ਲੁਧਿਆਣਾ ਗ੍ਰਨੇਡ ਮਾਮਲੇ ‘ਚ ਅਜੇ ਮਲੇਸ਼ੀਆ ਦੇ ਲਿੰਕਸ ਜਾਂਚ ਕਰ ਰਹੀ ਪੁਲਿਸ, 3 ਮੁਲਜ਼ਮ ਦਾ ਲਿਆ ਪ੍ਰੋਡਕਸ਼ਨ ਵਾਰੰਟ
Ludhiana Grenande Case: ਪੁਲਿਸ ਦੀ ਜਾਂਚ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁਲਦੀਪ ਤੇ ਸ਼ੇਖਰ ਸਿੰਘ ਦੋਵੇਂ ਹੀ ਗ੍ਰਨੇਡ ਚਲਾਉਣਾ ਜਾਣਦੇ ਸਨ। ਉਨ੍ਹਾਂ ਨੂੰ ਸਿਰਫ਼ ਗ੍ਰਨੇਡ ਰੱਖਣ ਤੋਂ ਬਾਅਦ ਫੋਟੋ ਖਿੱਚਣ ਦਾ ਟਾਰਗੇਟ ਮਿਲਿਆ ਸੀ। ਗ੍ਰਨੇਡ ਚਲਾਉਣ ਵਾਲੇ ਕੋਈ ਹੋਰ ਸੀ, ਜਿਨ੍ਹਾਂ ਨੇ ਉਸੇ ਰਾਤ ਗ੍ਰਨੇਡ ਨੂੰ ਰੱਖੀ ਹੋਈ ਜਗ੍ਹਾ ਤੋਂ ਚੁੱਕਣਾ ਸੀ ਤੇ ਧਮਾਕਾ ਕਰਨਾ ਸੀ। ਪੁਲਿਸ ਦੀ ਟੀਮ ਅੰਮ੍ਰਿਤਸਰ ਵੀ ਪਹੁੰਚੀ ਸੀ, ਜਿੱਥੇ ਕੁੱਝ ਸ਼ੱਕੀ ਨੌਜਵਾਨਾਂ ਦੇ ਬਾਰੇ ਅਧਿਕਾਰੀਆਂ ਨੂੰ ਸੁਰਾਗ ਮਿਲੇ ਸਨ।
ਲੁਧਿਆਣਾ ਗ੍ਰਨੇਡ ਮਾਮਲੇ ‘ਚ ਕਾਬੂ ਕੀਤੇ ਗਏ 5 ਮੁਲਜ਼ਮਾਂ ‘ਤੋਂ ਪੁੱਛ-ਗਿੱਛ ਤੋਂ ਬਾਅਦ ਪੁਲਿਸ ਮੁੱਖ ਮਾਸਟਰ ਮਾਈਂਡ ਅਜੇ ਮਲੇਸ਼ੀਆ ਦੀ ਪਹਿਚਾਣ ਕਰਨ ‘ਚ ਲੱਗ ਚੁੱਕੀ ਹੈ। ਹੁਣ ਤੱਕ ਪੁਲਿਸ ਨੂੰ ਅਜੇ ਦੇ ਚੇਹਰੇ ਦਾ ਪਤਾ ਤੱਕ ਨਹੀਂ ਚੱਲ ਸਕਿਆ ਹੈ ਕਿ ਅਜੇ ਮਲੇਸ਼ੀਆ ਕੌਣ ਹੈ। ਪੁਲਿਸ ਨੇ ਬੀਤੇ ਦਿਨੀਂ 3 ਮੁਲਜ਼ਮਾਂ ਨੂੰ ਅਲੱਗ-ਅਲੱਗ ਜ਼ੇਲ੍ਹਾਂ ਤੋਂ ਪ੍ਰਡੋਕਸ਼ਨ ਵਾਰੰਟ ‘ਤੇ ਲਿਆਂਦਾ ਸੀ।
