ਬਚਪਨ ‘ਚ ਕੀਤੇ ਧੀ ਦੇ ਵਿਆਹ ਨੂੰ ਠੁਕਰਾ ਕੀਤੇ ਹੋਰ ਕੀਤਾ ਵਿਆਹ, ਕੁੜੀ ਦੇ ਪਿਤਾ ਦਾ ਕੀਤਾ ਕਤਲ
Ludhian Murder Case: ਪੀੜਤ ਨੇ ਦੱਸਿਆ ਕਿ ਉਹ ਅੱਜ ਸ਼ਾਮ ਨੂੰ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਰਾਮਾ ਮੰਡੀ ਪਹੁੰਚਿਆ ਤਾਂ ਉਸਨੂੰ ਘਰੋਂ ਫ਼ੋਨ ਆਇਆ ਕਿ ਕੁਝ ਨੌਜਵਾਨਾਂ ਨੇ ਘਰ 'ਤੇ ਹਮਲਾ ਕਰ ਦਿੱਤਾ ਹੈ। ਇਸ ਘਟਨਾ ਵਿੱਚ ਹਮਲਾਵਰਾਂ ਨੇ ਘਰ 'ਤੇ ਇੱਟਾਂ ਅਤੇ ਪੱਥਰ ਸੁੱਟੇ। ਇੰਨਾ ਹੀ ਨਹੀਂ, ਉਸਨੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ।

Ludhian Murder Case: ਲੁਧਿਆਣਾ ਦੇ ਕਸਬਾ ਜਗਰਾਉਂ ਦੇ ਪਿੰਡ ਸਦਰਪੁਰ ਦੇ ਵਿੱਚ ਬਾਲ ਵਿਵਾਹ ਦੇ ਮਾਮਲੇ ‘ਚ ਇੱਕ ਪਿਤਾ ਨੂੰ ਆਪਣੀ ਜਾਨ ਗਵਾਉਣੀ ਪਈ ਹੈ। 16 ਸਾਲ ਪਹਿਲਾਂ ਹੋਏ ਇੱਕ ਕਥਿਤ ਬਾਲ ਵਿਵਾਹ ਨੂੰ ਲੈ ਕੇ ਇਹ ਵਿਵਾਦ ਹੋਇਆ ਹੈ। ਇਸ ਕੇਸ ‘ਚ ਅਹਿਮ ਖੁਲਾਸਾ ਹੋਇਆ ਹੈ ਕਿ ਹਮਲਾਵਰਾਂ ਨੇ ਮ੍ਰਿਤਕ ਦੀ ਬੇਟੀ ਨੂੰ ਕਿਡਨੈਪ ਕਰਨਾ ਸੀ, ਪਰ ਪਿਤਾ ਦੇ ਵਿਰੋਧ ਕਰਨ ‘ਤੇ ਉਸ ਦਾ ਕਤਲ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਦੇ ਅਨੁਸਾਰ ਰਹਿਮਦੀਨ ਨੇ ਆਪਣੀ ਬੇਟੀ ਦਾ ਦੋ ਮਹੀਨੇ ਪਹਿਲਾ ਦੂਸਰੀ ਜਗ੍ਹਾ ਵਿਆਹ ਕਰ ਦਿੱਤਾ ਸੀ। ਇਸੇ ਕਰਕੇ ਨਾਰਾਜ਼ ਹੋ ਕੇ ਰਿਸ਼ਤੇਦਾਰਾਂ ਤੇ ਪਰਿਵਾਰ ਵਾਲੇ ਲੋਕਾਂ ਨੇ ਨਾ ਕੇਵਲ ਵਿਉਤਾ ਲੜਕੀ ਨੂੰ ਅਗਵਾਹ ਕਰਨ ਦਾ ਪ੍ਰਿਆਸ ਕੀਤਾ ਬਲਕਿ ਉਸਦੇ ਪਿਤਾ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਦੁੱਖਦ ਗੱਲ ਇਹ ਹੈ ਕਿ ਰਹਿਮਦੀਨ ਨੇ 12 ਸਾਲ ਦੀ ਆਪਣੀ ਬੇਟੀ ਦੇ ਸਾਹਮਣੇ ਇਹ ਸਾਰੀ ਘਟਨਾ ਹੋਈ ਹੈ। ਉਧਰ ਪਿਤਾ ਨੂੰ ਬਚਾਉਣ ਆਈ ਬੇਟੀ ‘ਤੇ ਵੀ ਹਮਲਾਵਰਾਂ ਨੇ ਹਮਲਾ ਕੀਤਾ।
ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਬਚਪਨ ‘ਚ ਉਸਦਾ ਰਿਸ਼ਤਾ ਹੋਇਆ ਉਸ ਦੀ ਉਸ ਨੂੰ ਜਾਣਕਾਰੀ ਨਹੀਂ ਹੈ। ਉਸ ਨੇ ਗੁੱਜਰ ਬਰਾਦਰੀ ਦੀ ਪੰਚਾਇਤ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਆਰੋਪੀ ਸ਼ਹਦੀਨ ਦੇ ਭਤੀਜੇ ਦੇ ਵਿਵਾਹ ਨਹੀਂ ਕਰਾਉਣਾ ਚਾਹੁੰਦੀ। ਇਸੇ ਵਿਵਾਦ ਦੇ ਚਲਦਿਆਂ ਪਰਿਵਾਰ ਲੁਧਿਆਣਾ ਦੇ ਜਵੱਦੀ ਪਿੰਡ ਦੇ ਸਦਰਪੁਰ ਵਿੱਚ ਆ ਕੇ ਰਹਿਣ ਲੱਗ ਗਿਆ।
ਹਮਲਾਵਰਾਂ ਨੇ ਘਰ ਆ ਕੇ ਕੀਤਾ ਹਮਲਾ
ਘਟਨਾ ਦੇ ਸਮੇਂ ਜਦੋਂ ਉਸ ਦੀ ਬੇਟੀ ਕਮਰੇ ਵਿੱਚ ਬੰਦ ਸੀ, ਸ਼ੋਰ ਸ਼ਰਾਬਾ ਸੁਣ ਕੇਂ ਬਾਹਰ ਨਿਕਲੀ ਤਾਂ ਪਿਤਾ ਦੇ ਉੱਤੇ ਜਾਣਲੇਵਾ ਹਮਲਾ ਕਰ ਦਿੱਤਾ ਜਿਸਦੇ ਚਲਦਿਆਂ ਉਹ ਖੂਨ ਨਾਲ ਭਰਿਆ ਹੋਇਆ ਸੀ। ਹਮਲਾਵਰਾਂ ਨੇ ਮੌਕੇ ਤੋਂ ਬਾਈਕ ਲੈ ਕੇ ਫਰਾਰ ਹੋ ਗਏ।
ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਦੋਸ਼ੀ ਸ਼ਾਹਦੀਨ ਦੋਵੇਂ ਚੰਗੇ ਦੋਸਤ ਸਨ। ਪਰ ਦੋਸ਼ੀ ਨੇ ਆਪਣੇ ਪਿਤਾ ਨੂੰ ਪੈਸਿਆਂ ਲਈ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ। ਇਹੀ ਕਾਰਨ ਸੀ ਕਿ ਉਸਦੇ ਪਿਤਾ ਨੇ ਉਸਦਾ ਵਿਆਹ ਦੋਸ਼ੀ ਦੇ ਭਤੀਜੇ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦੋਸ਼ੀ ਪਿਛਲੇ ਦਿਨ ਉਸਨੂੰ ਲੈਣ ਆਇਆ ਸੀ ਪਰ ਉਸ ਦੌਰਾਨ ਦੋਸ਼ੀ ਨੇ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ।