ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀ ਅੰਮ੍ਰਿਤਸਰ ਪਹੁੰਚੇ, ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਨ ਤੋਂ ਕੀਤਾ ਸਾਫ ਇਨਕਾਰ
US Deportation: ਅੰਮ੍ਰਿਤਸਰ ਪਹੁੰਚੇ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਮਰੀਕਾ ਤੋਂ ਡਿਪੋਰਟ ਤੋਂ ਅਜੇ ਦੀਪ ਦੇ ਦਾਦਾ ਜੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਦੀਪ ਨੂੰ 15 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ। ਦੱਸ ਦਈਏ ਕਿ ਅਜੇ ਦੀਪ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹੈ।

ਅਮਰੀਕਾ ਤੋਂ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਪਹਿਲਾ ਸਮੂਹ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚਿਆ। ਜਹਾਜ਼ ਸੀ-17 ਗਲੋਬਮਾਸਟਰ ਉਨ੍ਹਾਂ ਨੂੰ ਲੈ ਕੇ ਹਵਾਈ ਸੈਨਾ ਦੇ ਅੱਡੇ ‘ਤੇ ਉਤਰਿਆ। ਇਨ੍ਹਾਂ ਵਿੱਚ ਪੰਜਾਬ ਦੇ 30, ਹਰਿਆਣਾ ਅਤੇ ਗੁਜਰਾਤ ਦੇ 35-35 ਲੋਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਮਹਾਰਾਸ਼ਟਰ ਦੇ 3 ਅਤੇ ਯੂਪੀ ਅਤੇ ਚੰਡੀਗੜ੍ਹ ਦੇ 2-2 ਲੋਕ ਹਨ। ਅੰਮ੍ਰਿਤਸਰ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ ਦੀ ਪੁਸ਼ਟੀ ਕੀਤੀ ਗਈ ਸੀ। ਇੱਥੋਂ ਇਮੀਗ੍ਰੇਸ਼ਨ ਅਤੇ ਕਸਟਮ ਤੋਂ ਕਲੀਅਰੈਂਸ ਤੋਂ ਬਾਅਦ, ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਕੀਤਾ ਸਾਫ ਇਨਕਾਰ
ਅੰਮ੍ਰਿਤਸਰ ਪਹੁੰਚੇ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਮਰੀਕਾ ਤੋਂ ਡਿਪੋਰਟ ਤੋਂ ਅਜੇ ਦੀਪ ਦੇ ਦਾਦਾ ਜੀ ਨੇ ਕਿਹਾ ਕਿ ਉਨ੍ਹਾਂ ਨੇ ਅਜੈ ਦੀਪ ਨੂੰ 15 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ। ਦੱਸ ਦਈਏ ਕਿ ਅਜੇ ਦੀਪ ਅੰਮ੍ਰਿਤਸਰ ਕੈਂਟ ਦਾ ਰਹਿਣ ਵਾਲਾ ਹੈ।
#WATCH | US Air Force plane carrying Indian citizens who allegedly illegally migrated to USA lands in Punjab’s Amritsar. pic.twitter.com/JmT1xApZKO
— ANI (@ANI) February 5, 2025
ਇਹ ਵੀ ਪੜ੍ਹੋ
205 ਗੈਰ-ਕਾਨੂੰਨੀ ਭਾਰਤੀਆਂ ਨੂੰ ਡਿਪਰੋਟ ਕਰਨ ਦਾ ਫੈਸਲਾ
ਅਮਰੀਕਾ ਨੇ ਕੁੱਲ 205 ਗੈਰ-ਕਾਨੂੰਨੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਨਿਸ਼ਾਨਬੱਧ ਕੀਤਾ ਹੈ। ਇਨ੍ਹਾਂ ਨੂੰ ਭਾਰਤ ਭੇਜਿਆ ਜਾਵੇਗਾ। ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ 186 ਭਾਰਤੀਆਂ ਦੀ ਸੂਚੀ ਵੀ ਸਾਹਮਣੇ ਆਈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬਾਕੀ ਲੋਕ ਕਿੱਥੇ ਹਨ ਅਤੇ ਉਨ੍ਹਾਂ ਨੂੰ ਕਦੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਮੁਤਾਬਕ 19 ਹਜ਼ਾਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਟਰੰਪ ਨੇ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਦੋ ਦਿਨਾਂ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਟਰੰਪ ਨਾਲ ਮੁਲਾਕਾਤ 13 ਫਰਵਰੀ ਨੂੰ ਹੋਣੀ ਹੈ।
ਅੰਮ੍ਰਿਤਸਰ ਵਿੱਚ ਜਹਾਜ ਲੈਂਡ ਕਰਵਾਉਣ ਪਿੱਛ ਕੇਂਦਰ ਦੀ ਚਾਲ- ਅਮਨ ਅਰੋੜਾ
ਪੰਜਾਬ ਆਮ ਆਦਮੀ ਪਾਰਟੀ ਦੇ AAP ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅਮਰੀਕਾ ਦੇ ਜਹਾਜ ਨੂੰ ਅੰਮ੍ਰਿਤਸਰ ਵਿੱਚ ਲੈਂਡ ਕਰਵਾਉਣ ਪਿੱਛ ਕੇਂਦਰ ਦੀ ਚਾਲ ਹੈ। ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਆ ਗਿਆ ਜਹਾਜ਼ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਿਆ ਜਹਾਜ਼