Dharmendra Health: 89 ਸਾਲਾ ਧਰਮਿੰਦਰ ਦੀ ਤਬੀਅਤ ਵਿਗੜੀ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ

Updated On: 

10 Nov 2025 18:15 PM IST

Dharmendra Health Update: ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਜਿਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਧਰਮਿੰਦਰ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖਬਰ ਫੈਲਦਿਆਂ ਹੀ ਉਨ੍ਹਾਂ ਦੇ ਫੈਨਸ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਦਿੱਗਜ ਅਦਾਕਾਰ ਨੇ ਕਈ ਸ਼ਾਨਦਾਰ ਫਿਲਮਾਂ ਵਿੱਚ ਗਜਬ ਦੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ।

Dharmendra Health: 89 ਸਾਲਾ ਧਰਮਿੰਦਰ ਦੀ ਤਬੀਅਤ ਵਿਗੜੀ, ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਚ ਭਰਤੀ
Follow Us On

Dharmendra Health: ਬਾਲੀਵੁੱਡ ਦੇ ਹੀ-ਮੈਨ ਯਾਨੀ ਅਦਾਕਾਰ ਧਰਮਿੰਦਰ ਦੀ ਤਬੀਅਤ ਸ਼ੁੱਕਰਵਾਰ ਨੂੰ ਅਚਾਨਕ ਖਰਾਬ ਹੋ ਗਈ। ਜਿਸਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਰੈਗੁਲਰ ਜਾਂਚ ਲਈ ਬ੍ਰੀਚ ਕ੍ਰੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਸੂਤਰਾਂ ਦੇ ਅਨੁਸਾਰ, ਪਰਮਿੰਦਰ ਕਿਸੇ ਵੀ ਗੰਭੀਰ ਸਿਹਤ ਸਮੱਸਿਆ ਤੋਂ ਪੀੜਤ ਨਹੀਂ ਹਨ; ਉਨ੍ਹਾਂ ਨੂੰ ਸਿਰਫ਼ ਸਾਵਧਾਨੀ ਵਜੋਂ, ਉਨ੍ਹਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਹਸਪਤਾਲ ਲਿਜਾਇਆ ਗਿਆ ਸੀ।

ਧਰਮਿੰਦਰ (Dharmendra Health News) 90 ਸਾਲ ਦੇ ਹੋਣ ਵਾਲੇ ਹਨ ਅਤੇ ਅਜੇ ਵੀ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਉਹ ਜਲਦੀ ਹੀ ਅਗਸਤਿਆ ਨੰਦਾ ਦੀ ਪਹਿਲੀ ਫਿਲਮ, 21 ਵਿੱਚ ਨਜ਼ਰ ਆਉਣਗੇ। ਇਹ ਮਹਾਨ ਅਦਾਕਾਰ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ, ਜਿਸ ਵਿੱਚ ਕਈ ਹਿੱਟ ਅਤੇ ਸੁਪਰਹਿੱਟ ਫਿਲਮਾਂ ਸ਼ਾਮਲ ਹਨ।

‘ਇੱਕੀਸ’ ਵਿੱਚ ਦਿਖਣਗੇ ਐਕਟਰ

ਇਹ ਅਦਾਕਾਰ ਜਲਦੀ ਹੀ ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਤ “ਇੱਕੀਸ” ਵਿੱਚ ਦਿਖਾਈ ਦੇਣ ਵਾਲੇ ਹਨ। ਇਸ ਫਿਲਮ ਵਿੱਚ, ਉਹ ਅਰੁਣ ਖੇਤਰਪਾਲ ਦੀ ਕਹਾਣੀ ‘ਤੇ ਅਧਾਰਤ ਅਗਸਤਿਆ ਨੰਦਾ ਦੇ ਦਾਦਾ ਜੀ ਦੀ ਭੂਮਿਕਾ ਨਿਭਾਉਣਗੇ। ਹਾਲ ਹੀ ਵਿੱਚ ਉਹ ਇਸ ਫਿਲਮ ਦੇ ਪ੍ਰਚਾਰ ਵਿੱਚ ਵੀ ਨਜਰ ਆਏ ਸਨ। ਅਰੁਣ ਖੇਤਰਪਾਲ ਨੂੰ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਉਨ੍ਹਾਂ ਦੀ ਬਹਾਦਰੀ ਲਈ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਗਸਤਿਆ ਨੰਦਾ ਅਰੁਣ ਖੇਤਰਪਾਲ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਹ ਫਿਲਮ ਦਸੰਬਰ ਵਿੱਚ ਰਿਲੀਜ਼ ਹੋਵੇਗੀ।

ਦਿੱਤੀਆਂ ਹਨ ਸੁਪਰਹਿੱਟ ਫਿਲਮਾਂ

ਧਰਮਿੰਦਰ 70 ਅਤੇ 80 ਦੇ ਦਹਾਕੇ ਵਿੱਚ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਸਨ, ਅਤੇ ਇਸ ਉਮਰ ਵਿੱਚ ਵੀ, ਉਹ ਫਿਲਮਾਂ ਵਿੱਚ ਸਰਗਰਮ ਰਹਿੰਦੇ ਹਨ। ਧਰਮਿੰਦਰ ਦੀ ਫਿਲਮਾਂ’ਤੇ ਨਜ਼ਰ ਮਾਰੀਏ ਤਾਂ, ਉਸਨੇ ਫੂਲ ਪੱਥਰ, ਚੁਪਕੇ ਚੁਪਕੇ, ਸ਼ੋਲੇ ਅਤੇ ਧਰਮਵੀਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਫਿਲਮਾਂ ਤੋਂ ਇਲਾਵਾ, ਇਹ ਅਦਾਕਾਰ ਸੋਸ਼ਲ ਮੀਡੀਆ ‘ਤੇ ਵੀ ਬਹੁਤ ਐਕਟਿਵ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਅਦਾਕਾਰ ਨੂੰ ਪ੍ਰਸ਼ੰਸਕਾਂ ਤੋਂ “ਹੀ-ਮੈਨ” ਦਾ ਟੈਗ ਵੀ ਮਿਲਿਆ ਹੋਇਆ ਹੈ।