ਇੱਕ ਮੁਲਜ਼ਮ ਦਾ ਨਾਮ ਕਰਨਵੀਰ ਸਿੰਘ ਹੈ ਜੋ ਕਿ ਅਜੇ ਮਲੇਸ਼ੀਆ ਤਾ ਚਚੇਰਾ ਭਰਾ ਦੱਸਿਆ ਜਾ ਰਿਹਾ ਹੈ। ਪੁਲਿਸ ਦੀ ਰਡਾਰ ‘ਚ ਅਜੇ ਦਾ ਸਕਾ ਭਰਾ ਵਿਜੇ ਵੀ ਆ ਗਿਆ ਹੈ। ਜਲਦੀ ਹੀ ਪੁਲਿਸ ਉਸ ਨੂੰ ਰਾਜਸਥਾਨ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸਕਦੀ ਹੈ। ਇਸ ਤੋਂ ਬਾਅਦ ਪੁਲਿਸ ਨੂੰ ਅਜੇ ਦੇ ਹੁਲੀਏ ਬਾਰੇ ਪਤਾ ਲੱਗ ਸਕਦਾ ਹੈ।
ਜਿਸ ਵ੍ਹਾਟਸਐਪ ਨੰਬਰ ਤੋਂ ਅਜੇ ਮਲੇਸ਼ੀਆ ਮੁਲਜ਼ਮਾਂ ਦੇ ਟਚ ‘ਚ ਸੀ, ਉਸ ਨੰਬਰ ਨੂੰ ਵੀ ਪੁਲਿਸ ਟ੍ਰੇਸ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਅਜੇ ਪੰਜਾਬ ‘ਚ ਰਹਿ ਕੇ ਹੀ ਵਿਦੇਸ਼ੀ ਨੰਬਰ ਚਲਾ ਰਿਹਾ ਹੈ। ਹੁਣ ਤੱਕ ਦੀ ਜਾਂਚ ‘ਚ ਕਾਬੂ ਕੀਤੇ ਗਏ ਮੁਲਜ਼ਮਾਂ- ਕੁਲਦੀਪ, ਸ਼ੇਖਰ ਸਿੰਘ, ਅਜੇ ਕੁਮਾਰ, ਪਰਵਿੰਦਰ ਸਿੰਘ ਤੇ ਰਮਨੀਕ ਸਿੰਘ ਤੋਂ ਪਤਾ ਚੱਲਿਆ ਹੈ ਕਿ ਅਜੇ ਇੱਕ ਪੰਜਾਬੀ ਨੌਜਵਾਨ ਹੈ। ਅਕਸਰ ਉਹ ਪੰਜਾਬੀ ‘ਚ ਹੀ ਕਮਾਂਡ ਦਿੰਦਾ ਸੀ।
ਪੁਲਿਸ ਦੀ ਜਾਂਚ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁਲਦੀਪ ਤੇ ਸ਼ੇਖਰ ਸਿੰਘ ਦੋਵੇਂ ਹੀ ਗ੍ਰਨੇਡ ਚਲਾਉਣਾ ਜਾਣਦੇ ਸਨ। ਉਨ੍ਹਾਂ ਨੂੰ ਸਿਰਫ਼ ਗ੍ਰਨੇਡ ਰੱਖਣ ਤੋਂ ਬਾਅਦ ਫੋਟੋ ਖਿੱਚਣ ਦਾ ਟਾਰਗੇਟ ਮਿਲਿਆ ਸੀ। ਗ੍ਰਨੇਡ ਚਲਾਉਣ ਵਾਲੇ ਕੋਈ ਹੋਰ ਸੀ, ਜਿਨ੍ਹਾਂ ਨੇ ਉਸੇ ਰਾਤ ਗ੍ਰਨੇਡ ਨੂੰ ਰੱਖੀ ਹੋਈ ਜਗ੍ਹਾ ਤੋਂ ਚੁੱਕਣਾ ਸੀ ਤੇ ਧਮਾਕਾ ਕਰਨਾ ਸੀ। ਪੁਲਿਸ ਦੀ ਟੀਮ ਅੰਮ੍ਰਿਤਸਰ ਵੀ ਪਹੁੰਚੀ ਸੀ, ਜਿੱਥੇ ਕੁੱਝ ਸ਼ੱਕੀ ਨੌਜਵਾਨਾਂ ਦੇ ਬਾਰੇ ਅਧਿਕਾਰੀਆਂ ਨੂੰ ਸੁਰਾਗ ਮਿਲੇ ਸਨ।