ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ਅਤੇ ਪੰਚਕੂਲਾ ਦੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇਲਾਵਾ ਪੰਚਕੂਲਾ ਅਦਾਲਤ ਵਿੱਚ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲਿਸ ਨੇ ਵਕੀਲਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ।

ਚੰਡੀਗੜ੍ਹ ਅਤੇ ਪੰਚਕੂਲਾ ਦੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸੰਕੇਤਕ ਤਸਵੀਰ
Follow Us
tv9-punjabi
| Published: 24 Jan 2023 20:11 PM

ਗਣਤੰਤਰ ਦਿਵਸ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਤੇ ਮੰਤਵ ਨਾਲ ਕਿਸੇ ਸਮਾਜ ਵਿਰੋਧੀ ਅਨਸਰ ਨੇ ਅੱਜ ਚੰਡੀਗੜ੍ਹ ਅਤੇ ਪੰਚਕੂਲਾ ਦੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਅਲਰਟ ਹੋਈ ਨੇ ਪੂਰੇ ਕੋਰਟ ਦੀ ਜਾਂਚ ਕੀਤੀ। ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਅਦਾਲਤ ਦੇ ਸੂਤਰਾਂ ਅਨੁਸਾਰ ਡੀਏ ਦਫ਼ਤਰ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ।

ਇਸ ਤੋਂ ਬਾਅਦ ਪੁਲਸ ਤੁਰੰਤ ਉਥੇ ਪਹੁੰਚ ਗਈ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਹੈ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪਹੁੰਚ ਗਏ ਹਨ। ਸਰਚ ਆਪਰੇਸ਼ਨ ਚਲਾ ਕੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਸੈਕਟਰ-43 ਵਿੱਚ ਜਿਸ ਥਾਂ ਤੇ ਪੁਲੀਸ ਦਾ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ, ਉਸ ਤੋਂ ਥੋੜ੍ਹੀ ਦੂਰੀ ਤੇ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਹੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪੰਚਕੂਲਾ ਅਦਾਲਤ ਨੂੰ ਵੀ ਉਡਾਉਣ ਦੀ ਧਮਕੀ ਵਾਲਾ ਪੱਤਰ ਮਿਲਿਆ

ਪੰਚਕੂਲਾ ਕੋਰਟ ਕੰਪਲੈਕਸ ਵਿੱਚ ਹਰਿਆਣਾ ਦੀ ਸਪੈਸ਼ਲ ਸੀਬੀਆਈ ਕੋਰਟ, ਸਪੈਸ਼ਲ ਐਨਆਈਏ ਕੋਰਟ ਸਪੈਸ਼ਲ, ਵਿਜੀਲੈਂਸ ਕੋਰਟ ਅਤੇ ਈਡੀ ਦੀ ਸਪੈਸ਼ਲ ਕੋਰਟ ਵੀ ਮੌਜੂਦ ਹੈ। ਇਸ ਲਈ ਇਸ ਅਦਾਲਤ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੱਤਰ ਮਿਲਣਾ ਬਹੁਤ ਹੀ ਗੰਭੀਰ ਅਤੇ ਵੱਡਾ ਮਾਮਲਾ ਹੈ। ਅਨਜਾਣ ਪੱਤਰ ਵਿੱਚ ਕਿਹਾ ਗਿਆ ਕਿ ਅੱਜ ਦੁਪਹਿਰ ਇੱਕ ਵਜੇ ਅੱਤਵਾਦੀ ਹਮਲੇ ਦੇ ਤਹਿਤ ਇਸ ਪੱਤਰ ‘ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਗੱਡੀ ਵਿੱਚ ਸਾਮਾਨ ਲੈਕੇ ਆਇਆ ਹੈ, ਇੱਥੇ ਮਾਲ ਦਾ ਮਤਲਬ ਵਿਸਫੋਟਕ ਸਮੱਗਰੀ ਨਾਲ ਵਰਤਿਆ ਜਾ ਰਿਹਾ ਹੈ।

ਸੂਚਨਾ ਤੋਂ ਬਾਅਦ ਪੰਚਕੂਲਾ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਅਦਾਲਤ ਦੀ ਚਾਰਦੀਵਾਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਾਂਚ ਕੀਤੀ। ਪੰਚਕੂਲਾ ਪੁਲਿਸ ਦੇ ਏਸੀਪੀ ਸੁਰਿੰਦਰ ਕੁਮਾਰ ਯਾਦਵ ਅਨੁਸਾਰ ਪਤੱਰ ਅੱਜ ਸਵੇਰੇ ਕਚਹਿਰੀ ਦੇ ਜੈਂਟਸ ਵਾਸ਼ਰੂਮ ਵਿੱਚੋਂ ਮਿਲਿਆ ਹੈ। ਤੁਰੰਤ ਕਾਰਵਾਈ ਕਰਦੇ ਹੋਏ ਸਥਾਨਕ ਪੁਲਿਸ ਨੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਿਸਫੋਟਕ ਸਮੱਗਰੀ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਸੂਹੀਆ ਕੁੱਤਿਆਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ।

