Live Updates: CJI ‘ਤੇ ਹਮਲੇ ਨਾਲ ਜੁੜੀ ਪਟੀਸ਼ਨ ‘ਤੇ ਸੁਪਰੀਮ ਕੋਰਟ ਭਲਕੇ ਕਰੇਗਾ ਸੁਣਵਾਈ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਛੱਠ ਪੂਜਾ ਸੱਭਿਆਚਾਰ, ਕੁਦਰਤ ਤੇ ਸਮਾਜਿਕ ਏਕਤਾ ਦਾ ਇੱਕ ਮਹਾਨ ਤਿਉਹਾਰ- ਪੀਐਮ ਮੋਦੀ
ਮਨ ਕੀ ਬਾਤ ਦੇ 127ਵੇਂ ਐਪੀਸੋਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ, ਅਸੀਂ ਸਾਰਿਆਂ ਨੇ ਦੀਵਾਲੀ ਮਨਾਈ ਸੀ ਤੇ ਹੁਣ ਵੱਡੀ ਗਿਣਤੀ ‘ਚ ਲੋਕ ਛੱਠ ਪੂਜਾ ਮਨਾਉਣ ‘ਚ ਰੁੱਝੇ ਹੋਏ ਹਨ। ਛੱਠ ਦਾ ਮਹਾਨ ਤਿਉਹਾਰ ਸੱਭਿਆਚਾਰ, ਕੁਦਰਤ ਤੇ ਸਮਾਜ ਦੀ ਡੂੰਘੀ ਏਕਤਾ ਦਾ ਪ੍ਰਤੀਬਿੰਬ ਹੈ। ਸਮਾਜ ਦਾ ਹਰ ਵਰਗ ਛੱਠ ਘਾਟਾਂ ‘ਤੇ ਇਕੱਠੇ ਹੁੰਦਾ ਹੈ। ਇਹ ਦ੍ਰਿਸ਼ ਭਾਰਤ ਦੀ ਸਮਾਜਿਕ ਏਕਤਾ ਦੀ ਸਭ ਤੋਂ ਸੁੰਦਰ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੇ ਮੌਕੇ ‘ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਇੱਕ ਪੱਤਰ ਲਿਖਿਆ ਹੈ।
-
ਮਹਾਰਾਸ਼ਟਰ ਦੇ ਔਰੰਗਾਬਾਦ ਰੇਲਵੇ ਸਟੇਸ਼ਨ ਨੂੰ ਹੁਣ ਕਿਹਾ ਜਾਵੇਗਾ ‘ਛਤਰਪਤੀ ਸੰਭਾਜੀਨਗਰ’
ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦਾ ਨਾਮ ਪਹਿਲਾਂ 2022 ‘ਚ ਛਤਰਪਤੀ ਸੰਭਾਜੀਨਗਰ ਰੱਖਿਆ ਗਿਆ ਸੀ। ਮੁੱਖ ਰੇਲਵੇ ਸਟੇਸ਼ਨ ਨੂੰ ਹੁਣ ਔਰੰਗਾਬਾਦ ਰੇਲਵੇ ਸਟੇਸ਼ਨ ਤੋਂ ਬਦਲ ਕੇ ਛਤਰਪਤੀ ਸੰਭਾਜੀਨਗਰ ਰੇਲਵੇ ਸਟੇਸ਼ਨ ਕਰ ਦਿੱਤਾ ਗਿਆ ਹੈ।
-
ਅਦਾਕਾਰ ਸਤੀਸ਼ ਸ਼ਾਹ ਦਾ ਅੱਜ ਹੋਵੇਗਾ ਅੰਤਿਮ ਸਸਕਾਰ
ਮਸ਼ਹੂਰ ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਕੱਲ੍ਹ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦੇ ਘਰ ਇੱਕ ਐਂਬੂਲੈਂਸ ਪਹੁੰਚੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਵਿਲੇ ਪਾਰਲੇ (ਪੱਛਮ), ਮੁੰਬਈ ਦੇ ਪਵਨ ਹੰਸ ਸ਼ਮਸ਼ਾਨਘਾਟ ‘ਚ ਹੋਵੇਗਾ।
-
ਕੇਰਲ ‘ਚ ਜ਼ਮੀਨ ਖਿਸਕਣ ਨਾਲ ਇੱਕ ਵਿਅਕਤੀ ਦੀ ਮੌਤ
ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਅਦੀਮਾਲੀ ਨੇੜੇ ਕੱਲ੍ਹ ਦੇਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਘਰ ਦੱਬ ਗਏ। ਇਸ ਹਾਦਸੇ ਬੀਜੂ ਨਾਮ ਦੇ ਸ਼ਖਸ ਦੀ ਮੌਤ ਹੋ ਗਈ। ਉਸ ਦੀ ਪਤਨੀ, ਸੰਧਿਆ, ਗੰਭੀਰ ਜ਼ਖਮੀ ਹੋ ਗਈ। ਸਥਾਨਕ ਲੋਕਾਂ, ਪੁਲਿਸ ਤੇ ਅੱਗ ਫਾਇਰ ਬ੍ਰਿਗੇਡ ਤੇ ਬਚਾਅ ਕਰਮਚਾਰੀਆਂ ਦੁਆਰਾ ਛੇ ਘੰਟਿਆਂ ਤੋਂ ਵੱਧ ਸਮੇਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਸੰਧਿਆ ਨੂੰ ਬਚਾਇਆ ਗਿਆ। ਉਸ ਨੂੰ ਅਗਲੇ ਇਲਾਜ ਲਈ ਕੋਚੀ ਦੇ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ ਹੈ।