ਮਹਾਰਾਸ਼ਟਰਾ ਜਿੱਤ ਤੋਂ ਬਾਅਦ ਬੋਲੇ PM, ਕਿਹਾ- ਸੰਵਿਧਾਨ ‘ਚ ਨਹੀਂ ਵਕਫ਼ ਬੋਰਡ ਦੀ ਥਾਂ

Updated On: 

24 Nov 2024 02:18 AM

Maharashtra assembly election 2024: ਸੰਬੋਧਨ 'ਚ ਵਕਫ ਬੋਰਡ ਦਾ ਮੁੱਦਾ ਉਠਾਉਂਦੇ ਹੋਏ ਪੀਐੱਮ ਨੇ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਬਣੇ ਰਹਿਣ ਲਈ ਸਿਰਫ ਤੁਸ਼ਟੀਕਰਨ ਕੀਤਾ ਅਤੇ ਦੇਸ਼ 'ਚ ਵਕਫ ਬੋਰਡ ਵਰਗਾ ਕਾਨੂੰਨ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਵਕਫ਼ ਬੋਰਡ ਦੀ ਕੋਈ ਥਾਂ ਨਹੀਂ ਹੈ। ਪੀਐਮ ਮੋਦੀ ਨੇ ਵਕਫ਼ ਬੋਰਡ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਨਾਲ ਧੋਖਾ ਕਰਾਰ ਦਿੱਤਾ।

ਮਹਾਰਾਸ਼ਟਰਾ ਜਿੱਤ ਤੋਂ ਬਾਅਦ ਬੋਲੇ PM, ਕਿਹਾ- ਸੰਵਿਧਾਨ ਚ ਨਹੀਂ ਵਕਫ਼ ਬੋਰਡ ਦੀ ਥਾਂ

PM ਨਰੇਂਦਰ ਮੋਦੀ

Follow Us On

Narendra Modi: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਪਾਖੰਡਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਤੁਸ਼ਟੀਕਰਨ, ਜਾਤੀ ਦੇ ਨਾਂ ‘ਤੇ ਵੰਡ ਅਤੇ ਵਕਫ ਬੋਰਡ ਨਾਲ ਜੁੜੇ ਮੁੱਦਿਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਾਂਗਰਸ ‘ਤੇ ਸਮਾਜ ਨੂੰ ਵੰਡਣ ਅਤੇ ਖੇਤਰਵਾਦ ਫੈਲਾਉਣ ਦਾ ਵੀ ਦੋਸ਼ ਲਾਇਆ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਦਿੱਲੀ ‘ਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਦੋਸ਼ ਲਗਾਇਆ ਕਿ ਉਹ ਸਿਰਫ ਚੋਣਾਂ ਜਿੱਤਣ ਲਈ ਸਮਾਜ ਨੂੰ ਵੰਡਣਾ ਚਾਹੁੰਦੀ ਹੈ, ਪਰ ਮਹਾਰਾਸ਼ਟਰ ਦੇ ਲੋਕਾਂ ਨੇ ਇਸ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਜਨਤਾ ਨੇ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਪਾਖੰਡ ਨੂੰ ਨਕਾਰ ਦਿੱਤਾ ਹੈ।

ਆਪਣੇ ਸੰਬੋਧਨ ਵਿੱਚ ਪੀਐਮ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਵਿੱਚ ਅਜਿਹੇ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਪੂਰਾ ਕਰਨਾ ਅਸੰਭਵ ਸੀ। ਉਨ੍ਹਾਂ ਦਾ ਖਿਆਲ ਸੀ ਕਿ ਅਜਿਹੇ ਵਾਅਦੇ ਕਰਕੇ ਇਹ ਲੋਕ ਜਨਤਾ ਦਾ ਮਨੋਰੰਜਨ ਕਰਨਗੇ, ਪਰ ਜਨਤਾ ਸਭ ਕੁਝ ਜਾਣਦੀ ਹੈ ਅਤੇ ਦੇਖਦੀ ਹੈ ਕਿ ਕੋਈ ਪਾਰਟੀ ਆਪਣੇ ਵਾਅਦੇ ਪੂਰੇ ਕਰ ਸਕਦੀ ਹੈ ਜਾਂ ਨਹੀਂ। ਕਾਂਗਰਸ ਪਾਰਟੀ ਵੱਲੋਂ ਚੋਣਾਂ ‘ਚ ਜਾਤੀ ਜਨਗਣਨਾ ਨੂੰ ਮੁੱਦਾ ਬਣਾਉਣ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਉਹ ਸਮਾਜ ਨੂੰ ਵੰਡ ਕੇ ਚੋਣਾਂ ਜਿੱਤ ਸਕਦੇ ਹਨ।

