Paracetamol Tablet ਸਣੇ ਟੈਸਟ 'ਚ 50 ਤੋਂ ਵੱਧ ਦਵਾਈਆਂ ਫੇਲ, ਇਹ ਹੈ ਪੂਰੀ ਲਿਸਟ | Government bans 53 medicines Know in Punjabi Punjabi news - TV9 Punjabi

Paracetamol Tablet ਸਣੇ ਟੈਸਟ ‘ਚ 50 ਤੋਂ ਵੱਧ ਦਵਾਈਆਂ ਫੇਲ, ਇਹ ਹੈ ਪੂਰੀ ਲਿਸਟ

Updated On: 

26 Sep 2024 01:31 AM

CDSCO ਨੇ 53 ਦਵਾਈਆਂ ਕੁਆਲਿਟੀ ਟੈਸਟ 'ਚ ਫੇਲ ਕਰ ਦਿੱਤਾ ਹੈ। ਇਹ ਦਵਾਈਆਂ ਕੁਆਲਿਟੀ ਦੀਆਂ ਨਹੀਂ ਸਨ ਅਤੇ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਇਨ੍ਹਾਂ ਦਵਾਈਆਂ ਵਿੱਚ ਪੈਂਟੋਸੀਡ ਵਰਗੀ ਦਵਾਈ ਵੀ ਸ਼ਾਮਲ ਹੈ। ਜਿਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਦੀਆਂ ਦਵਾਈਆਂ ਵੀ ਮਿਲਦੀਆਂ ਹਨ।

Paracetamol Tablet ਸਣੇ ਟੈਸਟ ਚ 50 ਤੋਂ ਵੱਧ ਦਵਾਈਆਂ ਫੇਲ, ਇਹ ਹੈ ਪੂਰੀ ਲਿਸਟ
Follow Us On

ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਗੁਣਵੱਤਾ ਜਾਂਚ ਵਿੱਚ 53 ਦਵਾਈਆਂ ਫੇਲ੍ਹ ਕੀਤੀਆਂ ਹਨ। ਇਨ੍ਹਾਂ ਵਿੱਚ ਬੀਪੀ, ਸ਼ੂਗਰ ਅਤੇ ਵਿਟਾਮਿਨ ਦੀਆਂ ਕੁਝ ਦਵਾਈਆਂ ਵੀ ਸ਼ਾਮਲ ਹਨ। ਜਿਹੜੀਆਂ ਦਵਾਈਆਂ CDSCO ਫੇਲ੍ਹ ਹੋਈਆਂ ਹਨ ਉਨ੍ਹਾਂ ਵਿੱਚ ਦਰਦ ਤੋਂ ਰਾਹਤ ਦੇਣ ਵਾਲੀ ਦਵਾਈ Diclofenac, ਬੁਖਾਰ ਘਟਾਉਣ ਵਾਲੀ ਦਵਾਈ ਪੈਰਾਸੀਟਾਮੋਲ, ਐਂਟੀਫੰਗਲ ਦਵਾਈ ਫਲੁਕੋਨਾਜ਼ੋਲ ਅਤੇ ਕੁਝ ਵਿਟਾਮਿਨ ਦਵਾਈਆਂ ਸ਼ਾਮਲ ਹਨ। ਇਹ ਦਵਾਈਆਂ ਦੇਸ਼ ਦੀਆਂ ਕਈ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ। ਇਹ ਦਵਾਈ ਕੁਆਲਿਟੀ ਟੈਸਟ ‘ਚ ਫੇਲ ਹੋ ਗਈ ਹੈ ਅਤੇ ਇਸ ਨੂੰ ਸਿਹਤ ਲਈ ਖਤਰਨਾਕ ਕਰਾਰ ਦਿੱਤਾ ਗਿਆ ਹੈ।

ਸੀਡੀਐਸਓ 53 ਦਵਾਈਆਂ ਦੇ ਟੈਸਟ ਵਿੱਚ ਫੇਲ ਹੋਇਆ ਹੈ ਹਾਲਾਂਕਿ 48 ਦਵਾਈਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਅਜਿਹਾ ਇਸ ਲਈ ਕਿਉਂਕਿ 5 ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਦਵਾਈ ਨਹੀਂ ਹੈ। ਉਨ੍ਹਾਂ ਦੀ ਕੰਪਨੀ ਦੇ ਨਾਂ ‘ਤੇ ਹੀ ਬਾਜ਼ਾਰ ‘ਚ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਜਿਨ੍ਹਾਂ ਦਵਾਈਆਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਸਨ ਫਾਰਮਾ ਦੁਆਰਾ ਨਿਰਮਿਤ Pantocid tablet ਹੈ। ਬਹੁਤ ਸਾਰੇ ਲੋਕ ਇਸ ਦਵਾਈ ਦੀ ਵਰਤੋਂ ਕਰਦੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਇਸ ਦੀ ਖਪਤ ਵੀ ਵਧੀ ਹੈ, ਪਰ ਇਹ ਦਵਾਈ ਵੀ ਟੈਸਟ ਪਾਸ ਨਹੀਂ ਕਰ ਸਕੀ ਹੈ।

ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ – ਸ਼ੈਲਕਲ ਅਤੇ ਪਲਮੋਸਿਲ ਇੰਜੈਕਸ਼ਨ, ਜੋ ਹਾਈ ਬੀਪੀ ਦੇ ਇਲਾਜ ਲਈ ਵਰਤੇ ਜਾਂਦੇ ਹਨ, ਵੀ ਟੈਸਟ ਵਿੱਚ ਅਸਫਲ ਰਹੇ। ਐਲਕੇਮ ਹੈਲਥ ਸਾਇੰਸ ਦੀ ਐਂਟੀਬਾਇਓਟਿਕ ਕਲੈਵਮ 625 ਦਵਾਈ ਟੈਸਟਿੰਗ ਵਿੱਚ ਅਸਫਲ ਰਹੀ। ਹਾਲਾਂਕਿ, ਕੁਝ ਫਾਰਮਾਸਿਊਟੀਕਲ ਕੰਪਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੀਡੀਐਸਓ ਦੁਆਰਾ ਚਿੰਨ੍ਹਿਤ ਦਵਾਈਆਂ ਦੇ ਬੈਚ ਨਕਲੀ ਹਨ ਅਤੇ ਉਨ੍ਹਾਂ ਦੁਆਰਾ ਨਿਰਮਿਤ ਨਹੀਂ ਹਨ।

ਸਿਹਤ ਨੂੰ ਨੁਕਸਾਨ

ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਗਲੂਕੋਅਮਾਈਲੇਜ਼, ਪੈਕਟੀਨੇਜ਼, ਐਮਾਈਲੇਜ਼, ਪ੍ਰੋਟੀਜ਼, ਅਲਫ਼ਾ ਗਲੈਕਟੋਸੀਡੇਜ਼, ਸੈਲੂਲੇਜ਼, ਲਿਪੇਸ, ਬ੍ਰੋਮੇਲੇਨ, ਜ਼ਾਇਲਨੇਜ਼, ਹੇਮੀਸੈਲੂਲੇਜ਼, ਲੈਕਟੇਜ਼, ਬੀਟਾ-ਗਲੂਕੋਨੇਜ਼, ਮਾਲਟ ਡਾਈਸਟੇਜ ਦੀ ਵਰਤੋਂ ਤੋਂ ਲੋਕਾਂ ਨੂੰ ਖ਼ਤਰਾ ਹੈ। ,ਜਿਨ੍ਹਾਂ ਦਵਾਈਆਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਵਾਲਾਂ ਦੇ ਇਲਾਜ ਲਈ ਐਂਟੀਪੈਰਾਸੀਟਿਕ ਦਵਾਈਆਂ ਵੀ ਸ਼ਾਮਲ ਹਨ। ਸਰਕਾਰ ਨੇ ਲੋਕਾਂ ਨੂੰ ਇਨ੍ਹਾਂ ਦਵਾਈਆਂ ਦੀ ਥਾਂ ਹੋਰ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਕੁਝ ਦਿਨ ਪਹਿਲਾਂ 156 ਫਿਕਸਡ ਡੋਜ਼ ਵਾਲੀਆਂ ਦਵਾਈਆਂ ‘ਤੇ ਲਗਾਈ ਪਾਬੰਦੀ

ਕੁਝ ਦਿਨ ਪਹਿਲਾਂ ਵੀ ਸਰਕਾਰ ਨੇ 156 ਫਿਕਸਡ ਡੋਜ਼ ਵਾਲੀਆਂ ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਦਵਾਈਆਂ ਨੂੰ ਸਿਹਤ ਲਈ ਹਾਨੀਕਾਰਕ ਵੀ ਦੱਸਿਆ। ਸਰਕਾਰ ਨੇ ਉਦੋਂ ਡਰੱਗਜ਼ ਐਡਵਾਈਜ਼ਰੀ ਬੋਰਡ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹ ਫੈਸਲਾ ਲਿਆ ਸੀ। ਫਿਕਸਡ ਡੋਜ਼ ਦਵਾਈਆਂ ਯਾਨੀ FDC ਉਹ ਦਵਾਈਆਂ ਹਨ ਜਿਨ੍ਹਾਂ ਵਿੱਚ ਇੱਕ ਗੋਲੀ ਵਿੱਚ ਇੱਕ ਤੋਂ ਵੱਧ ਦਵਾਈਆਂ ਮਿਲਾਈਆਂ ਜਾਂਦੀਆਂ ਹਨ, ਇਨ੍ਹਾਂ ਨੂੰ ਲੈਣ ਨਾਲ ਤੁਰੰਤ ਰਾਹਤ ਮਿਲਦੀ ਹੈ।

Exit mobile version