Maruti ਦੀ ਪਹਿਲੀ ਇਲੈਕਟ੍ਰਿਕ ਕਾਰ ਦੀ ਬੁਕਿੰਗ ਸ਼ੁਰੂ, ਇੰਨਾ ਦੇਣਾ ਹੋਵੇਗਾ ਟੋਕਨ ਅਮਾਉਂਟ
Maruti Suzuki Electric Car: ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਈ-ਵਿਟਾਰਾ ਤੋਂ ਪਰਦਾ ਚੁੱਕਿਆ ਸੀ। ਈ-ਵਿਟਾਰਾ ਦੀ ਗ੍ਰੈਂਡ ਐਂਟਰੀ ਤਾਂ ਹੋ ਗਈ, ਹੁਣ ਲੋਕ ਇਸਦੇ ਲਾਂਚ ਦੀ ਉਡੀਕ ਕਰ ਰਹੇ ਹਨ। ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕੰਪਨੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦੀ ਅਣਅਧਿਕਾਰਤ ਬੁਕਿੰਗ 25,000 ਰੁਪਏ ਵਿੱਚ ਸ਼ੁਰੂ ਕਰ ਦਿੱਤੀ ਹੈ।

ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਸੇਡਾਨ ਦੀ ਝਲਕ ਦਿਖਾਈ ਸੀ। ਮਾਰੂਤੀ ਸੁਜ਼ੂਕੀ ਈ-ਵਿਟਾਰਾ ਨੂੰ ਦੇਖਣ ਤੋਂ ਬਾਅਦ, ਲੋਕਾਂ ਦੀਆਂ ਕੰਪਨੀ ਤੋਂ ਉਮੀਦਾਂ ਵੱਧ ਗਈਆਂ ਹਨ। ਹਰ ਕੋਈ ਇਸਦੇ ਲਾਂਚ ਦੀ ਉਡੀਕ ਕਰ ਰਿਹਾ ਹੈ। ਜੇਕਰ ਤੁਸੀਂ ਵੀ ਇਸ ਕਾਰ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸਨੂੰ ਪਹਿਲਾਂ ਤੋਂ ਬੁੱਕ ਕਰ ਸਕਦੇ ਹੋ। ਇਸ ਕਾਰ ਦੀ ਬੁਕਿੰਗ ਅਣਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ। ਤੁਸੀਂ ਇਸ ਕਾਰ ਨੂੰ 25,000 ਰੁਪਏ ਦਾ ਟੋਕਨ ਅਮਾਉਂਟ ਦੇ ਕੇ ਬੁੱਕ ਕਰ ਸਕਦੇ ਹੋ।
ਇਹ ਕਾਰ ਜਲਦੀ ਹੀ ਬਾਜ਼ਾਰ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਕਾਰ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। ਤੁਸੀਂ ਕੀਮਤ ਜਾਣੇ ਬਿਨਾਂ ਵੀ ਇਸਨੂੰ ਬੁੱਕ ਕਰ ਸਕਦੇ ਹੋ।
ਈ-ਵਿਟਾਰਾ ਦੇ ਤਿੰਨ ਵੈਰੀਐਂਟ
ਗ੍ਰੈਂਡ ਵਿਟਾਰਾ ਵਾਂਗ, ਈ ਵਿਟਾਰਾ ਵੀ ਤਿੰਨ ਵੇਰੀਐਂਟ ਵਿੱਚ ਬਾਜ਼ਾਰ ਵਿੱਚ ਐਂਟਰੀ ਲੈ ਸਕਦੀ ਹੈ। ਇਸ ਵਿੱਚ ਡੈਲਟਾ, ਜ਼ੇਟਾ ਅਤੇ ਅਲਫ਼ਾ ਮਾਡਲ ਸ਼ਾਮਲ ਹਨ। ਕੰਪਨੀ ਆਪਣੇ ਬੇਸ ਵੇਰੀਐਂਟ ਵਿੱਚ 49-kWh ਬੈਟਰੀ ਪੈਕ ਪ੍ਰਦਾਨ ਕਰ ਸਕਦੀ ਹੈ। ਟਾਪ ਵੇਰੀਐਂਟ ਵਿੱਚ 61-kWh ਬੈਟਰੀ ਪੈਕ ਮਿਲ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਦੀ ਰੇਂਜ 500 ਕਿਲੋਮੀਟਰ ਹੋਵੇਗੀ। ਇਸਦਾ ਬੈਟਰੀ ਪੈਕ ਵੀ ਬਿਹਤਰ ਪਰਫਾਰਮੈਂਸ ਅਤੇ ਸੇਫਟੀ ਲਈ ਡਿਜ਼ਇਨ ਕੀਤਾ ਗਿਆ ਹੈ।
ਈ ਵਿਟਾਰਾ ਦੇ ਬੈਟਰੀ ਪੈਕ ਵਿੱਚ 120 ਲਿਥੀਅਮ-ਆਇਨ ਅਧਾਰਤ ਸੈੱਲ ਲੱਗੇ ਹਨ। ਇਹਨਾਂ ਨੂੰ -30°C ਤੋਂ 60°C ਤੱਕ ਦੇ ਤਾਪਮਾਨ ਵਿੱਚ ਵੀ ਕੰਮ ਕਰਨ ਲਈ ਟੈਸਟ ਕੀਤਾ ਗਿਆ ਹੈ। ਇਹ ਐਡਵਾਂਸਡ ਥਰਮਲ ਮੈਨੇਜਮੈਂਟ ਸਿਸਟਮ ਨਾਲ ਲੈਸ ਹਨ। ਇੰਨਾ ਹੀ ਨਹੀਂ, ਇਸ ਵਿੱਚ ਲੋ-ਆਇਨ ਕੂਲੈਂਟ ਵੀ ਸ਼ਾਮਲ ਹੈ। ਕੰਪਨੀ ਨੇ ਇਸਦੀ ਕਈ ਵੱਖ-ਵੱਖ ਸਿਚੂਏਸ਼ਨਸ ਵਿੱਚ ਜਾਂਚ ਕੀਤੀ ਹੈ। ਮਾਰੂਤੀ ਈ ਵਿਟਾਰਾ ਵਿੱਚ ਤਿੰਨ ਡਰਾਈਵਿੰਗ ਮੋਡ ਉਪਲਬਧ ਹੋਣਗੇ। ਜਿਸ ਵਿੱਚ ਈਕੋ, ਨਾਰਮਲ ਅਤੇ ਸਪੋਰਟ ਡਰਾਈਵਿੰਗ ਮੋਡ ਸ਼ਾਮਲ ਹਨ।
ਈ-ਵਿਟਾਰਾ ਦਾ ਇੰਟਰਿਅਰ ਅਤੇ ਐਕਸਟੀਰਿਅਰ
ਮਾਰੂਤੀ ਦੀ ਇਸ ਕਾਰ ਵਿੱਚ, ਤੁਹਾਨੂੰ 10.1-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲ ਰਿਹਾ ਹੈ। 10.25 ਇੰਚ ਦੀ ਮਲਟੀ-ਇਨਫਾਰਮੇਸ਼ਨ ਡਿਸਪਲੇਅ ਦਿੱਤੀ ਗਈ ਹੈ। ਇਸ ਕਾਰ ਦੇ ਸਾਹਮਣੇ ਵੈਂਟੀਲੇਟੇਡ ਸੀਟਾਂ ਮਿਲ ਰਹੀਆਂ ਹਨ ਜੋ ਕਾਫ਼ੀ ਕੰਫਰਟੇਬਲ ਹਨ। ਵਾਇਰਲੈੱਸ ਚਾਰਜਿੰਗ ਆਪਸ਼ਨ, ਹਰਮਨ ਸਾਊਂਡ ਸਿਸਟਮ ਵੀ ਦਿੱਤਾ ਗਿਆ ਹੈ। ਇਸ ਕਾਰ ਵਿੱਚ ਅਡੈਪਟਿਵ ਹਾਈ ਬੀਮ ਸਿਸਟਮ, ਰਿਅਰ ਕਰਾਸ ਟ੍ਰੈਫਿਕ ਅਲਰਟ ਅਤੇ ਅਡੈਪਟਿਵ ਕਰੂਜ਼ ਕੰਟਰੋਲ ਵੀ ਮਿਲ ਰਿਹਾ ਹੈ।