Live Updates: ਪੰਜਾਬ ਰੋਡਵੇਜ਼ ਸੁਪਰਡੈਂਟ 40 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ, ਦੋ ਗੇੜ੍ਹਾਂ ਵਿੱਚ ਹੋਵੇਗੀ ਵੋਟਿੰਗ
ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ। ਪਹਿਲੇ ਪੜਾਅ ਲਈ ਵੋਟਿੰਗ 6 ਨਵੰਬਰ ਨੂੰ ਅਤੇ ਦੂਜੇ ਪੜਾਅ ਲਈ 11 ਨਵੰਬਰ ਨੂੰ ਹੋਵੇਗੀ, ਜਿਸਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
-
ਜੇਪੀ ਨੱਡਾ ਨੇ ਪੱਛਮੀ ਬੰਗਾਲ ‘ਚ ਜ਼ਖਮੀ ਭਾਜਪਾ ਸੰਸਦ ਮੈਂਬਰ ਨੂੰ ਫੋਨ ਕੀਤਾ
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉੱਤਰ ਪੱਛਮੀ ਬੰਗਾਲ ‘ਚ ਹਮਲੇ ਵਿੱਚ ਜ਼ਖਮੀ ਹੋਏ ਸੰਸਦ ਮੈਂਬਰ ਖਗੇਨ ਮੁਰਮੂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ।
-
ਪੱਛਮੀ ਬੰਗਾਲ ‘ਚ ਭਾਜਪਾ ਵਿਧਾਇਕ ਤੇ ਸੰਸਦ ਮੈਂਬਰ ‘ਤੇ ਹਮਲਾ
ਉੱਤਰੀ ਬੰਗਾਲ ‘ਚ ਰਾਹਤ ਸਮੱਗਰੀ ਵੰਡਦੇ ਸਮੇਂ ਭਾਜਪਾ ਵਿਧਾਇਕ ਡਾ. ਸ਼ੰਕਰ ਘੋਸ਼ ਤੇ ਮਾਲਦਾ ਉੱਤਰੀ ਦੇ ਸੰਸਦ ਮੈਂਬਰ ਖਗੇਨ ਮੁਰਮੂ ‘ਤੇ ਹਮਲਾ ਕੀਤਾ ਗਿਆ। ਮੁਰਮੂ ‘ਤੇ ਪੱਥਰ ਸੁੱਟੇ ਗਏ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਚ ਸੱਟਾਂ ਲੱਗੀਆਂ।
-
ਸਪਾਈਸਜੈੱਟ ਨੇ ਦੀਵਾਲੀ ਲਈ ਚਾਰ ਸ਼ਹਿਰਾਂ ਤੋਂ ਅਯੁੱਧਿਆ ਲਈ ਵਿਸ਼ੇਸ਼ ਉਡਾਣਾਂ ਦਾ ਕੀਤਾ ਐਲਾਨ
ਭਾਰਤੀ ਏਅਰਲਾਈਨ ਸਪਾਈਸਜੈੱਟ ਨੇ ਦੀਵਾਲੀ ਲਈ ਚਾਰ ਭਾਰਤੀ ਸ਼ਹਿਰਾਂ ਤੋਂ ਅਯੁੱਧਿਆ ਲਈ ਵਿਸ਼ੇਸ਼ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਸੇਵਾਵਾਂ 8 ਅਕਤੂਬਰ ਨੂੰ ਦਿੱਲੀ, ਬੰਗਲੁਰੂ, ਅਹਿਮਦਾਬਾਦ ਤੇ ਹੈਦਰਾਬਾਦ ਤੋਂ ਸ਼ੁਰੂ ਹੋਣਗੀਆਂ।
-
ਸੁਪਰੀਮ ਕੋਰਟ ਨੇ ਵਾਂਗਚੁਕ ਦੀ ਪਤਨੀ ਵੱਲੋਂ ਦਾਇਰ ਪਟੀਸ਼ਨ ‘ਤੇ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਸੁਪਰੀਮ ਕੋਰਟ ਨੇ ਸੋਨਮ ਵਾਂਗਚੁਕ ਦੀ ਪਤਨੀ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ।
-
ਬਿਹਾਰ ਚੋਣ ਦਾ ਅੱਜ ਹੋਵੇਗਾ ਐਲਾਨ
ਚੋਣ ਕਮਿਸ਼ਨ ਅੱਜ ਸ਼ਾਮ 4 ਵਜੇ ਬਿਹਾਰ ਚੋਣਾਂ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕਰੇਗਾ, ਜਿੱਥੇ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।