ਝੂਠੇ ਪਿਆਰ ਦਾ ਸ਼ਿਕਾਰ ਹੋਈ ਮਾਡਲ, ਪਤੀ ਨੇ ਅਸ਼ਲੀਲ ਵੀਡੀਓ ਕੀਤੀ ਵਾਇਰਲ, ਨਸ਼ਾ ਤਸਕਰੀ ‘ਚ ਕਰਨਾ ਚਾਹੁੰਦਾ ਸੀ ਸ਼ਾਮਲ
ਮਾਡਲ ਦੇ ਮੁਤਾਬਕ ਉਸ ਦੀਆਂ ਓਟੀਟੀ 'ਤੇ 10 ਵੈੱਬ ਸੀਰੀਜ਼ ਆ ਚੁੱਕੀਆਂ ਹਨ। ਮਾਡਲ ਦਾ ਕਹਿਣਾ ਹੈ ਕਿ ਉਸ ਦਾ ਕਰਿਅਰ ਠੀਕ ਚੱਲ ਰਿਹਾ ਸੀ। ਉਸ ਨੂੰ ਮਾਡਲਿੰਗ ਦਾ ਸ਼ੌਂਕ ਸੀ ਤੇ ਛੋਟੀ-ਮੋਟੀ ਸੋਸ਼ਲ ਮੀਡੀਆ ਫਿਲਮ ਦੇ ਨਾਲ-ਨਾਲ ਪੰਜਾਬੀ ਵੈੱਬ-ਸੀਰੀਜ਼ 'ਚ ਰੋਲ ਕਰਕੇ ਗੁਜ਼ਾਰਾ ਕਰਦੀ ਸੀ। ਆਪਣੇ ਇਸ ਸ਼ੌਂਕ ਦੇ ਲਈ ਉਹ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਅਕਾਊਂਟ ਬਣਾ ਕੇ ਰੀਲ ਪਾਉਂਦੀ ਸੀ। ਉਹ ਆਪਣੀ ਜ਼ਿੰਦਗੀ ਟ੍ਰੈਕ ਦੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਘਰ ਦਾ ਖਰਚਾ ਚੱਲ ਸਕੇ।
ਅੰਮ੍ਰਿਤਸਰ ਦੀ ਇੱਕ ਮਾਡਲ ਨੇ ਆਪਣੇ ਸਹੁਰੇ ਪਰਿਵਾਰ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਮਾਡਲ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਨੇ ਇੰਸਟਾਗ੍ਰਾਮ ‘ਤੇ ਪਿਆਰ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਵਾਇਆ ਤੇ ਫਿਰ ਉਸ ਨੂੰ ਨਸ਼ਾ ਤਸਕਰੀ ‘ਚ ਸ਼ਾਮਲ ਹੋਣ ਲਈ ਕਿਹਾ। ਇਸ ਦੌਰਾਨ ਜਦੋਂ ਮਾਡਲ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ। ਮਾਡਲ ਦਾ ਇਲਜ਼ਾਮ ਹੈ ਕਿ ਪਤੀ ਤੇ ਉਸ ਦਾ ਸਹੁਰਾ ਪਰਿਵਾਰ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਹੈ।
ਮਾਡਲ ਦੇ ਮੁਤਾਬਕ ਉਸ ਦੀਆਂ ਓਟੀਟੀ ‘ਤੇ 10 ਵੈੱਬ ਸੀਰੀਜ਼ ਆ ਚੁੱਕੀਆਂ ਹਨ। ਮਾਡਲ ਦਾ ਕਹਿਣਾ ਹੈ ਕਿ ਉਸ ਦਾ ਕਰਿਅਰ ਠੀਕ ਚੱਲ ਰਿਹਾ ਸੀ। ਉਸ ਨੂੰ ਮਾਡਲਿੰਗ ਦਾ ਸ਼ੌਂਕ ਸੀ ਤੇ ਛੋਟੀ-ਮੋਟੀ ਸੋਸ਼ਲ ਮੀਡੀਆ ਫਿਲਮ ਦੇ ਨਾਲ-ਨਾਲ ਪੰਜਾਬੀ ਵੈੱਬ-ਸੀਰੀਜ਼ ‘ਚ ਰੋਲ ਕਰਕੇ ਗੁਜ਼ਾਰਾ ਕਰਦੀ ਸੀ। ਆਪਣੇ ਇਸ ਸ਼ੌਂਕ ਦੇ ਲਈ ਉਹ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਅਕਾਊਂਟ ਬਣਾ ਕੇ ਰੀਲ ਪਾਉਂਦੀ ਸੀ। ਉਹ ਆਪਣੀ ਜ਼ਿੰਦਗੀ ਟ੍ਰੈਕ ਦੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜੋ ਘਰ ਦਾ ਖਰਚਾ ਚੱਲ ਸਕੇ।
