Kerala: ਨਦੀ ਵਿੱਚ 40 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 21ਲੋਕਾਂ ਦੀ ਮੌਤ, ਕਈ ਲਾਪਤਾ

tv9-punjabi
Updated On: 

08 May 2023 06:18 AM

ਕੇਰਲ ਦੇ ਮਲਪੁਰਮ ਜ਼ਿਲ੍ਹੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ, ਇੱਥੇ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ।

Follow Us On

ਮਲਪੁਰਮ। ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਤੇ ਕਈ ਹਾਲੇ ਲਾਪਤਾ ਹਨ। ਲਾਪਤਾ ਲੋਕਾਂ ਨੂੰ ਲੱਭਣ ਲਈ ਰੈਸਕਿਊ ਆਪੇਰਸ਼ਨ ਜਾਰੀ ਹੈ।

ਜਦਕਿ ਕਈ ਲੋਕ ਅਜੇ ਵੀ ਨਦੀ ‘ਚ ਰੁੜ੍ਹ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬਚਾਅ ਅਤੇ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਨਦੀ ‘ਚ ਲਾਪਤਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

’10 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ’

ਜਾਣਕਾਰੀ ਮੁਤਾਬਕ ਪੁਰਾਪੁਝਾ ਨਦੀ ‘ਤੇ ਥੁਵਲ ਥਰਮ ਸੈਰ-ਸਪਾਟਾ ਸਥਾਨ ‘ਤੇ ਸ਼ਾਮ ਕਰੀਬ 7 ਵਜੇ ਇਕ ਸੈਲਾਨੀ ਕਿਸ਼ਤੀ (Boat) ਪਲਟ ਗਈ। ਟੂਰਿਸਟ (Tourist) ਦੇ ਨਾਲ ਕਿਸ਼ਤੀ ‘ਚ ਸਵਾਰ ਕਈ ਬੱਚਿਆਂ ਦੇ ਸਵਾਰ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮੌਕੇ ‘ਤੇ ਮੌਜੂਦ ਬਚਾਅ ਦਲ ਤੋਂ ਇਲਾਵਾ ਕਈ ਮਛੇਰੇ ਅਤੇ ਸਥਾਨਕ ਲੋਕ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਨਦੀ ‘ਚੋਂ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਬਚਾਏ ਗਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

‘ਮਰਨ ਵਾਲਿਆਂ ‘ਚ ਚਾਰ ਬੱਚੇ ਵੀ ਸ਼ਾਮਿਲ’

ਕੇਰਲ (Kerala) ਦੇ ਮੰਤਰੀ ਵੀ ਅਬਦੁਰਹਿਮਾਨ ਨੇ 21 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਤੇ ਹਾਲੇ ਲਾਪਤਾ ਹਨ ਸਥਾਨਕ ਰਿਪੋਰਟਾਂ ਦੇ ਅਨੁਸਾਰ, ਕਿਸ਼ਤੀ ਬਹੁਤ ਜ਼ਿਆਦਾ ਭੀੜ ਸੀ ਅਤੇ ਕਿਸ਼ਤੀ ‘ਤੇ ਜੀਵਨ ਬਚਾਉਣ ਵਾਲੇ ਉਪਕਰਣ ਮੌਜੂਦ ਨਹੀਂ ਸਨ। ਇਹ ਸਥਾਨ ਸਮੁੰਦਰ ਦੇ ਕੰਢੇ ‘ਤੇ ਸਥਿਤ ਹੈ।

ਜਦੋਂ ਹਾਦਸਾ ਵਾਪਰਿਆ ਤਾਂ ਕਿਸ਼ਤੀ ਕੰਢੇ ਤੋਂ ਕਰੀਬ 300 ਮੀਟਰ ਦੂਰ ਸੀ। ਜਾਣਕਾਰੀ ਮੁਤਾਬਕ ਕਿਸ਼ਤੀ ‘ਤੇ ਸਵਾਰ ਲੋਕ ਮਲੱਪਪੁਰਮ ਦੇ ਪਰੱਪਨੰਗੜੀ ਅਤੇ ਤਨੂਰ ਇਲਾਕੇ ਤੋਂ ਆਏ ਸਨ। ਇੱਥੇ ਯਾਤਰੀ ਕਿਸ਼ਤੀਆਂ ਨੂੰ ਸ਼ਾਮ 5 ਵਜੇ ਤੱਕ ਹੀ ਚੱਲਣ ਦੀ ਇਜਾਜ਼ਤ ਹੈ।

‘ਮ੍ਰਿਤਕਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ‘ਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਪੀਐਮ ਮੋਦੀ ਨੇ ਪੀਐਮਐਨਆਰਐਫ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