Live Updates: ਫਿਰੋਜ਼ਪੁਰ ‘ਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਰਹੇ ਕਿਸਾਨ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ ‘ਚ ਪਹਿਲੀ ਵਾਰ ਕਲਾਉਡ ਸੀਡਿੰਗ, ਹੁਣ ਮੀਂਹ ਦੀ ਉਡੀਕ
ਦਿੱਲੀ ‘ਚ ਕਲਾਉਡ ਸੀਡਿੰਗ ਹੋਈ ਹੈ। ਸੂਤਰਾਂ ਮੁਤਾਬਕ, ਉੱਤਰੀ ਦਿੱਲੀ ‘ਤੇ ਬਾਹਰੀ ਦਿੱਲੀ ‘ਚ ਕਲਾਉਡ ਸੀਡਿੰਗ ਹੋਈ ਹੈ। ਹੁਣ ਮੀਂਹ ਦੀ ਉਡੀਕ ਹੈ। ਸੇਸਨਾ ਜਹਾਜ਼ ਨੇ ਅੱਜ ਕਾਨਪੁਰ ਤੋਂ ਉਡਾਣ ਭਰੀ।
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਗਲਿਸ਼ ਐਜ ਪ੍ਰੋਗਰਾਮ ਦਾ ਰਾਜ ਪੱਧਰੀ ਉਦਘਾਟਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ ਸਕੂਲ ਸਿੱਖਿਆ ਵਿਭਾਗ ਵੱਲੋਂ ਇੰਗਲਿਸ਼ ਐਜ: ਲਰਨ ਸਮਾਰਟ, ਥਿੰਕ ਸ਼ਾਰਪ ਪ੍ਰੋਗਰਾਮ ਦਾ ਰਾਜ ਪੱਧਰੀ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ।
-
ਜੈਪੁਰ-ਦਿੱਲੀ ਹਾਈਵੇਅ ‘ਤੇ ਬੱਸ ਨੂੰ ਅੱਗ ਲੱਗ ਗਈ, 3 ਦੀ ਮੌਤ
ਜੈਪੁਰ-ਦਿੱਲੀ ਹਾਈਵੇਅ ‘ਤੇ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਨਿੱਜੀ ਸਲੀਪਰ ਬੱਸ ਨੂੰ ਅੱਗ ਲੱਗ ਗਈ। ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਮਨੋਹਰਪੁਰ ਟੋਡੀ ਪਿੰਡ ਨੇੜੇ ਵਾਪਰਿਆ। ਮੰਨਿਆ ਜਾ ਰਿਹਾ ਹੈ ਕਿ ਅੱਗ ਹਾਈ-ਟੈਂਸ਼ਨ ਲਾਈਨ ਕਾਰਨ ਲੱਗੀ ਹੈ। ਬੱਸ ‘ਚ ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੇ ਮਜ਼ਦੂਰ ਸਵਾਰ ਸਨ। ਫਿਲਹਾਲ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ।
-
ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ, ਸੀਐਮ ਰਿਹਾਇਸ਼ ਪਹੁੰਚੇ ਮੰਤਰੀ
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਚੱਲ ਰਹੀ ਹੈ।
-
ਬਿਹਾਰ ‘ਚ ਛਠ ਪੂਜਾ ਦੌਰਾਨ ਪੰਜ ਮੌਤਾਂ
ਬਿਹਾਰ ਦੇ ਬਾੜ ਸਬ-ਡਿਵੀਜ਼ਨ ‘ਚ ਅੱਜ ਛਠ ਦੌਰਾਨ ਵੱਖ-ਵੱਖ ਘਟਨਾਵਾਂ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਬਾੜ ਥਾਣਾ ਖੇਤਰ ‘ਚ ਦੋ ਨੌਜਵਾਨ ਡੁੱਬ ਗਏ, ਜਦੋਂ ਕਿ ਗੰਗਾ ਘਾਟ ‘ਤੇ ਇੱਕ ਛਠ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਘੋਸਵਰੀ ਦੇ ਪੈਜੁਨਾ ‘ਚ ਇੱਕ ਕਿਸ਼ੋਰ ਤੇ ਮਰਾਚੀ ਥਾਣਾ ਖੇਤਰ ਦੇ ਬਾਡਪੁਰ ‘ਚ ਇੱਕ ਹੋਰ ਨੌਜਵਾਨ ਦੀ ਗੰਗਾ ‘ਚ ਡੁੱਬਣ ਨਾਲ ਮੌਤ ਹੋ ਗਈ।
-
ਦਿੱਲੀ ‘ਚ ਅੱਜ ਹੋ ਸਕਦੀ ਹੈ ਨਕਲੀ ਬਾਰਿਸ਼
ਅੱਜ ਦਿੱਲੀ ‘ਚ ਕਲਾਉਡ ਸੀਡਿੰਗ ਹੋਣ ਦੀ ਉਮੀਦ ਹੈ, ਜਿਸ ਨਾਲ ਰਾਜਧਾਨੀ ‘ਚ ਨਕਲੀ ਮੀਂਹ ਪਵੇਗਾ। ਕਲਾਉਡ ਸੀਡਿੰਗ ਪਾਇਰੋ ਤਕਨੀਕ ਦੀ ਵਰਤੋਂ ਕਰਕੇ ਕੀਤੀ ਜਾਵੇਗੀ। ਇਸ ਨਾਲ ਹਵਾ ਪ੍ਰਦੂਸ਼ਣ ‘ਚ ਸੁਧਾਰ ਹੋਣ ਦੀ ਉਮੀਦ ਹੈ। ਇਸ ਦੀ ਵਰਤੋਂ ਦਿੱਲੀ ‘ਚ ਪਹਿਲੀ ਵਾਰ ਕੀਤੀ ਜਾ ਰਹੀ ਹੈ।