ਸੋਸ਼ਲ ਮੀਡੀਆ ‘ਤੇ ਆਇਆ ਮੈਸੇਜ
ਮਾਡਲ ਨੇ ਕਿਹਾ ਕਿ ਉਸ ਨੂੰ ਅੰਮ੍ਰਿਤਸਰ ‘ਚ ਰਹਿੰਦੇ ਹੋਏ ਛੋਟੇ-ਮੋਟੇ ਰੋਲ ਮਿਲੇ। ਪਰ ਉਸ ਨੂੰ ਅੱਗੇ ਵਧਣਾ ਸੀ। ਇਸ ਵਿਚਕਾਰ ਉਸ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਆਇਆ, ਪਰ ਉਸ ਨੇ ਅਣਦੇਖਿਆ ਕਰ ਦਿੱਤਾ। ਫਿਰ ਕਈ ਮੈਸੇਜ ਆਉਣ ਲੱਗੇ। ਉਸ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਹ ਮੈਸੇਜ ਮੁਹਾਲੀ ਦੇ ਖਰੜ ਦਾ ਨੌਜਵਾਨ ਕਰਦਾ ਸੀ।
ਮਾਡਲ ਨੇ ਕਿਹਾ ਕਿ ਉਹ ਹੌਲੀ-ਹੌਲੀ ਇੱਕ ਦੂਜੇ ਨੂੰ ਜਾਣਨ ਲੱਗੇ। ਉਸ ਨੇ ਸਭ ਸੱਚ ਦੱਸਿਆ ਦਿੱਤਾ, ਪਰ ਨੌਜਵਾਨ ਨੇ ਕਿਹਾ ਕਿ ਉਹ ਨਸ਼ਾ ਛੁਡਾਓ ਕੇਂਦਰ ਦਾ ਪਾਰਟਨਰ ਹੈ ਤੇ ਉਸ ਦੀ ਭੈਣ ਆਸਟ੍ਰੇਲੀਆ ਹੈ। ਉਹ ਉਸ ਨੂੰ ਮਾਡਲਿੰਗ ਤੇ ਐਕਟਿੰਗ ‘ਚ ਮਦਦ ਕਰੇਗਾ। ਉਹ ਅੰਮ੍ਰਿਤਸਰ ਛੱਡ ਕੇ ਮੁਹਾਲੀ ਆ ਗਈ।
ਪਤੀ ਨਿਕਲਿਆ ਨਸ਼ੇੜੀ
ਮਾਡਲ ਨੇ ਕਿਹਾ ਕਿ ਉਸ ਨੂੰ ਸੁਪਨਾ ਦਿਖਾਇਆ ਗਿਆ। ਨੌਜਵਾਨ ਨੇ ਪਹਿਲੇ ਮੈਨੂੰ ਹੋਟਲ ਤੇ ਫਿਰ ਫਲੈਟ ‘ਚ ਰੱਖਿਆ। ਬਾਅਦ ‘ਚ ਉਸ ਦੇ ਪਰਿਵਾਰ ਨੂੰ ਮਿਲੀ। ਉਸ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ ਕਿਰਾਏ ਦੇ ਫਲੈਟ ‘ਤੇ ਰਹਿਣ ਲੱਗੇ। ਜਦੋਂ ਉਸ ਦੇ ਪਰਿਵਾਰ ਨਾਲ ਦੁਬਾਰਾ ਮਿਲਣਾ ਹੋਇਆ ਤਾਂ ਪਤਾ ਚੱਲਿਆ ਕਿ ਜਿਸ ‘ਤੇ ਉਸ ਨੇ ਭਰੋਸਾ ਕੀਤਾ ਸੀ, ਉਹ ਤਾਂ ਨਸ਼ੇੜੀ ਹੈ ਤੇ ਉਸ ਦਾ ਪਰਿਵਾਰ ਉਸ ਨੂੰ ਕੁੱਝ ਨਹੀਂ ਦਿੰਦਾ ਹੈ। ਮੁੰਡੇ ਨੇ ਪੈਸਿਆਂ ਦੇ ਲਈ ਵਿਆਹ ਕੀਤਾ ਸੀ ਤਾਂ ਜੋ ਉਹ ਨਸ਼ਾ ਕਰ ਸਕੇ।
ਇਹ ਵੀ ਪੜ੍ਹੋ
ਮਾਡਲ ਨੇ ਕਿਹਾ ਕਿ ਉਸ ਦੇ ਸਾਰੇ ਸੁਪਨੇ ਟੁੱਟ ਗਏ। ਉਸ ਨੇ ਮਾਡਲ ਨੂੰ ਨਸ਼ੇ ਤੇ ਹੋਰ ਕੰਮਾਂ ‘ਚ ਪਾਉਣ ਲਈ ਦਬਾਅ ਬਣਾਇਆ। ਜਦੋਂ ਮਾਡਲ ਨੇ ਮਨਾ ਕਰ ਦਿੱਤਾ ਤਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਉਸ ਨੇ ਕਿਹਾ ਕਿ ਨਾ ਹੁਣ ਉਸ ਦਾ ਪਰਿਵਾਰ ਰਿਹਾ ਹੈ ਤੇ ਨਾ ਹੀ ਕਰਿਅਰ। ਪੀੜਤ ਮਾਡਲ ਨੇ ਕਾਰਵਾਈ ਦੀ ਮੰਗ ਕੀਤੀ ਹੈ।