ਹਾਈਕੋਰਟ ‘ਚ ਵੀ ਅਲਰਟ

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇਲਾਵਾ ਪੰਚਕੂਲਾ ਅਦਾਲਤ ਵਿੱਚ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲਿਸ ਨੇ ਵਕੀਲਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪੁਲੀਸ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਸਾਵਧਾਨੀ ਵਰਤਣ ਅਤੇ ਕੋਈ ਵੀ ਸ਼ੱਕੀ ਵਸਤੂ ਮਿਲਣ ‘ਤੇ ਸੂਚਨਾ ਦੇਣ ਲਈ ਕਹਿ ਰਹੀ ਹੈ।

ਪਿਛਲੇ ਸਾਲ ਵੀ ਦਹਿਸ਼ਤ ਫੈਲ ਗਈ ਸੀ

ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਅਪ੍ਰੈਲ ਵਿੱਚ ਚੰਡੀਗੜ੍ਹ ਬੁੜੈਲ ਜੇਲ੍ਹ ਦੀ ਕੰਧ ਦੇ ਕੋਲ ਆਰਡੀਐਕਸ ਮਿਲਿਆ ਸੀ। ਇਸ ਨਾਲ ਜੇਲ੍ਹ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਆਰਡੀਐਕਸ ਨੂੰ ਨਕਾਰਾ ਕਰਨ ਲਈ ਫੌਜ ਦੀ ਬੰਬ ਨਿਰੋਧਕ ਟੀਮ ਨੂੰ ਪਹਿਲਾਂ ਚੰਡੀਮੰਦਰ ਤੋਂ ਬੁਲਾਇਆ ਗਿਆ ਸੀ। ਅਤੇ ਇਸ ਤੋਂ ਬਾਅਦ ਅਗਲੇ ਦਿਨ ਮਾਨੇਸਰ ਤੋਂ ਐਨਐਸਜੀ ਟੀਮ ਪਹੁੰਚ ਗਈ। ਕਾਫੀ ਸਮੇਂ ਬਾਅਦ ਇਸ ਨੂੰ ਰੋਬੋਟ ਦੀ ਮਦਦ ਨਾਲ ਡਿਫਿਊਜ਼ ਕੀਤਾ ਗਿਆ। ਇਹ ਮੋਬਾਈਲ ਫ਼ੋਨ ਅਤੇ ਇੱਕ ਹੋਰ ਡੈਟੋਨੇਟਰ 28 ਅਪ੍ਰੈਲ ਨੂੰ ਬਾਰੀਕੀ ਨਾਲ ਜਾਂਚ ਕਰਨ ‘ਤੇ ਮਿਲਿਆ ਸੀ। 23 ਅਪ੍ਰੈਲ ਨੂੰ ਪੁਲਿਸ ਨੂੰ ਜੇਲ੍ਹ ਦੀ ਕੰਧ ਨੇੜੇ ਟਿਫ਼ਨ, ਡੈਟੋਨੇਟਰ ਅਤੇ ਬਲਦੀ ਹੋਈ ਕੋਡੈਕਸ ਤਾਰ ਮਿਲੇ ਸਨ।

Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?...
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?...
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?...
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ...
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?...
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ...
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!
ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਮਹਿੰਦਰ ਸਿੰਘ ਕੇਪੀ ਨੇ ਖੋਲੀ ਕਾਂਗਰਸ ਦੀ ਪੋਲ!...
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ
Lok Sabha Election 2024: ਓਬਾਮਾ ਵਰਗੇ ਲੋਕ ਮਨਮੋਹਨ ਸਿੰਘ ਤੋਂ ਸਿੱਖਦੇ ਸਨ...ਰਾਾਜਾ ਵੜਿੰਗ ਦਾ ਪੀਐਮ 'ਤੇ ਨਿਸ਼ਾਨਾ...
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?
ਟਿਕਟ ਮਿਲਣ ਤੋਂ ਬਾਅਦ ਕੇਪੀ ਨੇ ਕਾਂਗਰਸ ਪਾਰਟੀ ਦੇ ਸਾਧੇ ਨਿਸ਼ਾਨੇ, ਸੁਣੋ ਕੀ ਕਿਹਾ?...
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ
ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਕਾਲੀ ਦਲ 'ਚ ਸ਼ਾਮਲ, ਜਲੰਧਰ ਤੋਂ ਮਿਲੀ ਟਿਕਟ...
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਨੂੰ ਲਾਰੇਂਸ ਗੈਂਗ ਤੋਂ ਮਿਲੀ ਧਮਕੀ...
Lok Sabha Election 2024: ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ
Lok Sabha Election 2024:  ਨਵਜੋਤ ਸਿੱਧੂ ਪੰਜਾਬ ਕਾਂਗਰਸ ਲਈ ਫਿਰ ਬਣੇ ਸਿਰਦਰਦੀ, ਜਾਣੋ ਮਾਮਲਾ...
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?...
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ...
Stories