ਭਵਿੱਖ ਦੀਆਂ ਉਮੀਦਾਂ ਵਾਲੇ ਬਜਟ ਵਿਚ ਸਾਰੇ ਵਰਮਾਂ ਦਾ ਰੱਖਿਆ ਖਿਆਲ: ਸਚਦੇਵ

tv9-punjabi
Published: 

01 Feb 2023 16:38 PM

ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਚੇਅਰਮੈਨ ਸੀ.ਏ. ਅਨਿਲ ਕੱਕੜ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਧੇਰੇ ਧਿਆਨ ਦਿੱਤਾ ਹੈ, ਜਿਸ ਵਿੱਚ ਰੇਲਵੇ ਅਤੇ ਹਵਾਈ ਸੰਪਰਕ ਦਾ ਧਿਆਨ ਰੱਖਿਆ ਗਿਆ ਹੈ।

ਭਵਿੱਖ ਦੀਆਂ ਉਮੀਦਾਂ ਵਾਲੇ ਬਜਟ ਵਿਚ ਸਾਰੇ ਵਰਮਾਂ ਦਾ ਰੱਖਿਆ ਖਿਆਲ: ਸਚਦੇਵ
Follow Us On

ਚੰਡੀਗੜ। ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤਾ ਗਿਆ ਬਜਟ ਭਵਿੱਖ ਦੀ ਉਮੀਦ ਦੁਆਰਾ ਵਾਲਾ ਬਜਟ ਹੈ, ਇਸ ਬਜਟ ਵਿਚ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮਦਨ ਕਰ ਵਿਭਾਗ ਵਿੱਚ ਨਾਰਥ ਵੇਸਟ ਰੀਜਨ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਪਰਨੀਤ ਸਿੰਘ ਸਚਦੇਵ ਨੇ ਅੱਜ ਸਥਾਨਕ ਸੈਕਟਰ 31 ਸਥਿਤ ਪੀ.ਐਚ.ਡੀ.ਚੈਂਬਰ ਆਫ਼ ਕਾਮਰਸ ਐਡ ਇੰਡਸਟਰੀ ਵਲੋਂ ਆਯੋਜਿਤ ਬਜਟ ਪ੍ਰਸਾਰਣ ਤੋਂ ਬਾਅਦ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਉਦੱਮੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਪੈਨ ਕਾਰਡ ਦੀ ਵੀ ਆਧਾਰ ਕਾਰਡ ਦੀ ਤਰ੍ਹਾਂ ਮਹੱਤਾ ਵਧੇਗੀ

ਉਨ੍ਹਾਂ ਕਿਹਾ ਕਿ ਬਜਟ ਵਿਚ ਪੈਨ ਕਾਰਡ ਨੂੰ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਦੇਣ ਨਾਲ ਪੈਨ ਕਾਰਡ ਦੀ ਵੀ ਆਧਾਰ ਕਾਰਡ ਦੀ ਤਰ੍ਹਾਂ ਮਹੱਤਾ ਵਧੇਗੀ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਦੇਸ਼ ਤਰੱਕੀ ਦੀ ਰਾਹ ਤੇ ਚੱਲੇਗਾ। ਇਸ ਮੌਕੇ ਬੋਲਦਿਆਂ ਚੈਂਬਰ ਦੇ ਸਾਬਕਾ ਪ੍ਰਧਾਨ ਅਸ਼ੋਕ ਖੰਨਾ ਨੇ ਕਿਹਾ ਕਿ ਬਜਟ ਵਿਚ ਵੱਡੀ ਗਿਣਤੀ ਵਿਚ ਐਲਾਨ ਕਰਨ ਦੀ ਬਜਾਏ ਸੰਤੁਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ।

ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਧੇਰੇ ਧਿਆਨ

ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਚੇਅਰਮੈਨ ਸੀ.ਏ. ਅਨਿਲ ਕੱਕੜ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਧੇਰੇ ਧਿਆਨ ਦਿੱਤਾ ਹੈ, ਜਿਸ ਵਿੱਚ ਰੇਲਵੇ ਅਤੇ ਹਵਾਈ ਸੰਪਰਕ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਨਾਲ ਦੇਸ਼ ਦੇ ਹਰ ਖੇਤਰ ਨੂੰ ਮਜ਼ਬੂਤੀ ਮਿਲੇਗੀ।

ਵਿੱਤ ਮੰਤਰੀ ਨੇ ਹਰੀ ਕ੍ਰਾਂਤੀ ਨੂੰ ਅੱਗੇ ਵਧਾਇਆ

ਪੀਐਚਡੀਸੀਸੀਆਈ ਦੀ ਬੈਂਕਿੰਗ ਅਤੇ ਵਿੱਤ ਸੇਵਾਵਾਂ ਕਮੇਟੀ ਦੇ ਕਨਵੀਨਰ ਮੁਕੂਲ ਬਾਂਸਲ ਨੇ ਕਿਹਾ ਕਿ ਪਹਿਲੀ ਵਾਰ ਵਿੱਤ ਮੰਤਰੀ ਨੇ ਹਰੀ ਕ੍ਰਾਂਤੀ ਨੂੰ ਅੱਗੇ ਵਧਾਇਆ ਹੈ। ਇਲੈਕਟ੍ਰਿਕ ਵਾਹਨਾਂ ਸਮੇਤ ਕਈ ਸੈਕਟਰਾਂ ਨੂੰ ਸਿੱਧਾ ਲਾਭ ਦਿੱਤਾ ਗਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ.ਉਪਿੰਦਰ ਸਾਹਨੀ ਨੇ ਕਿਹਾ ਕਿ ਇਹ ਬਜਟ ਖੇਤੀਬਾੜੀ ਅਤੇ ਰੇਲਵੇ ਨੂੰ ਸਿੱਧਾ ਲਾਭ ਦੇਣ ਵਾਲਾ ਹੈ।

ਸਾਰਿਆਂ ਦਾ ਧਿਆਨ ਰੱਖਿਆ ਗਿਆ

ਇਸ ਵਿੱਚ ਸਾਰਿਆਂ ਦਾ ਧਿਆਨ ਰੱਖਿਆ ਗਿਆ ਹੈ। ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਟੈਕਸੇਸ਼ਨ ਸਬ-ਕਮੇਟੀ ਦੇ ਕਨਵੀਨਰ ਐਡਵੋਕੇਟ ਪਵਨ ਕੁਮਾਰ ਪਾਹਵਾ ਨੇ ਕਿਹਾ ਕਿ ਐਮਐਸਐਮਈ ਲਈ ਨੌਂ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ ਅਤੇ ਸ਼ਹਿਰੀ ਵਿਕਾਸ ਸਬੰਧੀ ਬਜਟ ਵਿੱਚ ਕਈ ਸਕੀਮਾਂ ਰੱਖੀਆਂ ਗਈਆਂ ਹਨ। ਬਜਟ ਵਿੱਚ ਅਜਿਹੀਆਂ ਕਈ ਯੋਜਨਾਵਾਂ ਹਨ ਜਿਨ੍ਹਾਂ ਦੇ ਨਤੀਜੇ ਦੂਰਅੰਦੇਸ਼ੀ ਹੋਣਗੇ।