰ ਇੰਡੀਆ ਐਕਸਪ੍ਰੈਸ ਦੀਆਂ 5 ਫਲਾਈਟਸ ਰਹਿਣਗੀਆਂ। ਇਹ ਫਲਾਈਟਸ ‘ਚ ਸਭ ਤੋਂ ਜ਼ਿਆਦਾ ਦਿੱਲੀ ਤੇ ਮੁੰਬਈ ਲਈ ਹਨ। ਦਿੱਲੀ ਸੈਕਟਰ ਦੇ ਲਈ ਇੰਡੀਗੋ, ਏਅਰ ਇੰਡੀਆ ਤੇ ਅਲਾਇੰਸ ਏਅਰ ਦੀਆਂ ਸੰਯੁਕਤ ਰੂਪ ਨਾਲ ਕਰੀਬ 10 ਫਲਾਈਟਸ ਰੋਜ਼ਾਨਾ ਰਹਿਣਗੀਆਂ, ਜਦਕਿ ਮੁੰਬਈ ਤੇ ਲਈ ਇੰਡੀਗੋ ਤੇ ਏਅਰ ਇੰਡੀਆ ਦੀਆਂ ਲਗਭਗ 6 ਫਲਾਈਟਸ ਨਿਰਧਾਰਤ ਕੀਤੀਆਂ ਗਈਆਂ ਹਨ।
ਚੰਡੀਗੜ੍ਹ ਇੰਟਰਨੈਸ਼ਨ ਏਅਰਪੋਰਟ ਲਿਮਿਟੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਵਿੰਟਰ ਸ਼ਡਿਉਲ ਕੋਹਰੇ ਤੇ ਇਕਸਾਰਤਾ ਦੀ ਸਥਿਤੀ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਫਲਾਈਟਸ ਪ੍ਰਭਾਵਿਤ ਨਾ ਹੋਣ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲੇ ਆਪਣੀ ਫਲਾਈਟ ਦਾ ਸਮਾਂ ਏਅਰਲਾਈਨ ਤੋਂ ਪੁਸ਼ਟੀ ਕਰਨ ਲੈਣ।
ਘਰੇਲੂ ਫਲਾਈਟਸ ਦਾ ਸ਼ਡਿਊਲ
ਦਿੱਲੀ ਦੇ ਲਈ ਸਵੇਰੇ 5:45 ਤੋਂ ਲੈ ਕੇ 10:30 ਵਜੇ ਤੱਕ ਮਿਲਣਗੀਆਂ।
ਇਹ ਵੀ ਪੜ੍ਹੋ
ਮੁੰਬਈ ਦੇ ਲਈ ਪਹਿਲੀ ਫਲਾਈਟ 5:20 ਤੇ ਅੰਤਿਮ ਸ਼ਾਮ 5:05 ਵਜੇ ਮਿਲੇਗੀ।
ਬੈਂਗਲੁਰੂ ਦੇ ਲਈ ਸਵੇਰ 7:30, ਦੁਪਹਿਰ 3:15 ਤੇ ਰਾਤ 11:20 ਵਜੇ ਤੱਕ ਫਲਾਈਟ ਰਹੇਗੀ।
ਸ਼੍ਰੀਨਗਰ ਦੇ ਲਈ ਦੁਪਹਿਰ 12:55 ਤੇ ਰਾਤ 8:10 ਵਜੇ ਤੱਕ ਫਲਾਈਟਸ ਰਹਿਣਗੀਆਂ।
ਇੰਟਰਨੈਸ਼ਨਲ ਫਲਾਈਟਸ ਦਾ ਸ਼ੈਡਿਊਲ
ਅਬੂ ਧਾਬੀ ਦੇ ਲਈ ਦੇ ਲਈ ਦੁਪਹਿਰ 1:20 ਵਜੇ ਫਲਾਈਟ ਰਹੇਗੀ
ਦੁਬਈ ਦੇ ਲਈ ਦੁਪਹਿਰ 3:30 ਵਜੇ ਫਲਾਈਟ ਰਹੇਗੀ