ਸੰਵਿਧਾਨ ‘ਚ ਨਹੀਂ ਵਕਫ਼ ਬੋਰਡ ਦੀ ਥਾਂ: PM

ਆਪਣੇ ਸੰਬੋਧਨ ‘ਚ ਵਕਫ ਬੋਰਡ ਦਾ ਮੁੱਦਾ ਉਠਾਉਂਦੇ ਹੋਏ ਪੀਐੱਮ ਨੇ ਕਿਹਾ ਕਿ ਕਾਂਗਰਸ ਨੇ ਸੱਤਾ ‘ਚ ਬਣੇ ਰਹਿਣ ਲਈ ਸਿਰਫ ਤੁਸ਼ਟੀਕਰਨ ਕੀਤਾ ਅਤੇ ਦੇਸ਼ ‘ਚ ਵਕਫ ਬੋਰਡ ਵਰਗਾ ਕਾਨੂੰਨ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਵਕਫ਼ ਬੋਰਡ ਦੀ ਕੋਈ ਥਾਂ ਨਹੀਂ ਹੈ। ਪੀਐਮ ਮੋਦੀ ਨੇ ਵਕਫ਼ ਬੋਰਡ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਨਾਲ ਧੋਖਾ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਸੱਤਾ ਛੱਡਣ ਤੋਂ ਬਾਅਦ ਕਾਂਗਰਸ ਨੇ ਦਿੱਲੀ ਅਤੇ ਆਸਪਾਸ ਦੇ ਕਈ ਇਲਾਕੇ ਵਕਫ਼ ਬੋਰਡ ਨੂੰ ਸੌਂਪ ਦਿੱਤੇ ਸਨ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵਕਫ਼ ਬੋਰਡ ਵਿੱਚ ਸੋਧ ਲਈ ਇੱਕ ਬਿੱਲ ਵੀ ਪੇਸ਼ ਕੀਤਾ ਸੀ, ਪਰ ਬਾਅਦ ਵਿੱਚ ਇਸ ਨੂੰ ਜੇਪੀਸੀ ਕੋਲ ਭੇਜ ਦਿੱਤਾ ਗਿਆ ਸੀ।

ਖੇਤਰਵਾਦ ਦੇ ਆਧਾਰ ‘ਤੇ ਵੰਡਿਆ

ਪੀਐਮ ਨੇ ਕਾਂਗਰਸ ‘ਤੇ ਦੋਸ਼ ਲਗਾਇਆ ਕਿ ਇਹ ਲੋਕ ਦੇਸ਼ ‘ਚ ਖੇਤਰਵਾਦ ਦੇ ਨਾਂ ‘ਤੇ ਸਮਾਜ ਨੂੰ ਵੰਡ ਰਹੇ ਹਨ। ਇਹ ਲੋਕ ਦੱਖਣ ਵਿੱਚ ਉੱਤਰੀ ਭਾਰਤ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਜਦੋਂ ਉੱਤਰ ਵਿੱਚ ਹੁੰਦੇ ਹਨ ਤਾਂ ਦੱਖਣ ਨੂੰ ਗਾਲ੍ਹਾਂ ਕੱਢਦੇ ਹਨ। ਜਦੋਂ ਇਹ ਲੋਕ ਦੇਸ਼ ਤੋਂ ਬਾਹਰ ਹੁੰਦੇ ਹਨ ਤਾਂ ਦੇਸ਼ ਨੂੰ ਗਾਲ੍ਹਾਂ ਕੱਢਦੇ ਹਨ।

Exit mobile version